ਸੋਫਟਬਾਲ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਾ ਸਤੀਸ਼ ਕੁਮਾਰ ਅੱਜ ਵੀ ਕਰ ਰਿਹਾ ਨੌਕਰੀ ਦੀ ਭਾਲ

News18 Punjabi | News18 Punjab
Updated: June 25, 2021, 2:06 PM IST
share image
ਸੋਫਟਬਾਲ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਾ ਸਤੀਸ਼ ਕੁਮਾਰ ਅੱਜ ਵੀ ਕਰ ਰਿਹਾ ਨੌਕਰੀ ਦੀ ਭਾਲ
ਸੋਫਟਬਾਲ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲਾ ਸਤੀਸ਼ ਕੁਮਾਰ ਅੱਜ ਵੀ ਕਰ ਰਿਹਾ ਨੌਕਰੀ ਦੀ ਭਾਲ

कई  मैडल ओर टरोफी जीतने वाले इस खिलाड़ी की मां आज भी कर रही हैं 300 रुपये दिहाड़ी पर काम,

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ

ਲੁਧਿਆਣਾ ਦਾ ਨੌਜਵਾਨ ਸਤੀਸ਼ ਕੁਮਾਰ ਨਾ ਸਿਰਫ਼ ਖੇਡਾਂ ਦੇ ਵਿਚ ਕੌਮੀ ਪੱਧਰ ਤੇ ਦਰਜਨਾਂ ਮੈਡਲ ਹਾਸਿਲ ਕਰ ਚੁੱਕਾ ਹੈ ਸਗੋਂ ਉਸ ਨੇ ਚੰਗੀ ਪੜ੍ਹਾਈ ਵੀ ਕੀਤੀ ਹੈ ਬੀ ਐੱਡ ਐਮ ਐੱਡ ਤੋਂ ਬਾਅਦ ਉਸ ਨੇ ਐੱਮ ਫਿਲ ਕੀਤੀ ਤਾਂ ਜੋ ਉਸ ਨੂੰ ਨੌਕਰੀ ਮਿਲ ਜਾਵੇ। ਉਸ ਦੇ ਪਿਤਾ ਦਾ ਦੇਹਾਂਤ ਛੋਟੀ ਉਮਰੇ ਹੀ ਹੋ ਗਿਆ ਸੀ ਅਤੇ ਉਸਦੀ ਮਾਂ ਨੇ ਦਿਹਾੜੀਆਂ ਕਰ ਕੇ ਉਸ ਨੂੰ ਪੜ੍ਹਾਇਆ ਲਿਖਾਇਆ ਕੀ ਇੱਕ ਦਿਨ ਉਸ ਦਾ ਬੇਟਾ ਵੱਡਾ ਹੋ ਕੇ ਪੰਜਾਬ ਦਾ ਨਾਂ ਰੌਸ਼ਨ ਕਰੇਗਾ ਚੰਗੀ ਨੌਕਰੀ ਕਰੇਗਾ ਅਤੇ ਪਰਿਵਾਰ ਨੂੰ ਆਰਥਿਕ ਤੰਗੀ ਤੋਂ ਬਾਹਰ ਕੱਢੇਗਾ। ਪਰ ਉਸ ਮਾਂ ਦਾ ਸੁਪਨਾ ਅੱਜ ਵੀ ਪੂਰਾ ਨਹੀਂ ਹੋਇਆ । ਅੱਜ ਵੀ ਉਹ ਮਾਂ ਦਿਹਾੜੀਆਂ ਕਰਨ ਲਈ ਮਜਬੂਰ ਹੈ ਅਤੇ ਬੇਟਾ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਮੌਕੇ 'ਤੇ ਸਤੀਸ਼ ਨੇ ਦੱਸਿਆ ਕਿ ਉਸ ਨੇ ਸੌਫਟਬਾਲ ਵਿੱਚ ਕਈ ਕੌਮੀ ਮੈਡਲ ਹਾਸਿਲ ਕੀਤੇ ਨੇ ਭਾਰਤ ਦਾ ਕੋਈ ਅਜਿਹਾ ਕੋਨਾ ਨਹੀਂ ਜਿੱਥੇ ਉਹ ਨਾ ਖੇਡਿਆ ਹੋਵੇ ਜਾਂ ਬੱਚਿਆਂ ਦੀ ਟੀਮ ਨੂੰ ਨਾ ਤਿਆਰ ਕਰਕੇ ਲੈ ਗਿਆ ਹੋਵੇ। ਉਸ ਨੂੰ ਰਾਣਾ ਗੁਰਮੀਤ ਸੋਢੀ ਨੇ ਸਨਮਾਨਿਤ ਕੀਤਾ ਸੁਖਬੀਰ ਬਾਦਲ ਨੇ ਸਨਮਾਨਿਤ ਕੀਤਾ ਪਰ ਉਸ ਦੀ ਇਸ ਮਿਹਨਤ ਦੇ ਬਦਲੇ ਅੱਜ ਤੱਕ ਨੌਕਰੀ ਨਹੀਂ ਮਿਲੀ ਫਿਰ ਉਸ ਨੇ ਸੋਚਿਆ ਕਿ ਸ਼ਾਇਦ ਪੜ੍ਹਾਈ ਘੱਟ ਹੋਣ ਕਰਕੇ ਨੌਕਰੀ ਨਹੀਂ ਮਿਲ ਰਹੀ। ਉਸ ਨੇ ਚੰਗੀ ਪੜ੍ਹਾਈ ਕੀਤੀ ਐੱਮ ਫਿਲ ਕੀਤੀ ਪਰ ਇਸ ਦੇ ਬਾਵਜੂਦ ਉਹ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅੱਜ ਵੀ ਉਹ ਦਿਹਾੜੀਆਂ ਕਰਨ ਲਈ ਮਜਬੂਰ ਹੈ।ਸਤੀਸ਼ ਨੇ ਦੱਸਿਆ ਕਿ ਇਹ ਉਸ ਦੇ ਘਰ ਦੀ ਕਹਾਣੀ ਨਹੀਂ ਸਗੋਂ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੇ ਘਰ ਦੀ ਇਹੀ ਕਹਾਣੀ ਹੈ ਜੋ ਅੱਜ ਨੌਕਰੀਆਂ ਲਈ ਤਰਸ ਰਹੇ ਨੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਨੌਕਰੀ ਤਾਂ ਨਹੀਂ ਮਿਲੀ ਪਰ ਧੱਕੇ ਜ਼ਰੂਰ ਮਿਲੇ ਨੇ ਉਨ੍ਹਾਂ ਨੇ ਕਿਹਾ ਵਿਧਾਇਕਾਂ ਦੇ ਬੇਟਿਆਂ ਨੂੰ ਜੇਕਰ ਨੌਕਰੀ ਤਰਸ ਦੇ ਆਧਾਰ ਤੇ ਮਿਲ ਸਕਦੀ ਹੈ ਤਾਂ ਉਨ੍ਹਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਕਿਉਂ ਨਹੀਂ ਮਿਲ ਸਕਦੀ।
Published by: Ramanpreet Kaur
First published: June 25, 2021, 2:06 PM IST
ਹੋਰ ਪੜ੍ਹੋ
ਅਗਲੀ ਖ਼ਬਰ