Home /News /punjab /

ਸੰਗਰੂਰ ਚੋਣ: ਮਨਜਿੰਦਰ ਸਿਰਸਾ ਨੇ ਇਹ ਫੋਟੋ ਸਾਂਝੀ ਕਰਕੇ ਲਿਖਿਆ- 'ਪੰਜਾਬ ਨੇ ਲਟਕਾ ਤਾ!...

ਸੰਗਰੂਰ ਚੋਣ: ਮਨਜਿੰਦਰ ਸਿਰਸਾ ਨੇ ਇਹ ਫੋਟੋ ਸਾਂਝੀ ਕਰਕੇ ਲਿਖਿਆ- 'ਪੰਜਾਬ ਨੇ ਲਟਕਾ ਤਾ!...

(ਸਿਰਸਾ ਵੱਲੋਂ ਟਵਿਟਰ ਉਤੇ ਸਾਂਝੀ ਕੀਤੀ ਫੋਟੋ)

(ਸਿਰਸਾ ਵੱਲੋਂ ਟਵਿਟਰ ਉਤੇ ਸਾਂਝੀ ਕੀਤੀ ਫੋਟੋ)

 • Share this:
  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਪੰਜਾਬ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹ ਵੱਡਾ ਝਟਕਾ ਲੱਗਿਆ ਹੈ। ਆਪ ਦਾ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਪਾਸੋਂ 5822 ਵੋਟਾਂ ਨਾਲ ਹਾਰ ਗਿਆ।

  ਮਾਨ ਨੂੰ 253154, ਘਰਾਚੋਂ ਨੂੰ 247332,ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਨੂੰ 79668, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 46298 ਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 44428 ਵੋਟਾਂ ਮਿਲੀਆਂ।

  ਉਧਰ, ਪੰਜਾਬ ਵਿਚ ਵਿਰੋਧੀ ਧਿਰਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਹਾਰ ਉਤੇ ਲਗਾਤਾਰ ਤੰਜ ਕੱਸ ਰਹੀਆਂ ਹਨ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਇਕ ਟਵੀਟ ਵਿਚ ਸੰਗਰੂਰ ਵਿਚ ਇਕ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਦੀ ਗੱਡੀ ਦੀ ਖਿੜਕੀ ਵਿਚ 'ਲਮਕੇ' ਭਗਵੰਤ ਮਾਨ ਦੀ ਫੋਟੋ ਸ਼ੇਅਰ ਕਰਕੇ ਲਿਖਿਆ ਹੈ-  'ਪੰਜਾਬ ਨੇ ਲਟਕਾ ਤਾ!'


  ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਹੈ ਤੇ ਕਿਹਾ- ਮੈਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਦਲੇਰ ਲੋਕਾਂ ਨੇ ਸਿੱਖੀ ਦੀ ਪ੍ਰਤੀਕ “ਕਿਰਪਾਨ” ਅਤੇ “ਝਾੜੂ'' ਵਿਚਲੇ ਫਰਕ ਨੂੰ ਸਮਝ ਲਿਆ ਹੈ ਅਤੇ ਭਾਜਪਾ ਦੀ ਬੀ-ਟੀਮ ਨੂੰ ਰੱਦ ਕਰਨ ਦੇ ਰਾਹ ਪੈ ਗਏ ਹਨ।

  ਸੁਖਪਾਲ ਸਿੰਘ ਖਹਿਰਾ ਨੇ ਨਤੀਜੇ ਆਉਣ ਤੋਂ ਕੁਝ ਮਿੰਟ ਪਹਿਲਾਂ ਇਕ ਹੋਰ ਟਵੀਟ ਵਿਚ ਕਿਹਾ- ਮੈਂ ਸੰਗਰੂਰ ਦੇ ਜਾਗਰੂਕ ਵੋਟਰਾਂ ਨੂੰ ਸਿਰਫ 3 ਮਹੀਨਿਆਂ ਵਿੱਚ ਫਰਜ਼ੀ ਇਨਕਲਾਬੀਆਂ ਨੂੰ ਨਕਾਰ ਕੇ ਅਸਲੀ "ਬਦਲਾਵ" ਲਿਆਉਣ ਦੇ ਰੁਝਾਨ ਲਈ ਵਧਾਈ ਦਿੰਦਾ ਹਾਂ! ਹੁਣ ਵੀ ਜੇ ਇਹ "ਫਰਜ਼ੀ-ਇਨਕਲਾਬ" ਜਿੱਤ ਵੀ ਗਏ ਤਾਂ ਸ਼ਰਮਨਾਕ ਹਾਰ ਹੋਵੇਗੀ! 3 ਮਹੀਨਿਆਂ ਪਹਿਲਾਂ ਜਿੱਤ ਦਿਵਾਉਣ ਵਾਲੇ 4.30 ਲੱਖ ਵੋਟਰਾਂ ਦਾ ਵਿਸ਼ਵਾਸ ਗੁਆਇਆ।''

  ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਤੇ ਲਿਖਿਆ ਹੈ- 'ਸੰਗਰੂਰ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਨਤੀਜਾ ਆਮ ਆਦਮੀ ਪਾਰਟੀ ਦੇ ਅਸੰਵੇਦਨਸ਼ੀਲ ਅਤੇ ਅਯੋਗ ਸ਼ਾਸਨ ਪ੍ਰਤੀ ਜਨਤਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।''
  Published by:Gurwinder Singh
  First published:

  Tags: Bhagwant Mann, Sangrur bypoll, Simranjit Singh Mann

  ਅਗਲੀ ਖਬਰ