Home /News /punjab /

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰੀਪੇਡ ਚਿੱਪਾਂ ਵਾਲੇ ਮੀਟਰ ਲਾਉਣ ਦਾ ਵਿਰੋਧ

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰੀਪੇਡ ਚਿੱਪਾਂ ਵਾਲੇ ਮੀਟਰ ਲਾਉਣ ਦਾ ਵਿਰੋਧ

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰੀਪੇਡ ਚਿੱਪਾਂ ਵਾਲੇ ਮੀਟਰਾਂ ਦਾ ਵਿਰੋਧ

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰੀਪੇਡ ਚਿੱਪਾਂ ਵਾਲੇ ਮੀਟਰਾਂ ਦਾ ਵਿਰੋਧ

 ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਪ੍ਰੀ ਪੇਡ ਚਿੱਪਾਂ ਵਾਲੇ ਮੀਟਰਾਂ ਦਾ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤਾ ਵਿਰੋਧ  

 • Share this:
  RAJIV SHARMA

  ਭਵਾਨੀਗੜ੍ਹ-  ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਦਿਨੀਂ  ਪੰਜਾਬ ਦੇ ਵਿੱਚ  ਪੁਰਾਣੇ ਮੀਟਰਾਂ ਨੂੰ  ਉਤਾਰ ਕੇ ਨਵੇ ਚਿੱਪ ਵਾਲੇ  ਪ੍ਰੀ- ਮੀਟਰ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ ਪਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਲੱਗ ਰਹੇ ਮੀਟਰਾਂ ਦਾ ਜਮ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸੇ ਤਹਿਤ  ਅੱਜ ਭਵਾਨੀਗੜ੍ਹ ਚ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਗਿਆ ਅਤੇ ਜਿਸ ਕਿਸੇ ਥਾਂ ਤੇ ਮੀਟਰ ਲਗਾਏ ਗਏ ਹਨ ਉਸ ਨੂੰ ਪੱਟਿਆ ਵੀ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ।

  ਇਸ ਮੌਕੇ ਕਿਸਾਨਾਂ ਵੱਲੋਂ  ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ  ਕਿਸੇ ਵੀ ਪਿੰਡ ਵਿਚ ਧੁੱਪ ਵਾਲੇ ਮੀਟਰ ਲਗਾਏ ਜਾਣਗੇ ਉਸ ਨੂੰ ਪੁਟਿਆ ਜਾਏਗਾ ਅਤੇ ਪੰਜਾਬ ਦੇ ਵਿੱਚ ਕਿਸੇ ਦੀ  ਹਾਲ ਚ ਇਹ ਮੀਟਰ ਨਹੀਂ ਲੱਗਣ ਦਿੱਤੀ ਜਾਣਗੇ।  ਬੀਤੇ ਦਿਨੀਂ ਬਿਜਲੀ  ਪਿੰਡ ਕਪਿਆਲ  ਵਿਖੇ ਇਕ ਪੋਲਟਰੀ ਫ਼ਾਰਮ ਵਿੱਚ  ਲਿਜਾਇਆ ਗਿਆ ਸੀ ਅਤੇ ਇਸ ਦੀ ਜਾਣਕਾਰੀ ਮਿਲਦਿਆਂ  ਇਨ੍ਹਾਂ ਮੀਟਰ ਨੂੰ ਪੱਟ ਕੇ ਬਿਜਲੀ ਬੋਰਡ  ਵਿਚ ਜਮਾ ਕਰਵਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੱਗੇ ਕਿਸੇ ਹੋਰ ਥਾਂ ਉਤੇ ਨਾ ਲਗਾਉਣ ਦੀ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਹੈ।
  Published by:Ashish Sharma
  First published:

  Tags: METERS, Prepaid, Punjab farmers, Sangrur

  ਅਗਲੀ ਖਬਰ