Sangrur by-election results: ਪੰਜਾਬ 'ਚ ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਹੈ।
ਸਿਮਰਨਜੀਤ ਸਿੰਘ ਮਾਨ ਤਕਰੀਬਨ 5000 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਲਗਾਤਾਰ ਪੱਛੜਦੇ ਜਾ ਰਹੇ ਹਨ।
ਤਾਜਾ ਅੰਕੜੇ
ਕਮਲਦੀਪ ਕੌਰ, ਅਕਾਲੀ ਦਲ ਬਾਦਲ- 23470 ਹੈ
ਕੇਵਲ ਸਿੰਘ ਢਿੱਲੋਂ, ਭਾਜਪਾ- 32346
ਗੁਰਮੇਲ ਸਿੰਘ, ਆਪ- 130869
ਦਲਬੀਰ ਸਿੰਘ ਗੋਲਡੀ, ਕਾਂਗਰਸ- 41666
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ- 135700
ਜਦੋਂ ਕਿ ਬਾਕੀ ਧਿਰਾਂ ਮੁਕਾਬਲੇ ਤੋਂ ਕਾਫੀ ਦੂਰ ਹਨ। ਮੁਢਲੇ ਰੁਝਾਨ ਅਕਾਲੀ ਦਲ ਬਦਲ ਲਈ ਸਭ ਤੋਂ ਵੱਧ ਨਮੋਸ਼ੀ ਵਾਲੇ ਹਨ। ਇਥੋਂ ਤੱਕ ਕਿ ਬਾਦਲ ਧੜਾ ਭਾਜਪਾ ਨਾਲੋਂ ਵੀ ਕਾਫੀ ਪੱਛੜ ਗਿਆ ਹੈ। ਫਿਲਹਾਲ ਸਿਮਰਨਜੀਤ ਸਿੰਘ ਮਾਨ ਅੱਗੇ ਹਨ। ਹਾਲਾਂਕਿ ਗੁਰਮੇਲ ਸਿੰਘ ਵੀ ਸਖਤ ਟੱਕਰ ਦੇ ਰਹੇ ਹਨ।
ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਦਾ ਬਣਾ ਕੇ ਚੋਣ ਲੜਨ ਦੀ ਰਣਨੀਤੀ ਸਫਲ ਹੁੰਦੀ ਨਹੀਂ ਜਾਪ ਰਹੀ। ਰੁਝਾਨਾਂ ਵਿਚ ਅਕਾਲੀ ਦਲ ਬਾਦਲ ਭਾਜਪਾ ਤੋਂ ਵੀ ਪੱਛੜ ਗਿਆ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP Punjab, Punjab congess, Sangrur bypoll, Shiromani Akali Dal