Home /News /punjab /

ਤੀਆਂ 'ਤੇ ਮਲੇਰਕੋਟਲਾ 'ਚ ਮੁਟਿਆਰਾਂ ਨੇ ਝੂਟੀਆਂ ਪੀਘਾਂ ਅਤੇ ਗਿੱਧੇ ਪਾਏ

ਤੀਆਂ 'ਤੇ ਮਲੇਰਕੋਟਲਾ 'ਚ ਮੁਟਿਆਰਾਂ ਨੇ ਝੂਟੀਆਂ ਪੀਘਾਂ ਅਤੇ ਗਿੱਧੇ ਪਾਏ

ਮਲੇਰਕੋਟਲਾ 'ਚ ਤੀਆਂ ਦਾ ਤਿਉਹਾਰ ਮਨਾਇਆ

ਮਲੇਰਕੋਟਲਾ 'ਚ ਤੀਆਂ ਦਾ ਤਿਉਹਾਰ ਮਨਾਇਆ

ਤੀਜ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

 • Share this:
  ਰਾਜੀਵ ਸ਼ਰਮਾ

  ਮਲੇਰਕੋਟਲਾ: ਸਾਉਣ ਦੇ ਮਹੀਨੇ ਦੇ ਵਿੱਚ ਤੀਜ ਦਾ ਤਿਓਹਾਰ ਪੂਰੇ ਪੰਜਾਬ ਵਿੱਚ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਿੰਡਾਂ ਵਿੱਚ ਪੁਰਾਤਨ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਪਿੰਡਾਂ ਦੀਆਂ ਕੁੜੀਆਂ ਅਤੇ ਵਿਆਹੀਆਂ ਹੋਈਆਂ ਮੁਟਿਆਰਾਂ ਇਹ ਤਿਉਹਾਰ ਇਹ ਤਿਉਹਾਰ ਉਤਸ਼ਾਹ ਨਾਲ ਮਨਾ ਰਹੀਆਂ ਹਨ।

  ਮਲੇਰਕੋਟਲਾ ਸਬ ਡਿਵੀਜ਼ਨ ਦੇ ਅਮਰਗੜ੍ਹ ਨੇੜੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸਦੇ ਵਿੱਚ ਇਲਾਕੇ ਦੀਆਂ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਚਰਖਾ ਕੱਤਣ, ਪੀਂਘਾਂ ਝੂਟਣ ਅਤੇ ਗਿੱਧਾ  ਮੁਟਿਆਰਾਂ ਨੇ ਆਪਣੇ ਚਾਅ ਪੂਰੇ ਕੀਤੇ।

  ਸਾਉਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੇਸ਼ੱਕ ਆਧੁਨਿਕਤਾ ਦੇ ਚਲਦਿਆਂ ਲੋਕ ਲੁਪਤ ਹੁੰਦਾ ਜਾ ਰਿਹਾ ਹੈ ਪਰ ਫਿਰ ਵੀ ਕਈ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਆਪਣੇ ਬੱਚਿਆਂ ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਸੰਸਕ੍ਰਿਤੀ ਨਾਲ ਜੋੜਨ ਦੀ ਅਹਿਮ ਕੜੀ ਤੀਆਂ ਦੇ ਤਿਉਹਾਰ  ਨਾਲ ਜੋੜ ਕੇ ਇਸ ਨੂੰ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

  ਇਸ ਮੌਕੇ ਔਰਤਾਂ ਨੇ ਕਿਹਾ ਕਿ ਸੱਭਿਆਚਾਰ ਦਾ ਤੀਆਂ ਇੱਕ ਅਟੁੱਟ ਅੰਗ ਹੈ ਅਤੇ ਅਸੀਂ ਅੱਜ ਇਹ ਤਿਉਹਾਰ ਮਨਾਇਆ ਹੈ। ਪਿੰਡ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੀ ਪਕਾਏ ਅਤੇ ਉਨ੍ਹਾਂ ਦਾ ਆਨੰਦ ਮਾਣਿਆ। ਅਜੋਕੇ ਸਮੇਂ ਵਿੱਚ ਜਦੋ ਸਾਡੀ ਨੌਜਵਾਨ ਪੀੜ੍ਹੀ ਪੱਛਮੀਕਰਨ ਦੇ ਪ੍ਰਭਾਵ ਹੇਠ ਆਉਂਦੀ ਜਾ ਰਹੀ ਹੈ ਤਾਂ ਤੀਜ ਵਰਗੇ ਤਿਉਹਾਰਾਂ ਦਾ ਆਯੋਜਨ ਇਕ ਚੰਗਾ ਕਦਮ ਮੰਨਿਆ ਜਾ  ਸਕਦਾ ਹੈ।
  Published by:Krishan Sharma
  First published:

  Tags: Festival, Malerkotla, Sangrur, Sawan

  ਅਗਲੀ ਖਬਰ