Home /News /punjab /

ਅੰਮ੍ਰਿਤਸਰ: ਜਿਲ੍ਹਾ ਪ੍ਰਸਾਸ਼ਨ ਨੇ ਕੋਵਿਡ-19 ਹਦਾਇਤਾਂ ਦੀ ਉਲੰਘਣਾ ਉਤੇ ਰੈਸਟੋਰੈਂਟ ਨੂੰ ਕੀਤਾ ਸੀਲ

ਅੰਮ੍ਰਿਤਸਰ: ਜਿਲ੍ਹਾ ਪ੍ਰਸਾਸ਼ਨ ਨੇ ਕੋਵਿਡ-19 ਹਦਾਇਤਾਂ ਦੀ ਉਲੰਘਣਾ ਉਤੇ ਰੈਸਟੋਰੈਂਟ ਨੂੰ ਕੀਤਾ ਸੀਲ

  • Share this:

Amit Sharma

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਉਤੇ ਐਸ.ਡੀ.ਐਮ ਮੈਡਮ ਅਨਾਇਤ ਗੁਪਤਾ ਨੇ ਜਿਲ੍ਹਾ ਸ਼ਾਪਿੰਗ ਕੰਪਲੈਕਸ ਬੀ ਬਲਾਕ ਰਣਜੀਤ ਐਵੀਨਿਊ ਵਿਖੇ ਬਟਲਰਜ਼ ਬੇਕ ਹਾਊਸ ਉਤੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉਤੇ ਛਾਪਾ ਮਾਰਿਆ।

ਐਸ.ਡੀ.ਐਮ. ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਰੈਸਟੋਰੈਂਟ ਤੇ ਹੋਟਲਾਂ ਨੂੰ ਕੇਵਲ ਖਾਣੇ ਦੀ ਹੋਮ ਡਲਿਵਰੀ ਲਈ ਆਗਿਆ ਦਿੱਤੀ ਹੈ ਪ੍ਰੰਤੂ ਇਸ ਰੈਸਟੋਰੈਂਟ ਵੱਲੋਂ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ 50 ਤੋਂ ਜਿਆਦਾ ਵਿਅਕਤੀਆਂ ਨੂੰ ਆਪਣੇ ਹਾਲ ਅੰਦਰ ਬਿਠਾ ਖਾਣਾ ਸਰਵ ਕੀਤਾ ਜਾ ਰਿਹਾ ਸੀ। ਹਦਾਇਤਾਂ ਦੀ ਉਲੰਘਣਾ ਕਰਨ ਉਤੇ ਜਿਲਾ ਪ੍ਰਸਾਸ਼ਨ, ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਰੈਸਟੋਰੈਂਟ ਉਤੇ ਰੇਡ ਕਰਕੇ ਇਸ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਅੰਦਰ ਬੈਠੇ ਸਾਰੇ ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।

ਐਸ.ਡੀ.ਐਮ. ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਸਾਰੇ ਰੈਸਟੋਰੈਂਟ ਤੇ ਹੋਟਲਾਂ ਨੂੰ ਕੇਵਲ ਖਾਣੇ ਦੀ ਹੋਮ ਡਲਿਵਰੀ ਲਈ ਆਗਿਆ ਦਿੱਤੀ ਹੈ ਪ੍ਰੰਤੂ ਇਸ ਰੈਸਟੋਰੈਂਟ ਵੱਲੋਂ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ 50 ਤੋਂ ਜਿਆਦਾ ਵਿਅਕਤੀਆਂ ਨੂੰ ਆਪਣੇ ਹਾਲ ਅੰਦਰ ਬਿਠਾ ਖਾਣਾ ਸਰਵ ਕੀਤਾ ਜਾ ਰਿਹਾ ਸੀ। ਹਦਾਇਤਾਂ ਦੀ ਉਲੰਘਣਾ ਕਰਨ ਉਤੇ ਜਿਲਾ ਪ੍ਰਸਾਸ਼ਨ, ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਰੈਸਟੋਰੈਂਟ ਤੇ ਰੇਡ ਕਰਕੇ ਇਸ ਨੂੰ ਸੀਲ ਕਰ ਦਿੱਤਾ ਹੈ ਅਤੇ ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਅੰਦਰ ਬੈਠੇ ਸਾਰੇ ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।

ਮੈਡਮ ਅਨਾਇਤ ਗੁਪਤਾ ਨੇ ਦੱਸਿਆ ਕਿ ਕੋਵਿਡ 19 ਦੀਆਂ ਹਦਾਇਤਾਂ ਸਬੰਧੀ ਜਿਲਾ ਪ੍ਰਸਾਸ਼ਨ ਵੱਲੋਂ ਵੱਖ ਵੱਖ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ੍ਹਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।

Published by:Gurwinder Singh
First published:

Tags: Coronavirus