ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਗੜੀਮਾਨਸੋਵਾਲ ਦੀ ਜੰਮਪਾਲ ਸਵ. ਮੱਘਰ ਰਾਮ ਬੈਂਸ ਤੇ ਊਸ਼ਾ ਦੇਵੀ ਦੀ ਧੀ ਸਰੋਜ ਬਾਲਾ ਭਾਰਤੀ ਫ਼ੌਜ 'ਚ ਮੇਜਰ ਬਣ ਗਈ ਹੈ। ਦੱਸਣਯੋਗ ਹੈ ਕਿ ਸਰੋਜ ਬਾਲਾ ਨੇ ਮੁੱਢ ਤੋਂ ਹੀ ਸਰਕਾਰੀ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕੀਤੀ। ਸਰੋਜ ਬਾਲਾ ਨੇ ਦਸਵੀਂ ਤੱਕ ਪੜ੍ਹਾਈ ਆਪਣੇ ਪਿੰਡ ਗੜ੍ਹੀ ਮਾਨਸੋਵਾਲ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ 'ਚ 10+2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੋਂ ਮੈਡੀਕਲ ਵਿਸ਼ਿਆਂ ਨਾਲ ਪਾਸ ਕੀਤੀ। ਇਸ ਤੋਂ ਬਾਅਦ ਐਮ.ਬੀ.ਬੀ.ਐਸ. ਦੀ ਡਿਗਰੀ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਪਾਸ ਕਰਕੇ ਸਰੋਜ ਬਾਲਾ ਡਾਕਟਰ ਬਣੀ।
ਸਰੋਜ ਬਾਲਾ ਦੀ ਪਹਿਲੀ ਨਿਯੁਕਤੀ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਬਤੌਰ ਡਾਕਟਰ ਹੋਈ ਪਰ ਸਰੋਜ ਬਾਲਾ ਦੀ ਰੁਚੀ ਕੁੱਝ ਹੋਰ ਕਰ ਵਿਖਾਉਣ ਦੀ ਸੀ।ਜਿਸ ਦੇ ਚੱਲਦੇ 2016 ਵਿਚ ਡਾ: ਸਰੋਜ ਬਾਲਾ ਭਾਰਤੀ ਫ਼ੌਜ ਵਿਚ ਬਤੌਰ ਕੈਪਟਨ ਭਰਤੀ ਹੋ ਗਈ।
ਜੂਨ 2020 'ਚ ਤਰੱਕੀ ਹੋਣ ਉਪਰੰਤ ਡਾ: ਸਰੋਜ ਬਾਲਾ ਦਾ ਮੇਜਰ ਬਣ ਗਈ ਹੈ। ਜੋ ਸਮੁੱਚੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਮੇਜਰ ਬਣਨ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਰੋਜ ਬਾਲਾ ਨੇ ਮੇਜ਼ਰ ਰੈਂਕ ਪ੍ਰਾਪਤ ਕਰਕੇ ਜਿੱਥੇ ਇਕ ਮਿਸਾਲ ਕਾਇਮ ਕੀਤੀ ਹੈ,ਉੱਥੇ ਹੀ ਬਾਕੀਆਂ ਧੀਆਂ ਲਈ ਵੀ ਇਕ ਪ੍ਰਰੇਨਾ ਸਰੋਤ ਬਣ ਗਈ ਹੈ। ਇਸਦੇ ਨਾਲ ਹੀ ਅਸੀਂ ਵੀ ਅਜਿਹੀ ਧੀ ਤੇ ਫ਼ਕਰ ਮਹਿਸੂਸ ਕਰਦੇ ਹਾਂ ਜਿਹੜੇ ਕਿ ਦੇਸ਼ ਦੀ ਸੁਰਖਿਆ ਲਈ ਵੱਡਾ ਰੋਲ ਅਦਾ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Doctor, Hoshiarpur, Indian Army, Inspiration, Major, Patiala, Women's empowerment