ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਾਇਆ ਸਿੰਘ ਦੀ ਕੋਰੋਨਾ ਨਾਲ ਮੌਤ

News18 Punjabi | News18 Punjab
Updated: August 1, 2020, 12:56 PM IST
share image
ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਾਇਆ ਸਿੰਘ ਦੀ ਕੋਰੋਨਾ ਨਾਲ ਮੌਤ
ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਾਇਆ ਸਿੰਘ ਦੀ ਕੋਰੋਨਾ ਨਾਲ ਮੌਤ

ਕਪੂਰਥਲਾ ਦੇ ਇਤਹਾਸਿਕ ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ (ਪਾਤਸ਼ਾਹੀ ਛੇਵੀਂ) ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਵੈਦ ਸੰਤ ਬਾਬਾ ਦਯਾ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰ ਖਾਨਪੁਰ ਜੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਜਗਜੀਤ ਸਿੰਘ ਧੰਜੂ

ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿਚ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਿਹੇ ਹਨ ਤੇ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ।ਕਪੂਰਥਲਾ ਦੇ ਇਤਹਾਸਿਕ ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ (ਪਾਤਸ਼ਾਹੀ ਛੇਵੀਂ) ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਵੈਦ ਸੰਤ ਬਾਬਾ ਦਯਾ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰ ਖਾਨਪੁਰ ਜੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ।

ਸੰਤ ਦਇਆ ਸਿੰਘ ਨੂੰ ਦੋ ਦਿਨ ਪਹਿਲਾ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਉਤੇ ਜਲੰਧਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹਨਾ ਨੂੰ ਵੇਟੀਲੇਟਰ ਉਤੇ ਰੱਖਿਆ ਗਿਆ ਸੀ।  ਉਥੇ ਉਹਨਾ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਸੀ, ਜਿਹਨਾਂ ਨੂੰ ਕੱਲ ਸ਼ਾਮ ਜਲੰਧਰ ਦੇ ਨਿੱਜੀ ਹਸਪਤਾਲ ਤੋ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ਸੀ।  ਸ਼ੁੱਕਰਵਾਰ ਦੇਰ ਰਾਤ 11 ਵਜੇ ਉਹਨਾ ਦੀ ਮੌਤ ਹੋ ਗਈ।
ਸੰਤ ਦਾਇਆ ਸਿੰਘ ਨੂੰ ਪਿਛਲੇ ਕਾਫ਼ੀ ਸਮੇ ਤੋ ਸ਼ਾਹ ਦੀ ਬਿਮਾਰੀ ਵੀ ਸੀ। ਸੰਤ ਦਾਇਆ ਸਿੰਘ ਦੀ ਮੌਤ ਨਾਲ ਜਿਲਾ ਕਪੂਰਥਲਾ ਵਿੱਚ ਹੁਣ ਤੱਕ ਕੋਰੋਨਾ ਨਾਲ ਸੰਬੰਧਿਤ 11 ਮੌਤਾਂ ਹੋ ਚੁੱਕੀਆਂ ਹਨ। ਸੰਤ ਦਾਇਆ ਸਿੰਘ ਦੀ ਰਿਪੋਰਟ ਪੋਜਟਿਵ ਆਉਣ ਤੋ ਬਾਅਦ ਗੁਰੂਦੁਆਰਾ ਸ੍ਰੀ ਟਾਹਲੀ ਸਾਹਿਬ ਨਾਲ ਸੰਬੰਧਿਤ ਜੋ ਟੈਸਟ ਲਏ ਗਏ ਸਨ ਉਹਨਾਂ ਵਿੱਚੋਂ 4 ਲੋਕਾਂ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜੀਟਿਵ ਆਈ ਸੀ।
Published by: Ashish Sharma
First published: August 1, 2020, 12:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading