ਲਵਪ੍ਰੀਤ ਖੁਦਕੁਸ਼ੀ ਕੇਸ: ਕੁੜੀ ਦੇ ਮਾਪਿਆਂ ਨੇ ਕੈਨੇਡਾ ਰਹਿੰਦੀ ਧੀ ਨੂੰ ਬਦਨਾਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਮੰਗੀ

News18 Punjabi | News18 Punjab
Updated: July 13, 2021, 6:00 PM IST
share image
ਲਵਪ੍ਰੀਤ ਖੁਦਕੁਸ਼ੀ ਕੇਸ: ਕੁੜੀ ਦੇ ਮਾਪਿਆਂ ਨੇ ਕੈਨੇਡਾ ਰਹਿੰਦੀ ਧੀ ਨੂੰ ਬਦਨਾਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਮੰਗੀ
ਲਵਪ੍ਰੀਤ ਖੁਦਕੁਸ਼ੀ ਕੇਸ 'ਚ ਕੁੜੀ ਦਾ ਪਰਿਵਾਰ ਆਇਆ ਸਾਹਮਣੇ, ਕੈਨੇਡਾ ਰਹਿੰਦੀ ਆਪਣੀ ਧੀ ਨੂੰ ਦੱਸਿਆ ਨਿਰਦੋਸ਼

lovepreet suicide case : ਕੁੜੀ ਦੇ ਮਾਪਿਆਂ ਨੇ ਦੱਸਿਆ ਕਿ ਧੀ ਨਿਰਦੋਸ਼ ਹੈ ਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਪੋਸਟਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਉਸਦੀ ਲੜਕੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਕੁਝ ਦਿਨਾਂ ਤੋਂ ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਦਾ ਵਿਸ਼ਾ ਸ਼ੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ 'ਚ ਰਿਹਾ ਹੈ। ਜਿਸ ਵਿਚ ਲੱਖਾਂ ਰੁਪਏ ਖਰਚ ਕੇ ਆਈਲੈਟਸ ਪਾਸ ਕਰਵਾ ਕੇ ਕੈਨੇਡਾ ਭੇਜੀ ਪਤਨੀ ਬੇਅੰਤ ਕੌਰ ਉੱਤੇ ਮ੍ਰਿਤਕ ਪਤੀ ਲਵਪ੍ਰੀਤ ਸਿੰਘ ਦੀ ਤਰਫੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਲਵਪ੍ਰੀਤ ਦੀ ਖੁਦਕੁਸ਼ੀ ਪਿੱਛੇ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵੱਲੋਂ ਧੋਖਾ ਦਿੱਤੇ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੁਣ ਇਸ ਮਾਮਲੇ ਵਿੱਚ ਕੈਨੇਡਾ ਰਹਿੰਦੀ ਲੜਕੀ ਦਾ ਪਰਿਵਾਰ ਸਾਹਮਣੇ ਆਇਆ ਹੈ।

ਲੜਕੀ ਤੇ ਲਾਏ ਇਲਜ਼ਾਮਾਂ ਨੂੰ ਨਕਾਰਿਆ

ਲਵਪ੍ਰੀਤ ਦਾ ਸਹੁਰਾ ਪਰਿਵਾਰ ਵੀ ਅੱਗੇ ਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਲੜਕੀ ਦੇ ਪਿਤਾ ਜਗਦੇਵ ਸਿੰਘ, ਮਾਂ ਸੁਖਵਿੰਦਰ ਕੌਰ ਅਤੇ ਚਾਚਾ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਹਿਲਾਂ ਲਵਪ੍ਰੀਤ ਨਾਲ ਮੰਗਣੀ ਹੋਈ ਸੀ। ਮੰਗਣੀ ਤੋਂ ਸਾਲ ਬਾਅਦ, ਦੋਵਾਂ ਦਾ ਵਿਆਹ ਸਾਰੀਆਂ ਰਸਮਾਂ ਨਾਲ ਹੋਇਆ ਸੀ। ਇਸ ਤੋਂ ਬਾਅਦ ਲਵਪ੍ਰੀਤ ਅਤੇ ਸਹੁਰੇ ਪਰਿਵਾਰ ਨਾਲ ਉਸਦੀ ਲੜਕੀ ਦੀ ਤਰਫੋਂ ਗੱਲਬਾਤ ਜਾਰੀ ਰਹੀ।
ਕੋਰੋਨਾ ਵਾਇਰਸ ਦੇ ਕਾਰਨ ਲਵਪ੍ਰੀਤ ਦੀ ਕਨੇਡਾ ਫੇਰੀ ਵਿੱਚ ਦੇਰੀ

ਲਵਪ੍ਰੀਤ ਨੂੰ ਕਨੇਡਾ ਲਿਜਾਣ ਲਈ ਸਾਰੀਆਂ ਫਾਈਲ ਕਾਰਵਾਈ ਵੀ ਮੁਕੰਮਲ ਕਰ ਲਈਆਂ ਗਈਆਂ ਸਨ। ਪਰ ਕੋਰੋਨਾ ਵਾਇਰਸ ਦੇ ਕਾਰਨ ਲਵਪ੍ਰੀਤ ਦੀ ਕਨੇਡਾ ਫੇਰੀ ਵਿੱਚ ਦੇਰੀ ਹੋ ਗਈ। ਇਸਦੇ ਬਾਵਜੂਦ ਲਵਪ੍ਰੀਤ ਅਤੇ ਉਸਦਾ ਪਰਿਵਾਰ ਉਸਦੀ ਲੜਕੀ ਉੱਤੇ ਕਨੇਡਾ ਲਿਜਾਣ ਲਈ ਦਬਾਅ ਬਣਾਉਂਦੇ ਰਹੇ। ਉਸ ਦੀ ਲੜਕੀ ਵੱਲੋਂ ਲਵਪ੍ਰੀਤ ਅਤੇ ਪਰਿਵਾਰ ਨੂੰ ਪੈਸੇ ਵੀ ਭੇਜੇ ਗਏ ਹਨ। ਪਰ ਹੁਣ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਸਦੀ ਧੀ ਦਾ ਬੇਲੋੜਾ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਦਿਨ ਲਵਪ੍ਰੀਤ ਦੀ ਮੌਤ ਹੋਈ ਸੀ, ਉਸ ਦਿਨ ਸਸਕਾਰ ਵੇਲੇ ਲੜਕੀ ਦੇ ਪਰਿਵਾਰ ਵੱਲੋਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ ਸਨ।

ਲੜਕੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਜਾ ਦੀ ਮੰਗ

ਪਹਿਲਾਂ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ, ਪਰ ਹੁਣ ਇਸ ਨੂੰ ਖੁਦਕੁਸ਼ੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਲਵਪ੍ਰੀਤ ਦੇ ਰਿਸ਼ਤੇਦਾਰ ਉਸਦੀ ਲੜਕੀ ਅਤੇ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਤੋਂ ਲਵਪ੍ਰੀਤ ਦੀ ਮੌਤ ਹੋਈ ਹੈ, ਉਸਦੀ ਲੜਕੀ ਉਦਾਸੀ ਵਿੱਚ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਪੋਸਟਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਉਸਦੀ ਲੜਕੀ ਨੂੰ ਬਦਨਾਮ ਕਰਨ ਵਾਲਿਆਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ।

ਮਨੀਸ਼ਾ ਗੁਲਾਟੀ ਪਹੁੰਚੀ ਲਵਪ੍ਰੀਤ ਸਿੰਘ ਦੇ ਘਰ

ਮਹਿਲਾ ਆਯੋਗ ਕਮਿਸ਼ਨ ਪੰਜਾਬ ਦੀ ਚੇਅਰਪਰਸਨ (Chairperson) ਮਨੀਸ਼ਾ ਗੁਲਾਟੀ ਅੱਜ ਲਵਪ੍ਰੀਤ ਦੇ ਘਰ ਪਰਿਵਾਰ ਨਾਲ ਦੁ੍ੱਖ ਸਾਂਝਾ ਕਰਨਾ ਪਹੁੰਚੇ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟੇ 'ਤੇ ਪੇਸਟ ਸ਼ੇਅਰ ਕਰਦਿਆਂ ਕਿਹਾ ਕਿ ਅੱਜ ਮੈਂ ਲਵਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਮਿਲੀ, ਸੱਚ ਮੰਨੋ ਬਹੁਤ ਹੀ ਦੁੱਖ ਲੱਗਿਆ ਦੇਖ ਕੇ। ਮੇਰੇ ਕੋਲ ਜ਼ਿਆਦਾ ਕੁੱਝ ਨਹੀਂ ਹੈ ਬੋਲਣ ਲਈ, ਇੱਕ ਮਾਂ ਨੂੰ ਰੋਂਦੇ ਦੇਖ ਕੇ ਮੇਰਾ ਮੰਨ ਵੀ ਵਲੂੰਧਰਿਆ ਗਿਆ। ਕਿਸੇ ਵੀ ਮਾਂ ਦੇ ਪੁੱਤ ਨਾਲ ਅਜਿਹਾ ਨਾ ਹੋਵੇ। ਫ਼ਿਲਹਾਲ ਮੈਂ ਦੋਵੇਂ ਪੱਖਾਂ ਨਾਲ ਗੱਲਬਾਤ ਕੀਤੀ ਹੈ। ਅਸੀਂ ਦੋਵੇਂ ਪਰਿਵਾਰਾਂ ਨਾਲ ਬੈਠ ਕੇ ਚੰਗੀ ਤਰ੍ਹਾਂ ਕੇਸ ਦੀ ਪੜਤਾਲ ਕਰ ਕੇ ਕਿਸੇ ਫ਼ੈਸਲੇ 'ਤੇ ਪਹੁੰਚਣਗੇ।ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ

ਨੌਜਵਾਨ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਲੜਕੇ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਉਸਦੀ ਮੋਬਾਈਲ ਗੱਲਬਾਤ ਅਤੇ ਪਤਨੀ ਬੇਅੰਤ ਕੌਰ ਵਿਚਕਾਰ ਹੋਈ ਬਹਿਸ ਨੇ ਕਈ ਰਾਜ਼ ਸਾਹਮਣੇ ਲਏ ਹਨ। ਮ੍ਰਿਤਕ ਲਵਪ੍ਰੀਤ ਅਤੇ ਉਸ ਦੀ ਪਤਨੀ ਬੇਅੰਤ ਕੌਰ ਵਿਚਕਾਰ ਹੋਈ ਗੱਲਬਾਤ ਦੇ ਅਧਾਰ 'ਤੇ ਪੀੜਤ ਪਰਿਵਾਰ ਨੇ ਬੇਅੰਤ ਕੌਰ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ।

ਦੂਜੇ ਪਾਸੇ, ਬੇਅੰਤ ਕੌਰ ਨੂੰ ਕਨੇਡਾ ਦੀ ਸਰਕਾਰ ਤੋਂ ਦੇਸ਼ ਨਿਕਾਲਾ ਦੇਣ ਬਾਰੇ ਵਿਚਾਰ ਵਟਾਂਦਰੇ ਵੀ ਇੰਟਰਨੈਟ ਮੀਡੀਆ ਉੱਤੇ ਕਾਫ਼ੀ ਸਰਗਰਮ ਹਨ।

ਲੜਕੇ ਦੀ ਪਰਿਵਾਰ ਨੇ ਦੱਸਿਆ ਇਹ ਮਾਮਲਾ-

ਮ੍ਰਿਤਕ ਲੜਕੇ ਦੇ ਪਿਤਾ ਬਲਵਿੰਦਰ ਸਿੰਘ ਅਤੇ ਚਾਚੇ ਹਰਵਿਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦਾ ਖੁੱਡੀ ਕਲਾਂ ਦੀ ਰਹਿਣ ਵਾਲੀ ਬੇਅੰਤ ਕੌਰ ਨਾਲ ਸਾਲ 2018 ਵਿੱਚ ਮੰਗਣੀ ਹੋਈ ਸੀ। ਬੇਅੰਤ ਕੌਰ ਕਨੇਡਾ ਗਈ ਸੀ। ਸਹੁਰਿਆਂ ਨੇ ਨੂੰਹ ਨੂੰ ਕਨੇਡਾ ਭੇਜਣ 'ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਸਨ। ਇਕ ਸਾਲ ਬਾਅਦ, ਬੇਅੰਤ ਕੌਰ ਦੇ ਕਨੇਡਾ ਤੋਂ ਪਰਤਣ ਤੋਂ ਬਾਅਦ, ਉਸਨੇ 2019 ਵਿੱਚ ਲਵਪ੍ਰੀਤ ਸਿੰਘ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ, ਬੇਅੰਤ ਕੌਰ ਫਿਰ ਕਨੈਡਾ ਚਲੀ ਗਈ। ਇਸ ਦੌਰਾਨ ਉਸਨੇ ਲਵਪ੍ਰੀਤ ਸਿੰਘ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਲਵਪ੍ਰੀਤ ਨੂੰ ਕਨੈਡਾ ਬੁਲਾਉਣ ਬਾਰੇ ਟਾਲ ਮਟੋਲ ਕਰਨ ਲੱਗੀ। ਦੋਵਾਂ ਵਿਚਾਲੇ ਹੋਈ ਗੱਲਬਾਤ ਤੋਂ ਪਤਾ ਚੱਲਦਾ ਹੈ ਕਿ ਲਵਪ੍ਰੀਤ ਲੰਬੇ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਵਿਚ ਚੱਲ ਰਿਹਾ ਸੀ।
Published by: Sukhwinder Singh
First published: July 13, 2021, 4:19 PM IST
ਹੋਰ ਪੜ੍ਹੋ
ਅਗਲੀ ਖ਼ਬਰ