
ਪੈਟਰੋਲ ਅਤੇ ਡੀਜ਼ਲ ਦੇ ਨਾਲ ਇੱਕ ਕੈਮੀਕਲ ਵੀ ਮਿਲਿਆ ਹੈ। ਪੁਲਿਸ ਮੁਤਾਬਿਕ ਇਸ ਕੈਮੀਕਲ ਨੂੰ ਪੈਟਰੋਲ ਅਤੇ ਡੀਜ਼ਲ ਵਿੱਚ ਮਿਲਾ ਕੇ ਲੋਕਾਂ ਨੂੰ ਵੇਚਿਆ ਜਾਂਦਾ ਹੈ।
ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ 'ਚ ਪੁਲਿਸ ਦਾ ਰਵੱਈਆ ਹੁਣ ਹੋਰ ਤਿੱਖਾ ਹੋ ਗਿਆ ਹੈ। ਜ਼ਿਲੇ 'ਚ ਕਿਸੇ ਵੀ ਚੀਜ਼ ਦੀ ਕਾਲਾਬਾਜ਼ਾਰੀ ਨਹੀਂ ਹੋਵੇਗੀ। ਅੱਜ ਸਵੇਰ ਤੋਂ ਹੀ ਸੰਗਰੂਰ ਪੁਲਿਸ ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ 'ਤੇ ਛਾਪੇਮਾਰੀ ਕਰ ਰਹੀ ਹੈ।
ਸੰਗਰੂਰ ਤੋਂ ਮਹਿਲਾ ਰੋਡ 'ਤੇ ਇੰਡੀਅਨ ਆਇਲ ਕੰਪਨੀ ਦਾ ਵੱਡਾ ਡੰਪ ਪੁਆਇੰਟ ਹੈ, ਉੱਥੇ ਪੈਟਰੋਲ ਅਤੇ ਡੀਜ਼ਲ ਦੀ ਪਾਈਪ ਲਾਈਨ ਆਉਂਦੀ ਹੈ ਅਤੇ ਉੱਥੋਂ ਵੱਡੇ-ਵੱਡੇ ਟਰੱਕ ਭਰ ਕੇ ਦੂਰ-ਦੂਰ ਤੱਕ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕੀਤੀ ਜਾਂਦੀ ਹੈ।
ਇੰਡੀਅਨ ਆਇਲ ਦੇ ਡੰਪ ਪੁਆਇੰਟ ਨੇੜੇ ਸੰਗਰੂਰ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਛੋਟੇ-ਵੱਡੇ ਢਾਬਿਆਂ ਅਤੇ ਲੋਕਾਂ ਦੇ ਘਰਾਂ ’ਤੇ ਛਾਪਾ ਮਾਰ ਕੇ ਹਜ਼ਾਰਾਂ ਲੀਟਰ ਪੈਟਰੋਲ ਅਤੇ ਡੀਜ਼ਲ ਬਰਾਮਦ ਕੀਤਾ ਜਾ ਰਿਹਾ ਹੈ।
ਪੈਟਰੋਲ ਅਤੇ ਡੀਜ਼ਲ ਦੇ ਨਾਲ ਇੱਕ ਕੈਮੀਕਲ ਵੀ ਮਿਲਿਆ ਹੈ। ਪੁਲਿਸ ਮੁਤਾਬਿਕ ਇਸ ਕੈਮੀਕਲ ਨੂੰ ਪੈਟਰੋਲ ਅਤੇ ਡੀਜ਼ਲ ਵਿੱਚ ਮਿਲਾ ਕੇ ਲੋਕਾਂ ਨੂੰ ਵੇਚਿਆ ਜਾਂਦਾ ਹੈ। ਫਿਲਹਾਲ ਛਾਪੇਮਾਰੀ ਜਾਰੀ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੀ ਜ਼ਬਤੀ ਲਗਾਤਾਰ ਹੋ ਰਹੀ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।