Home /News /punjab /

ਐੱਸ.ਬੀ.ਆਈ ਬੈਂਕ ਕਰਮਗੜ੍ਹ ਨੇ ਗਾਹਕ ਨੂੰ ਦੋ ਲੱਖ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ

ਐੱਸ.ਬੀ.ਆਈ ਬੈਂਕ ਕਰਮਗੜ੍ਹ ਨੇ ਗਾਹਕ ਨੂੰ ਦੋ ਲੱਖ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ

ਐੱਸ.ਬੀ.ਆਈ ਬੈਂਕ ਕਰਮਗੜ੍ਹ ਨੇ ਗਾਹਕ ਨੂੰ ਦੋ ਲੱਖ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ।            

ਐੱਸ.ਬੀ.ਆਈ ਬੈਂਕ ਕਰਮਗੜ੍ਹ ਨੇ ਗਾਹਕ ਨੂੰ ਦੋ ਲੱਖ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ।            

  • Share this:

ਆਸ਼ੀਸ਼ ਸ਼ਰਮਾ

ਬਰਨਾਲਾ  : ਜ਼ਿਲ੍ਹੇ ਦੇ ਨਜ਼ਦੀਕ ਪਿੰਡ ਕਰਮਗੜ੍ਹ ਵਿਖੇ ਐੱਸ.ਬੀ.ਆਈ ਬੈਂਕ ਦੀ ਬ੍ਰਾਂਚ ਵੱਲੋਂ ਰੀਜਨਲ ਮੈਨੇਜਰ ਅਭਿਨਯ ਕੁਮਾਰ ਪਾਠਕ ਦੁਆਰਾ ਬੈਂਕ ਦੇ ਗਾਹਕ ਜੱਗਾ ਸਿੰਘ ਨੂੰ ਉਹਨਾ ਦੀ ਪਤਨੀ ਦੀ ਮੌਤ ਮਗਰੋਂ ਦੋ ਲੱਖ ਦੀ ਬੀਮਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਚੀਫ ਮੈਨੇਜਰ ਵੀ.ਪੀ ਸੇਖਰ ਨੇ ਮੌਜੂਦ ਗਾਹਕਾਂ ਨੂੰ ਬੈਂਕ ਦੀਆ ਸਾਰੀਆ ਬੀਮਾ ਸਕੀਮਾ ਬਾਰੇ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਬੈਂਕ ਦੇ ਹਰ ਗਾਹਕ ਨੂੰ ਆਪਣਾ ਬੀਮਾ ਜਰੂਰ ਕਰਵਾਉਣਾ ਚਾਹੀਦਾ ਹੈ। ਐੱਸ ਬੀ ਆਈ ਬੈਂਕ ਵਿੱਚ ਸਭ ਤੋਂ ਸਸਤਾ ਸਿਰਫ਼ ਬਾਰਾ ਰੁਪਇਆ ਵਾਲਾ ਬੀਮਾ ਕੀਤਾ ਜਾਂਦਾ ਹੈ ਜਿਸਦੀ ਕਲੇਮ ਰਾਸ਼ੀ ਦੋ ਲੱਖ ਰੁਪਏ ਹੈ।ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਬੀਮਾ ਸਕੀਮਾ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਬ੍ਰਾਂਚ ਮੈਨੇਜਰ ਰਾਮ ਚੰਦਰ ਕੁਮਾਰ ਨੇ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਗਾਹਕਾਂ ਦੇ ਨਾਲ ਖੜ੍ਹੇ ਹਾਂ ਬਿਨਾਂ ਕਿਸੇ ਭੇਦ ਭਾਵ, ਸੁਆਰਥ ਤੋ ਇਲਾਵਾ ਪਹਿਲ ਦੇ ਆਧਾਰ ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ।ਸੋ ਗਾਹਕ ਸਾਡੇ ਤੋ ਹਰ ਇਕ ਬੀਮਾ ਸਕੀਮ ਦੀ ਜਾਣਕਾਰੀ ਲੈਣ ਤੇ ਆਪਣਾ ਬੀਮਾ ਜਰੂਰ ਕਰਵਾਉਣ।ਗਾਹਕ ਜੱਗਾ ਸਿੰਘ ਤੇ ਸਾਬਕਾ ਪੰਚ ਸੁਰਜੀਤ ਸਿੰਘ,ਕਿਸਾਨ ਯੂਨੀਅਨ ਡਕੌਂਦਾ ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਨੇ ਬੈਂਕ ਦੇ ਸਟਾਫ਼ ਵੱਲੋ ਕੀਤੇ ਇਸ ਸਲਾਘਾਯੋਗ ਕੰਮ ਦੀ ਤਾਰੀਫ਼ ਕਰਦਿਆ ਵਿਸੇਸ ਤੌਰ ਤੇ ਧੰਨਵਾਦ ਕੀਤਾ।

ਇਸ ਮੌਕੇ ਹੈੱਡ ਕੈਸ਼ੀਅਰ ਤਸਵੀਰ ਸਿੰਘ, ਗਾਰਡ ਜਸਵਿੰਦਰ ਸਿੰਘ,ਹਰਭਜਨ ਸਿੰਘ,ਆਗੂ ਜਸਵੀਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ, ਡਾਕੀਆ ਜਰਨੈਲ ਸਿੰਘ,ਜਸਵੀਰ ਸਿੰਘ,ਭਿੰਡਰ ਸਿੰਘ,ਟੀਟੂ ਸਿੰਘ,ਕਿਸਾਨ ਆਗੂ ਭੋਲਾ ਸਿੰਘ, ਛੈਬਰ ਸਿੰਘ, ਆਦਿ ਹਾਜ਼ਿਰ ਸਨ।

Published by:Ashish Sharma
First published:

Tags: Barnala, SBI