Home /News /punjab /

Sangrur: ਪੁਲਿਸ ਅਫ਼ਸਰਾਂ ਦੀ ਲੜਾਈ `ਚ ਪਿਸ ਰਹੇ ਦੋ ਨੌਜਵਾਨ, ਹਾਈ ਕੋਰਟ ਤੋਂ ਮੰਗੀ ਸੁਰੱਖਿਆ

Sangrur: ਪੁਲਿਸ ਅਫ਼ਸਰਾਂ ਦੀ ਲੜਾਈ `ਚ ਪਿਸ ਰਹੇ ਦੋ ਨੌਜਵਾਨ, ਹਾਈ ਕੋਰਟ ਤੋਂ ਮੰਗੀ ਸੁਰੱਖਿਆ

Sangrur: ਪੁਲਿਸ ਅਫ਼ਸਰਾਂ ਦੀ ਲੜਾਈ `ਚ ਪਿਸ ਰਹੇ ਦੋ ਨੌਜਵਾਨ, ਹਾਈ ਕੋਰਟ ਤੋਂ ਮੰਗੀ ਸੁਰੱਖਿਆ

ਦਰਅਸਲ ਇਹ ਮਾਮਲਾ ਇੱਕ ਮਹਿਲਾ ਦੀ ਮੌਤ ਨਾਲ ਜੁੜਿਆ ਹੋਇਆ ਦਸਿਆ ਜਾਂਦਾ ਹੈ। ਇਸ ਮਹਿਲਾ ਦੀ ਸੰਗਰੂਰ ਵਿੱਚ ਹੀ ਅੱਗ ਲਗਣ ਨਾਲ ਮੌਤ ਹੋ ਗਈ ਸੀ।ਮਰਨ ਤੋਂ ਪਹਿਲਾਂ ਇਸ ਮਹਿਲਾ ਨੇ ਸ਼ਿਕਾਇਤ ਕੀਤੀ ਕਿ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਲੈਕੇ ਐਸਪੀ ਤੇ ਐਸਐਸਪੀ ਦੀ ਲੜਾਈ ਚੱਲ ਰਹੀ ਹੈ। ਇਸ ਦਰਮਿਆਨ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ।

ਹੋਰ ਪੜ੍ਹੋ ...
 • Share this:

  ਸੰਗਰੂਰ ਦੇ ਦੋ ਨੌਜਵਾਨ ਹਸਨਦੀਪ ਸਿੰਘ ਅਤੇ ਕ੍ਰਿਪਾਲ ਸਿੰਘ ਸੁਰੱਖਿਆ ਲਈ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੇ। ਇਨ੍ਹਾਂ ਨੌਜਵਾਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਤੋਂ ਜਾਨ ਦਾ ਖ਼ਤਰਾ ਹੈ।

  ਜਾਣਕਾਰੀ ਦੇ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਆਪਣੀ ਪਟੀਸ਼ਨ `ਚ ਕਿਹਾ ਕਿ ਦੋ ਪੁਲਿਸ ਅਫ਼ਸਰਾਂ ਦੀ ਲੜਾਈ `ਚ ਇਹ ਦੋਵੇਂ ਬੁਰੀ ਤਰ੍ਹਾਂ ਪਿਸ ਰਹੇ ਹਨ। ਪੁਲਿਸ ਆਪਣੇ ਫ਼ਾਇਦੇ ਦੇ ਲਈ ਇਨ੍ਹਾਂ ਦੋਵਾਂ ਦਾ ਇਸਤੇਮਾਲ ਕਰ ਰਹੀ ਹੈ। ਦਰਅਸਲ ਇਹ ਮਾਮਲਾ ਇੱਕ ਮਹਿਲਾ ਦੀ ਮੌਤ ਨਾਲ ਜੁੜਿਆ ਹੋਇਆ ਦਸਿਆ ਜਾਂਦਾ ਹੈ। ਇਸ ਮਹਿਲਾ ਦੀ ਸੰਗਰੂਰ ਵਿੱਚ ਹੀ ਅੱਗ ਲਗਣ ਨਾਲ ਮੌਤ ਹੋ ਗਈ ਸੀ।ਮਰਨ ਤੋਂ ਪਹਿਲਾਂ ਇਸ ਮਹਿਲਾ ਨੇ ਸ਼ਿਕਾਇਤ ਕੀਤੀ ਕਿ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਲੈਕੇ ਐਸਪੀ ਤੇ ਐਸਐਸਪੀ ਦੀ ਲੜਾਈ ਚੱਲ ਰਹੀ ਹੈ। ਇਸ ਦਰਮਿਆਨ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ।

  ਆਪਣੀ ਸ਼ਿਕਾਇਤ ਵਿੱਚ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਖ਼ਾਲੀ ਕਾਗ਼ਜ਼ `ਤੇ ਦਸਤਖ਼ਤ ਕਰਵਾਏ। ਬਾਅਦ ਵਿਚ ਉਨ੍ਹਾਂ ਕਾਗ਼ਜ਼ਾਂ ਨੂੰ ਐਸਪੀ ਦੇ ਖ਼ਿਲਾਫ਼ ਸ਼ਿਕਾਇਤ `ਚ ਇਸਤੇਮਾਲ ਕੀਤਾ ਗਿਆ।

  ਹੁਣ ਇਸ ਸਭ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਇਸ ਸਬੰਧੀ ਜਵਾਬ ਤਲਬ ਕੀਤਾ ਹੈ।

  Published by:Amelia Punjabi
  First published:

  Tags: Sangrur