ਪੰਚਕੂਲਾ 'ਚ ਸਰਪੰਚਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਸਰਪੰਚ ਹੱਲਾ ਬੋਲਦਿਆਂ ਪੁਲਿਸ ਨਾਲ ਭਿੜ ਗਏ ਅਤੇ ਸਰਪੰਚਾਂ ਦੀ ਪੁਲਿਸ ਨਾਲ ਤਿੱਖੀ ਝੜਪ ਹੋ ਗਈ ਹੁਣ ਸਰਪੰਚ ਬੈਰੀਕੇਡਿੰਗ ਤੋੜ ਕੇ ਹਰਿਆਣਾ CM ਦੀ ਰਿਹਾਇਸ਼ ਵੱਲ ਵਧ ਗਏ ਹਨ |
ਪ੍ਰਦਰਸ਼ਨ ਕਰ ਰਹੇ ਸਰਪੰਚ ਜਦੋਂ ਬੈਰੀਕੇਡਾਂ ਕੋਲ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਦੇ ਹੱਥਾਂ ਤੇ ਲਾਠੀਆਂ ਤੇ ਡੰਡੇ ਮਾਰੇ ਪਰ ਫਿਰ ਵੀ ਪ੍ਰਦਰਸ਼ਨਕਾਰੀ ਸਰਪੰਚ ਬੈਰੀਕੇਡ ਤੋੜ ਕੇ CM ਦੀ ਰਿਹਾਇਸ਼ ਵੱਲ ਵਧ ਗਏ ਹਨ |
ਦੱਸ ਦੇਈਏ ਕਿ ਹਰਿਆਣਾ ਦੇ ਸਰਪੰਚਾਂ ਵੱਲੋਂ ਲਗਾਤਾਰ ਈ ਟੈਂਡਰਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹ ਮਸਲਾ ਲਗਾਤਾਰ ਗਰਮਾਇਆ ਹੋਇਆ ਹੈ ਜਿਸ ਕਾਰਨ ਸਰਪੰਚਾਂ ਤੇ ਪੁਲਿਸ ਵਿਚਾਲੇ ਤਣਾਅ ਵਾਲੇ ਹਾਲਾਤ ਬਣੇ ਗਏ ਹਨ ਤੇ ਪੁਲਿਸ ਤੇ ਸਰਪੰਚ ਆਹਮੋ-ਸਾਹਮਣੇ ਹੋ ਗਏ ਹਨ |
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।