Home /News /punjab /

ਭਾਰਤ ਬੰਦ : 27 ਤਰੀਕ ਨੂੰ ਟਰੇਨਾਂ ਵੀ ਰੋਕੀਆਂ ਜਾਣਗੀਆਂ : ਕਿਸਾਨ ਆਗੂ

ਭਾਰਤ ਬੰਦ : 27 ਤਰੀਕ ਨੂੰ ਟਰੇਨਾਂ ਵੀ ਰੋਕੀਆਂ ਜਾਣਗੀਆਂ : ਕਿਸਾਨ ਆਗੂ

ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 355 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 355 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਨੇ  ਸਿਰਫ ਖੇਤੀ ਆਰਡੀਨੈਂਸਾਂ 'ਤੇ ਦਸਤਖਤ ਹੀ ਨਹੀਂ ਕੀਤੇ  ਸਨ ਸਗੋਂ ਉਸ ਤੋਂ ਬਾਅਦ ਵੀ ਤਿੰਨ ਮਹੀਨੇ ਤੱਕ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿਚ ਪ੍ਰਚਾਰ ਕਰਦਾ ਰਿਹਾ। ਅਕਾਲੀ ਦਲ ਦਾ ਸਾਰਾ ਕੋੜਮਾ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਹੋਣ ਦਾ ਢੰਡੋਰਾ ਪੂਰੇ ਜ਼ੋਰ-ਸ਼ੋਰ ਨਾਲ  ਪਿੱਟਦਾ ਰਿਹਾ।

ਹੋਰ ਪੜ੍ਹੋ ...
  • Share this:

ਅਸ਼ੀਸ਼ ਸ਼ਰਮਾ

ਬਰਨਾਲਾ : ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 355 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ 'ਚ ਅਕਾਲੀ ਦਲ  ਵੱਲੋਂ ਪਿਛਲੇ ਦਿਨੀਂ ਕੀਤੀ ਪ੍ਰੈਸ ਕਾਨਫਰੰਸ ਦਾ ਮੁੱਦਾ ਚਰਚਾ ਅਧੀਨ ਰਿਹਾ।

ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਨੇ  ਸਿਰਫ ਖੇਤੀ ਆਰਡੀਨੈਂਸਾਂ 'ਤੇ ਦਸਤਖਤ ਹੀ ਨਹੀਂ ਕੀਤੇ  ਸਨ ਸਗੋਂ ਉਸ ਤੋਂ ਬਾਅਦ ਵੀ ਤਿੰਨ ਮਹੀਨੇ ਤੱਕ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿਚ ਪ੍ਰਚਾਰ ਕਰਦਾ ਰਿਹਾ। ਅਕਾਲੀ ਦਲ ਦਾ ਸਾਰਾ ਕੋੜਮਾ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਹੋਣ ਦਾ ਢੰਡੋਰਾ ਪੂਰੇ ਜ਼ੋਰ-ਸ਼ੋਰ ਨਾਲ  ਪਿੱਟਦਾ ਰਿਹਾ। ਭਾਵੇਂ ਕਿਸਾਨ ਅੰਦੋਲਨ ਦੇ ਦਬਾਅ ਹੇਠ ਅਕਾਲੀ ਦਲ ਨੂੰ ਆਪਣੇ ਸਟੈਂਡ 'ਚ ਯੂ- ਟਰਨ ਲੈਣਾ ਪਿਆ ਇਸ ਪਾਰਟੀ ਦਾ ਅਮਲੀ ਵਿਹਾਰ ਪਸ਼ਚਾਤਾਪ ਵਾਲਾ ਨਹੀਂ ਸਗੋਂ  ਇਸ ਨੂੰ ੜਠੀਕ ਠਹਿਰਾਉਣ ਵਾਲਾ ਰਿਹਾ ਹੈ। ਇਸ ਦੇ ਨੇਤਾ ਕਿਸਾਨ ਅੰਦੋਲਨ ਨੂੰ ਲਗਾਤਾਰ ਬਦਨਾਮ ਕਰਦੇ ਆ ਰਹੇ ਹਨ।

ਇਸ ਨੇ ਬੇਲੋੜਾ ਅਗੇਤਾ ਚੋਣ ਪ੍ਰਚਾਰ ਸ਼ੁਰੂ ਕਰਕੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਮੋਗਾ ਵਿੱਖੇ ਆਪਣੇ ਕਾਰਕੁੰਨਾਂ ਤੋਂ ਕਿਸਾਨਾਂ ਦੀ ਕੁੱਟਮਾਰ ਕਰਵਾਈ। ਪਿਛਲੇ ਦਿਨੀਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਪਾਰਟੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਰੀਆਂ ਹੱਦਾਂ ਬੰਨੇ ਟੱਪ ਗਈ ਅਤੇ ਸੰਯੁਕਤ ਕਿਸਾਨ ਮੋਰਚੇ 'ਤੇ ਝੂਠੀਆਂ ਤੁਹਮਤਾਂ ਲਾਈਆਂ। ਅਸਲ ਵਿੱਚ ਇਸ ਪਾਰਟੀ ਦੀਆਂ ਪਿਛਲੀਆਂ ਕਰਤੂਤਾਂ ਤੋਂ ਪੰਜਾਬ ਦੇ ਲੋਕ ਬਹੁਤ ਨਾਰਾਜ਼ ਹਨ।

ਧਰਨੇ ਦੇ ਆਗੂਆਂ ਨੇ ਅਕਾਲੀ ਨੇਤਾਵਾਂ ਨੂੰ  ਕਿਸਾਨਾਂ ਨਾਲ ਟਕਰਾਅ ਦੀ ਨੀਤੀ ਅਪਣਾਉਣ ਦੀ ਬਜਾਏ, ਖੇਤੀ ਕਾਨੂੰਨਾਂ ਬਾਰੇ ਆਪਣੀ ਦੋਗਲੀ ਨੀਤੀ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ ਅਤੇ ਪਾਖੰਡ ਛੱਡ ਕੇ ਅੰਦੋਲਨ ਦੀ ਸੱਚੇ ਦਿਲੋਂ ਹਮਾਇਤ ਕਰਨੀ ਚਾਹੀਦੀ ਹੈ।   ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਲਵੀਰ ਕੌਰ ਕਰਮਗੜ੍ਹ, ਰਣਧੀਰ ਸਿੰਘ ਰਾਜਗੜ੍ਹ, ਨਛੱਤਰ ਸਿੰਘ ਸਾਹੌਰ, ਬਲਵੰਤ ਸਿੰਘ ਠੀਕਰੀਵਾਲਾ,ਰਮਨਦੀਪ ਕੌਰ ਖੁੱਡੀ, ਹਰਚਰਨ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਪ੍ਰੇਮਪਾਲ ਕੌਰ, ਬਲਜੀਤ ਸਿੰਘ ਚੌਹਾਨਕੇ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਅੱਜ ਧਰਨੇ ਵਾਲੀ ਥਾਂ 'ਤੇ 27 ਸਤੰਬਰ ਦੇ ਭਾਰਤ ਬੰਦ ਦੀ ਤਿਆਰੀ ਲਈ ਜਿਲ੍ਹੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ।

ਮੀਟਿੰਗ 'ਚ ਆੜਤੀਆ ਐਸ਼ੋਸੀਏਸ਼ਨ, ਪੈਸਟੀਸਾਈਡਜ਼ ਯੂਨੀਅਨ, ਦੋਧੀ ਯੂਨੀਅਨ, ਰੇਹੜੀ-ਫੜੀ ਯੂਨੀਅਨ, ਵਪਾਰ ਮੰਡਲ, ਹਲਵਾਈ ਯੂਨੀਅਨ,  ਪੈਨਸ਼ਨਰ ਐਸ਼ੋਸੀਏਸ਼ਨ ਅਤੇ ਮਜ਼ਦੂਰ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਭਾਗ ਲਿਆ।

ਕਿਸਾਨਾਂ ਆਗੂਆਂ ਨੇ ਹਾਜ਼ਰੀਨ ਨੂੰ ਕਿਸਾਨ ਅੰਦੋਲਨ ਦੀ ਮੌਜੂਦਾ ਸਥਿਤੀ ਅਤੇ ਭਾਰਤ ਬੰਦ ਦੀ ਜਰੂਰਤ ਦੇ ਪਿਛੋਕੜ ਬਾਰੇ ਵਿਸਥਾਰ 'ਚ ਦੱਸਿਆ ਅਤੇ ਭਾਰਤ ਬੰਦ ਲਈ ਹਮਾਇਤ ਲਈ ਅਪੀਲ ਕੀਤੀ। ਮੀਟਿੰਗ 'ਚ ਹਾਜਰ ਨੁੰਮਾਇੰਦਿਆਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।  ਧਰਨੇ ਨੂੰ ਆੜਤੀਆ ਐਸ਼ੋਸੀਏਸ਼ਨ ਦੇ ਨੁੰਮਾਇੰਦੇ ਇਕਬਾਲ ਸਿੰਘ ਅਤੇ ਪੈਸਟੀਸਾਈਡਜ਼ ਸੰਗਠਨ ਦੇ ਗੋਕਲ ਪ੍ਰਕਾਸ਼ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਸਾਰੇ ਵਰਗਾਂ ਦਾ ਅੰਦੋਲਨ ਹੈ। ਉਨ੍ਹਾਂ  ਕਿਸਾਨਾਂ ਦੇ ਸਿਰੜ ਨੂੰ ਸਲਾਹਿਆ ਅਤੇ ਡੱਟਵੀਂ ਹਮਾਇਤ ਦਾ ਭਰੋਸਾ ਦਿਵਾਇਆ।

Published by:Sukhwinder Singh
First published:

Tags: Agricultural law, Farmers Protest