Home /News /punjab /

ਕਸ਼ਮੀਰ 'ਚ ਸਿੱਖ ਲੜਕੀ ਦਾ ਧਰਮ ਪਰਿਵਰਤਨ ਕਰਾ ਨਿਕਾਹ ਕਰਵਾਉਣਾ ਕੋਝੀ ਸਾਜਿਸ਼: ਸਿੱਖ-ਮੁਸਲਿਮ ਸੰਸਥਾ

ਕਸ਼ਮੀਰ 'ਚ ਸਿੱਖ ਲੜਕੀ ਦਾ ਧਰਮ ਪਰਿਵਰਤਨ ਕਰਾ ਨਿਕਾਹ ਕਰਵਾਉਣਾ ਕੋਝੀ ਸਾਜਿਸ਼: ਸਿੱਖ-ਮੁਸਲਿਮ ਸੰਸਥਾ

ਸਮਾਜੀ ਸੰਸਥਾ ਸਿੱਖ ਮੁਸਲਿਮ ਸਾਂਝਾ ਵੱਲੌਂ ਇੱਥੇ ਰੱਖੀ ਇੱਕ ਪ੍ਰੈਸ ਕਾਨਫਰੰਸ ‘ਚ ਆਗੂਆਂ ਵੱਲੋਂ ਮਾਮਲੇ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ।

ਸਮਾਜੀ ਸੰਸਥਾ ਸਿੱਖ ਮੁਸਲਿਮ ਸਾਂਝਾ ਵੱਲੌਂ ਇੱਥੇ ਰੱਖੀ ਇੱਕ ਪ੍ਰੈਸ ਕਾਨਫਰੰਸ ‘ਚ ਆਗੂਆਂ ਵੱਲੋਂ ਮਾਮਲੇ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ।

ਜੰਮੂ ਕਸ਼ਮੀਰ ਵਿੱਚ ਦੋ ਸਿੱਖ ਕੁੜੀਆਂ ਦਾ ਜਬਰੀ ਨਿਕਾਹ ਕਰਨ ਦੇ ਮਾਮਲੇ ਵਿਚ ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਨੇ ਖਾਸ ਪ੍ਰੈੱਸ ਕਾਨਫਰੰਸ ਕਰਕੇ ਇਸਨੂੰ ਸ਼ਰਾਰਤੀ ਅਨਸਰਾਂ ਦਾ ਕਾਰਾ ਕਰਾਰ ਦਿੱਤਾ ਹੈ।

  • Share this:

ਮਲੇਰਕੋਟਲਾ : ਕੁੱਝ  ਦਿਨ ਪਹਿਲਾਂ ਕਸ਼ਮੀਰ ‘ਚ ਵਾਪਰੀ ਇੱਕ ਮੰਦਭਾਗੀ ਘਟਨਾ ਜਿਸ ‘ਚ ਕੁੱਝ ਮੁਸਲਿਮ ਸ਼ਰਾਰਤੀ ਅਨਸਰਾਂ ਨੇ ਦੋ ਸਿੱਖ ਧਰਮ ਨਾਲ ਸਬੰਧਤ ਲੜਕੀਆਂ ਦਾ ਜ਼ਬਰਦਸਤੀ ਧਰਮ ਪ੍ਰੀਵਰਤਨ ਕਰਵਾਕੇ ਉਨਾਂ ਨਾਲ ਨਿਕਾਹ ਕਰਨ ਜਿਹੀ ਕੋਝੀ ਸਜਿਸ਼ ਕੀਤੀ ਹੈ। ਇਲਾਕੇ ਦੀ ਸਮਾਜੀ ਸੰਸਥਾ ਸਿੱਖ ਮੁਸਲਿਮ ਸਾਂਝਾ ਵੱਲੌਂ ਇੱਥੇ ਰੱਖੀ ਇੱਕ ਪ੍ਰੈਸ ਕਾਨਫਰੰਸ ‘ਚ ਆਗੂਆਂ ਵੱਲੋਂ ਉਕਤ ਮਾਮਲੇ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ।

ਗੱਲਬਾਤ ਦੌਰਾਨ ਸੰਸਥਾ ਦੇ ਸਰਪ੍ਰਸਤ ਡਾ. ਨਸੀਰ ਅਖਤਰ, ਇੰਟਰਨੈਸ਼ਨਲ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ ਨੇ ਉਕਤ ਮਾਮਲੇ ਨੂੰ ਕਸ਼ਮੀਰ ‘ਚ ਹੋ ਰਹੀਆਂ ਚੋਣਾਂ ਅਤੇ ਮੁਸਲਿਮ ‘ਤੇ ਸਿੱਖ ਭਾਈਚਾਰੇ ‘ਚ ਆਪਸ ਵਧ ਰਹੇ ਪਿਆਰ ਮੁਹੱਬਤ ਤੋਂ ਪ੍ਰੇਸ਼ਾਨ ਲੋਕਾਂ ਦਾ ਕਾਰਾ ਦੱਸਿਆ।

ਉਨਾਂ ਕਿਹਾ ਕਿ ਸ਼ਰਾਰਤੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਸ਼ਰਾਰਤੀ ਲੋਕ ਹਰ ਧਰਮ ‘ਚ ਹੁੰਦੇ ਹਨ।ਉਨਾਂ ਸਾਰੇ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਨਾਜ਼ੁਕ ਮੌਕੇ ਸਬਰ ਤੋਂ  ਕੰਮ ਲੈਣ ਅਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖਿਲ਼ਾਖ ਸਖਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਉਣ ਲਈ ਕੋਸ਼ਿਸ਼ ਜਾਰੀ ਰੱਖਣ।

ਰਵੀ ਆਜ਼ਾਦ ਦੀ ਰਿਪੋਰਟ।

Published by:Sukhwinder Singh
First published:

Tags: Kashmir, Malerkotla, Marriage, Sikh