Home /News /punjab /

Sangrur results: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਜਿੱਤੀ, ਭਗਵੰਤ ਮਾਨ ਦੇ ਗੜ੍ਹ ਵਿਚ ਹਾਰੀ ਆਪ

Sangrur results: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਜਿੱਤੀ, ਭਗਵੰਤ ਮਾਨ ਦੇ ਗੜ੍ਹ ਵਿਚ ਹਾਰੀ ਆਪ

Sangrur results: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਜਿੱਤੀ, ਆਪ ਦੂਜੇ ਨੰਬਰ ਉਤੇ ਆਈ

Sangrur results: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜਿਮਨੀ ਚੋਣ ਜਿੱਤੀ, ਆਪ ਦੂਜੇ ਨੰਬਰ ਉਤੇ ਆਈ

 • Share this:

  Sangrur by-election results: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਜਿੱਤ ਲਈ ਹੈ। ਸਿਮਰਨਜੀਤ ਸਿੰਘ ਮਾਨ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਗਏ।

  ਸ਼ੁਰੂਆਤੀ ਰੁਝਾਨਾਂ  ਵਿਚ ਇਕ ਵਾਰ ਮਾਨ ਦੂਜੇ ਉਮੀਦਵਾਰਾਂ ਤੋਂ 5500 ਵੋਟਾਂ ਦੇ ਕਰੀਬ ਫਰਕ ਨਾਲ ਅੱਗੇ ਲੰਘ ਗਏ ਪਰ ਇਹ ਪਾੜਾ ਘਟਦਾ ਵਧਦਾ ਰਿਹਾ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਰਿਹਾ।

  ਆਖਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜਿੱਤ ਦਰਜ ਕਰਨ ਵਿਚ ਸਫਲ ਰਹੇ। ਆਖਰੀ ਰਾਊਂਡ ਵਿਚ ਸਿਮਰਨਜੀਤ ਮਾਨ 7000 ਵੋਟਾਂ ਨਾਲ ਅੱਗੇ ਲੰਘ ਗਏ।

  ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਜ਼ਿਮਨੀ ਚੋਣ ਵਿਚ ਜਿੱਤ ਉਤੇ ਇੰਨਾ ਭਰੋਸਾ ਸੀ ਕਿ ਉਨ੍ਹਾਂ ਨੇ ਪਹਿਲਾਂ ਹੀ ਪ੍ਰੈਸ ਕਾਨਫਰੰਸ ਸੱਦ ਲਈ ਸੀ।

  ਵਰਕਰਾਂ ਨੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ।

  Published by:Gurwinder Singh
  First published:

  Tags: Aam Aadmi Party, Bhagwant Mann, Punjab congess, Punjab Congress, Sangrur bypoll, Simranjit Singh Mann