Home /News /punjab /

Sangrur results: ਜਿੱਤ ਵੱਲ ਵਧਦੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰੇ ਪ੍ਰੈਸ ਕਾਨਫਰੰਸ ਸੱਦੀ

Sangrur results: ਜਿੱਤ ਵੱਲ ਵਧਦੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰੇ ਪ੍ਰੈਸ ਕਾਨਫਰੰਸ ਸੱਦੀ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    Sangrur by-election results: ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਹੈ।

    ਉਧਰ, ਰੁਝਾਨਾਂ ਵਿਚ ਜਿੱਤ ਦੇ ਬਣ ਰਹੇ ਆਸਾਰ ਵੇਖ ਕੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਸੱਦ ਲਈ ਹੈ। ਮਾਨ ਦੇ ਸਮਰਥਕ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਤੈਅ ਹੈ। ਸਿਆਸੀ ਮਾਹਰ ਦੱਸਦੇ ਹਨ ਕਿ ਹੁਣ ਗਿਣਵੀਆਂ ਵੋਟਾਂ ਦੀ ਗਿਣਤੀ ਬਾਕੀ ਹੈ ਤੇ ਮਾਨ ਵੱਡੇ ਫਰਕ ਨਾਲ ਅੱਗੇ ਹਨ। ਇਸ ਕਾਰਨ ਰੁਝਾਨ ਇਕ ਪਾਸੇ ਹੁੰਦੇ ਨਜ਼ਰ ਆ ਰਹੇ ਹਨ।

    ਸਿਮਰਨਜੀਤ ਸਿੰਘ ਮਾਨ ਇਕ ਵਾਰ ਤਕਰੀਬਨ 5500 ਵੋਟਾਂ ਨਾਲ ਅੱਗੇ ਸਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਲਗਾਤਾਰ ਪੱਛੜਦੇ ਨਜ਼ਰ ਆਏ ਹਨ। ਹਾਲਾਂਕਿ ਇਹ ਫਰਕ ਲਗਾਤਾਰ ਘਟਦਾ-ਵਧਦਾ ਰਿਹਾ ਹੈ। ਕੁਝ ਸਮੇਂ ਥੱਲੇ ਆਉਣ ਤੋਂ ਬਾਅਦ ਮਾਨ ਦੇ ਹੱਕ ਵਿਚ ਭੁਗਤੀਆਂ ਵੋਟਾਂ ਨੇ ਫਿਰ ਰਫਤਾਰ ਫੜੀ ਹੈ।

    ਕਮਲਦੀਪ ਕੌਰ, ਅਕਾਲੀ ਦਲ ਬਾਦਲ- 30968 ਹੈ

    ਕੇਵਲ ਸਿੰਘ ਢਿੱਲੋਂ, ਭਾਜਪਾ- 46764

    ਗੁਰਮੇਲ ਸਿੰਘ, ਆਪ- 176705

    ਦਲਬੀਰ ਸਿੰਘ ਗੋਲਡੀ, ਕਾਂਗਰਸ- 57502

    ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ- 182297


    ਜਦੋਂ ਕਿ ਬਾਕੀ ਧਿਰਾਂ ਮੁਕਾਬਲੇ ਤੋਂ ਕਾਫੀ ਦੂਰ ਹਨ। ਮੁਢਲੇ ਰੁਝਾਨ ਅਕਾਲੀ ਦਲ ਬਦਲ ਲਈ ਸਭ ਤੋਂ ਵੱਧ ਨਮੋਸ਼ੀ ਵਾਲੇ ਹਨ। ਇਥੋਂ ਤੱਕ ਕਿ ਬਾਦਲ ਧੜਾ ਭਾਜਪਾ ਨਾਲੋਂ ਵੀ ਕਾਫੀ ਪੱਛੜ ਗਿਆ ਹੈ। ਫਿਲਹਾਲ ਸਿਮਰਨਜੀਤ ਸਿੰਘ ਮਾਨ ਅੱਗੇ ਹਨ। ਹਾਲਾਂਕਿ ਗੁਰਮੇਲ ਸਿੰਘ ਵੀ ਸਖਤ ਟੱਕਰ ਦੇ ਰਹੇ ਹਨ।

    ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਦਾ ਬਣਾ ਕੇ ਚੋਣ ਲੜਨ ਦੀ ਰਣਨੀਤੀ ਸਫਲ ਹੁੰਦੀ ਨਹੀਂ ਜਾਪ ਰਹੀ। ਰੁਝਾਨਾਂ ਵਿਚ ਅਕਾਲੀ ਦਲ ਬਾਦਲ ਭਾਜਪਾ ਤੋਂ ਵੀ ਪੱਛੜ ਗਿਆ ਹੈ।
    Published by:Gurwinder Singh
    First published:

    Tags: Bhagwant Mann, Sangrur bypoll, Simranjit Singh Mann

    ਅਗਲੀ ਖਬਰ