Home /News /punjab /

ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਰੋਧ, ਥਾਣੇ ਡੱਕੇ ਬੇਰੁਜ਼ਗਾਰ

ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਰੋਧ, ਥਾਣੇ ਡੱਕੇ ਬੇਰੁਜ਼ਗਾਰ

ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਰੋਧ, ਥਾਣੇ ਡੱਕੇ ਬੇਰੁਜ਼ਗਾਰ

ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਰੋਧ, ਥਾਣੇ ਡੱਕੇ ਬੇਰੁਜ਼ਗਾਰ

ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ,ਤਦ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ।

 • Share this:
  ਭਵਾਨੀਗੜ੍ਹ : ਬੀਤੇ ਦਿਨ ਜਦ ਭੱਟੀਵਾਲ ਵਿਖੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਬੁਢਾਪਾ ਪੈਨਸ਼ਨਾ ਵੰਡਣ ਅਤੇ ਇਨਾਮ ਵੰਡ ਸਮਰੋਹ ਲਈ ਆਏ ਤਾਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਫੇਰ ਕਾਕੜਾ ਵਾਂਗ ਭੱਟੀਵਾਲ ਵਿਖੇ ਪਹੁੰਚ ਕੇ ਮੰਤਰੀ ਦਾ ਚਲਦੇ ਸਮਾਗ਼ਮ ਵਿੱਚ ਹੀ ਜਬਰਦਸਤ ਨਾਅਰੇਬਾਜੀ ਕਰਕੇ ਵਿਰੋਧ ਕੀਤਾ । ਇਸ ਉਪਰੰਤ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਰਾਜਕਿਰਨ ਕੌਰ, ਨਰਪਿੰਦਰ ਕੌਰ, ਗੁਰਦੀਪ ਕੌਰ ਬਠਿੰਡਾ, ਗੁਰਪ੍ਰੀਤ ਮਲੇਰਕੋਟਲਾ, ਲਖਵੀਰ ਕੌਰ, ਹਰਦੀਪ ਮਲੇਰਕੋਟਲਾ, ਪਲਵਿੰਦਰ ਸਿੰਘ, ਪ੍ਰਸੋਤਮ ਸਿੰਘ, ਗੁਰਦੀਪ ਸਿੰਘ, ਗੁਰਮੇਲ ਬਰਗਾੜੀ, ਸੁਰਿੰਦਰ ਸਿੰਘ, ਕ੍ਰਿਸ਼ਨ ਸਿੰਘ ਆਦਿ ਨੂੰ ਗ੍ਰਿਫਤਾਰ ਕਰਕੇ ਭਵਾਨੀਗੜ ਥਾਣੇ ਚ ਡੱਕਿਆ ਅਤੇ ਮੰਤਰੀ ਸਾਹਿਬ ਜਦ ਪਿੰਡ ਦਾ ਨਿਰਖਿਣ ਕਰ ਰਹੇ ਸੀ ਤਦ ਸੁਖਜੀਤ ਸਿੰਘ ਅਤੇ ਜਸਵੰਤ ਫਾਜ਼ਿਲਕਾ ਨੇ ਘੇਰ ਕੇ ਨਾਅਰੇਬਾਜੀ ਕੀਤੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਵੀ ਭਵਾਨੀਗੜ੍ਹ ਥਾਣੇ ਵਿੱਚ ਲਿਜਾਇਆ ਗਿਆ।

  ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਜਦੋਂ ਤੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ,ਤਦ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ। ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੀ ਕੋਠੀ ਦੇ ਮੁੱਖ ਗੈਟ ਤੇ 31 ਦਸੰਬਰ ਤੋਂ ਸਾਂਝਾ ਮੋਰਚਾ ਦਾ ਪੱਕਾ ਧਰਨਾ ਚੱਲ ਰਿਹਾ ਹੈ। ਸੈਂਕੜੇ ਮੀਟਿੰਗਾਂ ਮੰਗਾਂ ਸੰਬੰਧੀ ਸਿੱਖਿਆ ਮੰਤਰੀ ਪੰਜਾਬ ਨਾਲ ਹੋ ਚੁੱਕੀਆਂ ਹਨ। ਪਰ ਇਹ ਹੋਈਆਂ ਮੀਟਿੰਗ ਚ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਬਲਕਿ ਬੇਰੁਜ਼ਗਾਰਾਂ ਨੂੰ ਡਰਾ ਧਮਕਾ ਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

  ਦੂਜੇ ਪਾਸੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਵੱਡੀ ਗਿਣਤੀ ਵਿੱਚ ਮੰਗ ਨੂੰ ਲੈਕੇ ਮੁਨੀਸ਼ ਫਾਜ਼ਿਲਕਾ 21 ਅਗਸਤ ਤੋ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ।

  ਉਨ੍ਹਾਂ ਕਿਹਾ ਕਿ ਜਦੋਂ ਤੱਕ ਉਕਤ ਵਿਸ਼ਿਆਂ ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਨਹੀਂ ਆਉਂਦੀਆਂ ਤਦ ਤੱਕ ਮੈਂ ਟੈਂਕੀ ਤੇ ਹੀ ਰਹਾਂਗਾ। ਢਿੱਲਵਾਂ ਨੇ ਕਿਹਾ ਜਦੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਤਦ ਤਕ ਸੰਘਰਸ਼ ਜਾਰੀ ਰਹੇਗਾ ਤੇ ਜਿਥੇ ਕਿਤੇ ਵੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਆਉਂਦੇ ਹਨ ਤਾਂ ਉਨ੍ਹਾਂ ਦਾ ਘਿਰਾਓ ਕਰਕੇ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਪੱਕੇ ਧਰਨੇ ਤੇ ਸੁਨੀਲ ਫਾਜ਼ਿਲਕਾ, ਕੁਲਵੰਤ ਸਿੰਘ, ਗਗਨਦੀਪ ਕੌਰ, ਗੁਰਪ੍ਰੀਤ ਗਾਜੀਪੁਰ, ਜਸਵਿੰਦਰ ਕੌਰ, ਸੰਦੀਪ ਕੌਰ, ਕਰਨੈਲ ਸਿੰਘ, ਬੂਟਾ ਸਿੰਘ, ਕ੍ਰਿਸ਼ਨ ਸਿੰਘ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
  Published by:Sukhwinder Singh
  First published:

  Tags: Protest, Sangrur, TEACHER, Unemployment

  ਅਗਲੀ ਖਬਰ