ਸੰਗਰੂਰ- ਸੰਗਰੂਰ ਦੇ ਪਿੰਡ ਅਕੋਈ ਸਾਹਿਬ ਵਿਖੇ ਉਸ ਸਮੇਂ ਮਹੌਲ ਤਣਾਅਪੂਰਨ ਹੋ ਗਿਆ, ਜਦੋਂ ਪੁਲਿਸ ਆਪਣੀ ਟੀਮ ਨਾਲ ਪਿੰਡ ਅਕੋਈ ਸਾਹਿਬ ਵਿਖੇ ਘਰ ਨੂੰ ਖ਼ਾਲੀ ਕਰਵਾਉਣ ਲਈ ਪਹੁੰਚਿਆ। ਜਦੋਂ ਇਸ ਦਾ ਪਤਾ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੂੰ ਲੱਗਿਆ ਤਾਂ ਤਰੁੰਤ ਉੱਥੇ ਪਹੁੰਚ ਕੇ ਕਾਨੋਗੋ ਅਤੇ ਹੋਰ ਅਧਿਕਾਰੀਆਂ ਨੂੰ ਉੱਥੇ ਹੀ ਬਿਠਾ ਲਿਆ ਅਤੇ ਕਿਹਾ ਕਿ ਜਦੋਂ ਤੱਕ ਤੁਹਾਡੇ ਉੱਚ ਅਧਿਕਾਰੀ ਇੱਥੇ ਨਹੀਂ ਪਹੁੰਚਦੇ, ਤੁਸੀਂ ਇੱਥੇ ਹੀ ਬੈਠੇ ਰਹੋਗੇ।
ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਸਾਡੀ ਜਥੇਬੰਦੀ ਕਿਸਾਨ ਯੂਨੀਅਨ ਉਗਰਾਹਾਂ ਕਿਸੇ ਵੀ ਕੀਮਤ ਉੱਤੇ ਕਿਸੇ ਦਾ ਘਰ ਨਹੀਂ ਢਾਹੁਣ ਦਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਰਿਵਾਰ ਪਿਛਲੇ 30-40 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ, ਪਰ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੋਰਟ ਵਿੱਚ ਕਿਹਾ ਕਿ ਸਾਮਲਾਟ ਜ਼ਮੀਨ ਉੱਤੇ ਨਜਾਇਜ਼ ਤੌਰ 'ਤੇ ਮਕਾਨ ਦੀ ਉਸਾਰੀ ਕੀਤੀ ਗਈ ਹੈ ਅਤੇ ਕੋਰਟ ਵੱਲੋਂ ਢਾਹੁਣ ਦੇ ਆਰਡਰ ਦਿੱਤੇ ਗਏ। ਭਾਵੇਂ ਪੰਜਾਬ ਸਰਕਾਰ ਨੇ ਪਹਿਲਾਂ ਲਤੀਫ਼ਪੁਰਾ ਵਿਖੇ ਅਣਗਿਣਤ ਘਰ ਢਹਿ ਢੇਰੀ ਕਰ ਦਿੱਤੇ ਅਤੇ ਪਰ ਹੁਣ ਇਹ ਨਹੀਂ ਢਾਹੁਣ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers, Protest, Protest march, Punjab