Home /News /punjab /

Sangrur Lok Sabha bypoll : ਅੱਜ 15 ਲੱਖ ਵੋਟਰ ਕਰਨਗੇ ਸੰਗਰੂਰ ਹਲਕੇ ਦੀ ਕਿਸਮਤ ਦਾ ਫੈਸਲਾ

Sangrur Lok Sabha bypoll : ਅੱਜ 15 ਲੱਖ ਵੋਟਰ ਕਰਨਗੇ ਸੰਗਰੂਰ ਹਲਕੇ ਦੀ ਕਿਸਮਤ ਦਾ ਫੈਸਲਾ

Sangrur Lok Sabha bypoll: ਅੱਜ 15 ਲੱਖ ਵੋਟਰ ਕਰਨਗੇ ਸੰਗਰੂਰ ਹਲਕੇ ਦੀ ਕਿਸਮਤ ਦਾ ਫੈਸਲਾ

Sangrur Lok Sabha bypoll: ਅੱਜ 15 ਲੱਖ ਵੋਟਰ ਕਰਨਗੇ ਸੰਗਰੂਰ ਹਲਕੇ ਦੀ ਕਿਸਮਤ ਦਾ ਫੈਸਲਾ

Sangrur Lok Sabha bypoll: ਸੰਗੁਰੂਰ ਲੋਕਸਭਾ ਜਿਮਨੀ ਚੋਣ ਦੌਰਾਨ ਕੁੱਲ 16 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿੰਨਾਂ ਵਿੱਚੋਂ 13 ਪੁਰਸ਼ ਅਤੇ ਤਿੰਨ ਔਰਤਾਂ ਚੋਣ ਮੈਦਾਨ ਵਿੱਚ ਹਨ। ਸਖ਼ਤ ਸੁਰੱਖਿਆ ਦੇ ਵਿਚਕਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਸੰਗਰੂਰ ਲੋਕਸਭਾ ਜ਼ਿਮਨੀ ਚੋਣ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਚੋਣ ਪ੍ਰਕ੍ਰਿਆ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕੁੱਲ 15,69,240 ਵੋਟਰ 1,766 ਪੋਲਿੰਗ ਬੂਥਾਂ 'ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ 296 ਸੰਵੇਦਨਸ਼ੀਲ ਹਨ। ਕੁੱਲ 16 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿੰਨਾਂ ਵਿੱਚੋਂ 13 ਪੁਰਸ਼ ਅਤੇ ਤਿੰਨ ਔਰਤਾਂ ਚੋਣ ਮੈਦਾਨ ਵਿੱਚ ਹਨ। ਸਖ਼ਤ ਸੁਰੱਖਿਆ ਦੇ ਵਿਚਕਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ।ਇਹ ਲੋਕ ਸਭਾ ਹਲਕਾ 9 ਵਿਧਾਨ ਸਭਾ ਸੀਟਾਂ ਲਹਿਰਾਗਾਗਾ, ਦਿੜ੍ਹਬਾ, ਸੁਨਾਮ, ਧੂਰੀ, ਸੰਗਰੂਰ (ਸਾਰੇ ਸੰਗਰੂਰ ਜ਼ਿਲ੍ਹੇ ਵਿੱਚ), ਮਲੇਰਕੋਟਲਾ (ਮਲੇਰਕੋਟਲਾ ਜ਼ਿਲ੍ਹੇ ਵਿੱਚ), ਬਰਨਾਲਾ, ਭਦੌੜ ਅਤੇ ਮਹਿਲ ਕਲਾਂ (ਬਰਨਾਲਾ ਜ਼ਿਲ੍ਹੇ ਵਿੱਚ) ਹਨ। ਇਹ ਸੀਟ ਸਿਆਸੀ ਧਿਰਾਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਕਈ ਦਿੱਗਜਾਂ ਦੀ ਕਿਸਮਤ ਦਾਅ ਤੇ ਲੱਗੀ ਹੋਈ ਹੈ। ਸੰਗਰੂਰ ਚੋਣ 'ਚ ਇਸ ਵਾਰ ਪੰਜਕੋਣੀ ਟੱਕਰ ਹੈ। ਸੱਤਾਧਾਰੀ 'ਆਪ' ਲਈ ਇਹ ਸੀਟ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਪਾਰਟੀ 2014 ਤੋਂ ਹਮੇਸ਼ਾ ਜਿੱਤਦੀ ਰਹੀ ਹੈ। ਪੰਜਾਬ ਦੀਆਂ ਬਾਕੀ 12 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਅੱਠ ਮੈਂਬਰ ਹਨ, ਜਦੋਂ ਕਿ ਭਾਜਪਾ ਅਤੇ ਅਕਾਲੀ ਦਲ ਦੇ ਦੋ-ਦੋ ਮੈਂਬਰ ਹਨ।

  ਜ਼ਿਮਨੀ ਚੋਣ ਲੜ ਰਹੀਆਂ ਪਾਰਟੀਆਂ


  ਇਸ ਸੀਟ ਲਈ ‘ਆਪ’ ਵੱਲੋਂ ਗੁਰਮੇਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਜ਼ਿਮਨੀ ਚੋਣ ਲਈ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ, ਜੋ 4 ਜੂਨ ਨੂੰ ਭਗਵਾ ਪਾਰਟੀ ਵਿੱਚ ਸ਼ਾਮਲ ਹੋਏ ਸਨ, ਨੂੰ ਮੈਦਾਨ ਵਿੱਚ ਉਤਾਰਿਆ ਹੈ।

  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਚੋਣ ਮੈਦਾਨ ਵਿੱਚ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।

  ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿੱਚ "ਵਿਗੜਦੀ" ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚੋਣ ਪ੍ਰਚਾਰ ਦੌਰਾਨ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਪੰਜਾਬੀ ਗਾਇਕ ਮੂਸੇਵਾਲਾ ਦੀ ਹੱਤਿਆ ਦਾ ਮਾਮਲਾ ਵੀ ਉਠਾਇਆ ਸੀ। ਕਾਨੂੰਨ ਵਿਵਸਥਾ ਤੋਂ ਇਲਾਵਾ ਵਿਰੋਧੀ ਪਾਰਟੀਆਂ ਨੇ 'ਅਧੂਰੇ ਵਾਅਦਿਆਂ' ਨੂੰ ਲੈ ਕੇ 'ਆਪ' ਸਰਕਾਰ ਦੀ ਆਲੋਚਨਾ ਕੀਤੀ ਹੈ।

  ਸੰਗਰੂਰ ਲੋਕ ਸਭਾ ਸੀਟ


  ਧੂਰੀ ਵਿਧਾਨ ਸਭਾ ਤੋਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਤੋਂ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਅਤੇ ਬਾਅਦ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਸ ਸੀਟ ਲਈ ਚੋਣ ਜ਼ਰੂਰੀ ਹੋ ਗਈ ਸੀ। ਮਾਨ ਨੇ 2014 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਵਜੋਂ ਆਪਣੀ ਪਹਿਲੀ ਚੋਣ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ 2.10 ਲੱਖ ਤੋਂ ਵੱਧ ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤੀ ਸੀ। 2014 ਵਿਚ, ਪੰਜਾਬ ਤੋਂ 'ਆਪ' ਦੇ ਚਾਰ ਸੰਸਦ ਮੈਂਬਰ ਜਿੱਤੇ ਸਨ ਅਤੇ 2019 ਵਿਚ ਮਾਨ ਸੰਸਦ ਵਿਚ 'ਆਪ' ਦੇ ਇਕਲੌਤੇ ਸੰਸਦ ਸਨ ਅਤੇ ਉਨ੍ਹਾਂ ਨੇ ਉਸ ਸਮੇਂ ਦੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 1.1 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

  ਇਸ ਦੇਈਏ ਕਿ ਇਸ ਤੋਂ ਪਹਿਲਾਂ 1999 ਵਿੱਚ ਸਿਮਰਨਜੀਤ ਸਿੰਘ ਮਾਨ SAD (A), 2004 ਵਿੱਚ ਸੁਖਦੇਵ ਸਿੰਘ ਢੀਂਡਸਾ (SAD), 2009 ਵਿਜੈਇੰਦਰ ਸਿੰਗਲਾ( CONG) ਨੇ ਸੀਟ ਉਤੇ ਜਿੱਤ ਹਾਸਲ ਕੀਤੀ ਸੀ।

  2022 ਵਿੱਚ, 'ਆਪ' ਨੂੰ ਪੰਜਾਬ ਤੋਂ ਰਿਕਾਰਡ ਫਤਵਾ ਮਿਲਿਆ ਜਿੱਥੇ ਉਨ੍ਹਾਂ ਦੇ 92 ਵਿਧਾਇਕ ਵਿਧਾਨ ਸਭਾ ਵਿੱਚ ਗਏ ਅਤੇ ਸੰਗਰੂਰ ਸੰਸਦੀ ਸੀਟ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ 'ਤੇ 'ਆਪ' ਵਿਧਾਇਕਾਂ ਨੇ ਰਿਕਾਰਡ ਫਤਵਾ ਜਿੱਤਿਆ। ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨੂੰ ਕੁੱਲ 6.43354 ਵਿਧਾਨ ਸਭਾ ਹਲਕਿਆਂ ਤੋਂ ਕੁੱਲ 6.43354 ਵੋਟਾਂ ਮਿਲੀਆਂ ਜਦੋਂਕਿ ਕਾਂਗਰਸ 2,11,012 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੀ। ਅਕਾਲੀ ਦਲ ਦੇ ਉਮੀਦਵਾਰਾਂ ਨੂੰ 9 ਵਿਧਾਨ ਸਭਾ ਹਲਕਿਆਂ ਤੋਂ ਸਮੂਹਿਕ ਤੌਰ 'ਤੇ 1,41,382 ਵੋਟਾਂ ਮਿਲੀਆਂ, ਜਦਕਿ ਭਾਜਪਾ 85,509 ਸੰਚਤ ਵੋਟਾਂ ਨਾਲ ਚੌਥੇ ਨੰਬਰ 'ਤੇ ਰਹੀ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਨੂੰ 81553 ਵੋਟਾਂ ਮਿਲੀਆਂ ਸਨ।

  ਮਾਨ ਦੀ ਵਿਧਾਨ ਸਭਾ ਸੀਟ ਧੂਰੀ ਵੀ ਇਸੇ ਸੰਸਦੀ ਹਲਕੇ ਵਿੱਚ ਆਉਂਦੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਪਾਲ ਸਿੰਘ ਚੀਮਾ (ਦਿੜਬਾ) ਅਤੇ ਸਿੱਖਿਆ ਮੰਤਰੀ (ਬਰਨਾਲਾ) ਦੇ ਹਲਕੇ ਵੀ ਆਉਂਦੇ ਹਨ। ਭਦੌੜ ਇੱਕ ਵਿਧਾਨ ਸਭਾ ਹਲਕਾ ਹੈ ਜਿੱਥੇ ਵੋਟਰਾਂ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪਹਿਲੀ ਵਾਰ ਚੁਣਿਆ ਸੀ।
  Published by:Sukhwinder Singh
  First published:

  Tags: AAP Punjab, Lok sabha, Punjab BJP, Punjab Congress, Sangrur, Sangrur bypoll, Shiromani Akali Dal

  ਅਗਲੀ ਖਬਰ