Home /News /punjab /

ਸੰਗਰੂਰ: ਮਾਂ ਤੇ ਦੋ ਧੀਆਂ ਦੀ ਭੇਤਭਰੀ ਮੌਤ, ਘਰ ਵਿਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ

ਸੰਗਰੂਰ: ਮਾਂ ਤੇ ਦੋ ਧੀਆਂ ਦੀ ਭੇਤਭਰੀ ਮੌਤ, ਘਰ ਵਿਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ

ਦਸੂਹਾ: ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਦੁਖੀ ਪਿਉ-ਪੁੱਤ ਵੱਲੋਂ ਖੁਦਕੁਸ਼ੀ (ਸੰਕੇਤਕ ਫੋਟੋ)

ਦਸੂਹਾ: ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਦੁਖੀ ਪਿਉ-ਪੁੱਤ ਵੱਲੋਂ ਖੁਦਕੁਸ਼ੀ (ਸੰਕੇਤਕ ਫੋਟੋ)

 • Share this:
  ਸੰਗਰੂਰ ਦੇ ਪਿੰਡ ਸਾਰੋਂ ਦੇ ਇਕ ਘਰ ਵਿਚ ਮਾਂ ਤੇ ਉਸ ਦੀਆਂ ਦੋ ਮਾਸੂਮ ਧੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਔਰਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਜਦ ਕਿ ਦੋਵੇਂ ਬੱਚੀਆਂ ਬੈੱਡ ਉਤੇ ਮ੍ਰਿਤਕ ਮਿਲੀਆਂ ਹਨ।ਮੁਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਦਾ ਮੰਨਿਆ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਆਪਣੀਆਂ ਧੀਆਂ ਦਾ ਕਤਲ ਕਰਨ ਤੋਂ ਬਾਅਦ ਮਾਂ ਨੇ ਖੁਦਕੁਸ਼ੀ ਕੀਤੀ ਹੈ।

  ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਸੂਚਨਾ ਮਿਲਣ ’ਤੇ ਪਿੰਡ ਸਾਰੋਂ ਦੇ ਮਕਾਨ ਵਿਚ ਦੋ ਬੱਚੀਆਂ ਅੰਸ਼ਨੂਰ ਕੌਰ (4 ਸਾਲ) ਅਤੇ ਵਿਰਾਸਤ ਕੌਰ (3 ਸਾਲ) ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਸਨ, ਜਦੋਂ ਕਿ ਬੱਚੀਆਂ ਦੀ ਮਾਂ ਬਲਜੀਤ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮੁਢਲੀ ਜਾਂਚ ਦੌਰਾਨ ਜਾਪ ਰਿਹਾ ਹੈ ਕਿ ਬਲਜੀਤ ਕੌਰ ਨੇ ਦੋਵੇਂ ਬੱਚੀਆਂ ਦਾ ਕਤਲ ਕਰਨ ਤੋਂ ਬਾਅਦ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ।

  ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਭ ਕੁਝ ਸਾਹਮਣੇ ਆਵੇਗਾ। ਤਿੰਨੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਜਿਥੇ ਡਾਕਟਰਾਂ ਦੇ ਬੋਰਡ ਵਲੋਂ ਪੋਸਟ ਮਾਰਟਮ ਕੀਤਾ ਜਾਵੇਗਾ।
  Published by:Gurwinder Singh
  First published:

  Tags: Sangrur, Suicide

  ਅਗਲੀ ਖਬਰ