ਘਰ ਤੋਂ ਕੰਮ ਤੇ ਜਾ ਰਹੇ ਵਿਅਕਤੀ 'ਤੇ ਹੋਇਆ ਤੇਜ਼ਾਬੀ ਹਮਲਾ, ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ

News18 Punjabi | News18 Punjab
Updated: July 15, 2021, 9:03 AM IST
share image
ਘਰ ਤੋਂ ਕੰਮ ਤੇ ਜਾ ਰਹੇ ਵਿਅਕਤੀ 'ਤੇ ਹੋਇਆ ਤੇਜ਼ਾਬੀ ਹਮਲਾ, ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ
ਘਰ ਤੋਂ ਕੰਮ ਤੇ ਜਾ ਰਹੇ ਵਿਅਕਤੀ 'ਤੇ ਹੋਇਆ ਤੇਜ਼ਾਬੀ ਹਮਲਾ, ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ

ਤੇਜ਼ਾਬ ਪੈਣ ਨਾਲ ਜ਼ਖਮੀ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਤੇਜ਼ਾਬ ਨਾਲ ਉਸਦੀ ਲੱਤ, ਬਾਂਹ ਅਤੇ ਮੱਥਾ ਨੁਕਸਾਨਿਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਬਰਨਾਲਾ : ਬਰਨਾਲਾ ਵਿੱਚ ਇੱਕ ਵਿਅਕਤੀ ਉਪਰ ਤੇਜ਼ਾਬ ਸੁੱਟ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ। ਜਖ਼ਮੀ ਵਿਅਕਤੀ ਫ਼ੋਟੋਗਰਾਫ਼ੀ ਦਾ ਕੰਮ ਕਰਦਾ ਹੈ। ਜੋ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ। ਰਸਤੇ ਵਿੱਚ ਉਸਦੇ ਗੁਆਂਢੀ ਵਲੋਂ ਉਸਨੂੰ ਘੇਰ ਕੇ ਉਪਰ ਤੇਜ਼ਾਬ ਸੁੱਟ ਦਿੱਤਾ ਗਿਆ। ਤੇਜ਼ਾਬ ਪੈਣ ਨਾਲ ਜ਼ਖਮੀ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਤੇਜ਼ਾਬ ਨਾਲ ਉਸਦੀ ਲੱਤ, ਬਾਂਹ ਅਤੇ ਮੱਥਾ ਨੁਕਸਾਨਿਆ ਗਿਆ ਹੈ।

ਤੇਜ਼ਾਬ ਹਮਲੇ ਦਾ ਸਿਕਾਰ ਹੋਏ ਵਿਸ਼ਾਲ ਜਿੰਦਲ ਨੇ ਦੱਸਿਆ ਕਿ ਉਹ ਸਵੇਰੇ 9 ਵਜੇ( ਬੁੱਧਵਾਰ) ਦੇ ਕਰੀਬ ਆਪਣੀ ਫ਼ੋਟੋ ਸਟੂਡੀਓ ਦੀ ਦੁਕਾਨ ਤੇ ਜਾ ਰਿਹਾ ਸੀ। ਰਸਤੇ ਵਿੱਚ ਉਸਦੇ ਗੁਆਂਢੀ ਵਲੋਂ ਉਸਨੂੰ ਘੇਰ ਲਿਆ ਅਤੇ ਉਸਦੇ ਹੱਥ ਵਿੱਚ ਜੱਗ ਫ਼ੜਿਆ ਹੋਇਆ ਸੀ, ਜਿਸ ਵਿੱਚ ਤੇਜਾਬ ਸੀ। ਜੋ ਉਸਨੇ ਉਸ ਉਪਰ ਸੁੱਟ ਦਿੱਤਾ। ਜਿਸਤੋਂ ਬਾਅਦ ਉਹ ਆਪਣੇ ਘਰ ਵੱਲ ਭੱਜੇ ਅਤੇ ਘਰ ਵਾਲਿਆਂ ਨੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਹੈ। ਉਹਨਾਂ ਕਿਹਾ ਕਿ ਹਮਲਾਵਰ ਗੁਆਂਢੀ ਨਾਲ ਉਸਦੀ ਕੋਈ ਦੁਸ਼ਮਣੀ ਨਹੀਂ ਹੈ ਅਤੇ ਬਿਨ੍ਹਾਂ ਕਿਸੇ ਰੰਜਿਸ਼ ਤੋਂ ਉਸ ਉਪਰ ਇਹ ਹਮਲਾ ਕੀਤਾ ਗਿਆ ਹੈ। ਉਹਨਾਂ ਪੁਲਿਸ ਤੋਂ ਹਮਲਾਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਉਧਰ ਇਸ ਸਬੰਧੀ ਥਾਣਾ ਸਿਟੀ ਬਰਨਾਲਾ ਦੇ ਏਐਸਆਈ ਮਨਜੀਤ ਸਿੰਘ ਨੇ ਕਿਹਾ ਕਿ ਵਿਸ਼ਾਲ ਨਾਮ ਦੇ ਵਿਅਕਤੀ ਉਪਰ ਉਸਦੇ ਪ੍ਰੇਮ ਨਾਮ ਦੇ ਗੁਆਂਢੀ ਵਲੋਂ ਤੇਜਾਬ ਪਾ ਕੇ ਜ਼ਖ਼ਮੀ ਕੀਤਾ ਗਿਆ ਹੈ। ਜਿਸ ਸਬੰਧੀ ਉਹ ਜ਼ਖ਼ਮੀ ਦਾ ਬਿਆਨ ਦਰਜ਼ ਕਰਕੇ ਕਾਰਵਾਈ ਕਰ ਰਹੇ ਹਨ।,
ਬਰਨਲਾ ਤੋਂ ਆਸ਼ੀਸ਼ ਸ਼ਰਮਾ ਦੀ ਰਿਪੋਰਟ।
Published by: Sukhwinder Singh
First published: July 15, 2021, 8:05 AM IST
ਹੋਰ ਪੜ੍ਹੋ
ਅਗਲੀ ਖ਼ਬਰ