ਪਾਤੜਾਂ : ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ, ਵਿਦੇਸ਼ 'ਚ ਰਹਿੰਦਾ ਹੈ ਮਹਿਲਾ ਦਾ ਪਤੀ

News18 Punjabi | News18 Punjab
Updated: June 29, 2020, 11:29 AM IST
share image
ਪਾਤੜਾਂ : ਆਪਣੇ ਹੀ ਪਿੰਡ ਦੀ ਮਹਿਲਾ ਪੰਚ ਨੂੰ ਲੈ ਕੇ ਫਰਾਰ ਹੋਇਆ ਸਰਪੰਚ, ਵਿਦੇਸ਼ 'ਚ ਰਹਿੰਦਾ ਹੈ ਮਹਿਲਾ ਦਾ ਪਤੀ

  • Share this:
  • Facebook share img
  • Twitter share img
  • Linkedin share img
ਪਿੰਡ ਦੇ ਸਰਪੰਚ ਦੀ ਤਰਫੋਂ ਉਸ ਦੀ ਪੰਚਾਇਤ ਵੱਲੋਂ ਚੁਣੀ ਮਹਿਲਾ ਪੰਚ ਜੋ ਤਿੰਨ ਬੱਚਿਆਂ ਦੀ ਮਾਂ ਹੈ, ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਵੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਮਿਲੀ ਜਾਣਕਾਰੀ ਮੁਤਾਬਿਕ ਫਰਾਰ ਜੋੜੇ ਨੂੰ ਪਰਿਵਾਰ ਨੇ ਪੁਲਿਸ ਦੀ ਮਦਦ ਨਾਲ ਖੰਨੇ ਤੋਂ ਫੜ ਲਿਆ ਹੈ। ਜਾਣਕਾਰੀ ਅਨੁਸਾਰ ਪਾਤੜਾਂ ਦੇ ਸੰਗਰੂਰ ਰੋਡ 'ਤੇ ਇਕ ਪਿੰਡ ਦਾ ਨੌਜਵਾਨ ਪ੍ਰੇਮੀ ਸਰਪੰਚ ਆਪਣੇ ਪਿੰਡ ਦੇ ਵਿਕਾਸ ਦੇ ਕੰਮ ਕਰਦਿਆਂ ਤਿੰਨ ਬੱਚਿਆਂ ਦੀ ਮਾਂ ਨੂੰ ਹੀ ਦਿਲ ਦੇ ਬੈਠਿਆ। ਉਹ ਦੋਵੇਂ ਪਿਆਰ 'ਚ ਇੰਨੇ ਪਾਗਲ ਹੋ ਗਏ ਕਿ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਭੱਜ ਗਏ ਜਿਨ੍ਹਾਂ ਨੂੰ ਪਰਵਾਰ ਨੇ ਪੁਲਿਸ ਦੀ ਮਦਦ ਨਾਲ ਇਕ ਹਫਤੇ ਬਾਅਦ ਖੰਨੇ ਤੋਂ ਫੜ ਲਿਆ।

ਥਾਣੇ 'ਚ ਦੋਵਾਂ ਨੇ ਵੱਖ ਨਾ ਹੋਣ ਦੀ ਜਿੱਦ ਫੜੀ ਹੋਈ ਸੀ। ਸੂਤਰਾਂ ਮੁਤਾਬਿਕ ਮਹਿਲਾ ਪੰਚ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਅਤੇ ਮਹਿਲਾ ਸੋਹਰਾ ਘਰ ਤੋਂ ਅਲੱਗ ਤਿੰਨ ਬੱਚਿਆਂ ਨਾਲ ਵੱਖਰੇ ਘਰ 'ਚ ਰਹਿੰਦੀ ਹੈ। ਦੋਵੇਂ ਬਹੁਤ ਮੁਸ਼ਕਲਾਂ ਨਾਲ ਆਪਣੇ-ਆਪਣੇ ਘਰ ਜਾਨ ਨੂੰ ਰਾਜੀ ਹੋਏ।
First published: June 29, 2020, 11:29 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading