Home /News /punjab /

Sangrur results: ਆਪ ਤੇ ਅਕਾਲੀ ਦਲ ਅੰਮ੍ਰਿਤਸਰ ਵਿਚਾਲੇ ਫਸਵਾਂ ਮੁਕਾਬਲਾ

Sangrur results: ਆਪ ਤੇ ਅਕਾਲੀ ਦਲ ਅੰਮ੍ਰਿਤਸਰ ਵਿਚਾਲੇ ਫਸਵਾਂ ਮੁਕਾਬਲਾ

  • Share this:
    Sangrur by-election results: ਪੰਜਾਬ 'ਚ ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਹੈ।

    ਜਦੋਂ ਕਿ ਬਾਕੀ ਧਿਰਾਂ ਮੁਕਾਬਲੇ ਤੋਂ ਕਾਫੀ ਦੂਰ ਹਨ। ਮੁਢਲੇ ਰੁਝਾਨ ਅਕਾਲੀ ਦਲ ਬਾਦਲ ਲਈ ਸਭ ਤੋਂ ਵੱਧ ਨਮੋਸ਼ੀ ਵਾਲੇ ਹਨ। ਇਥੋਂ ਤੱਕ ਕਿ ਬਾਦਲ ਧੜਾ ਭਾਜਪਾ ਨਾਲੋਂ ਵੀ ਕਾਫੀ ਪੱਛੜ ਗਿਆ ਹੈ। ਫਿਲਹਾਲ ਸਿਮਰਨਜੀਤ ਸਿੰਘ ਮਾਨ ਅੱਗੇ ਹਨ। ਹਾਲਾਂਕਿ ਗੁਰਮੇਲ ਸਿੰਘ ਵੀ ਸਖਤ ਟੱਕਰ ਦੇ ਰਹੇ ਹਨ।

    ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਦਾ ਬਣਾ ਕੇ ਚੋਣ ਲੜਨ ਦੀ ਰਣਨੀਤੀ ਸਫਲ ਹੁੰਦੀ ਨਹੀਂ ਜਾਪ ਰਹੀ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਬਾਦਲ, ਭਾਜਪਾ ਤੋਂ ਵੀ ਪੱਛੜਦਾ ਨਜ਼ਰ ਆ ਰਿਹਾ ਹੈ।


    ਕਮਲਦੀਪ ਕੌਰ, ਅਕਾਲੀ ਦਲ ਬਾਦਲ- 20946 ਹੈ

    ਕੇਵਲ ਸਿੰਘ ਢਿੱਲੋਂ, ਭਾਜਪਾ- 27891

    ਗੁਰਮੇਲ ਸਿੰਘ, ਆਪ- 113767

    ਦਲਬੀਰ ਸਿੰਘ ਗੋਲਡੀ, ਕਾਂਗਰਸ- 36924

    ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ- 116009
    Published by:Gurwinder Singh
    First published:

    Tags: Sangrur, Sangrur bypoll, Shiromani Akali Dal, Taksali Akali

    ਅਗਲੀ ਖਬਰ