ਮਾਮਲਾ ਦਲਿਤ ਨਾਲ ਕੁੱਟਮਾਰ ਦਾ- ਐਸਸੀ ਕਮਿਸ਼ਨ ਦੇ ਡਾਇਰੈਕਟਰ ਪੀੜਤ ਪਰਿਵਾਰ ਨੂੰ ਮਿਲੇ

News18 Punjabi | News18 Punjab
Updated: November 30, 2019, 1:34 PM IST
share image
ਮਾਮਲਾ ਦਲਿਤ ਨਾਲ ਕੁੱਟਮਾਰ ਦਾ- ਐਸਸੀ ਕਮਿਸ਼ਨ ਦੇ ਡਾਇਰੈਕਟਰ ਪੀੜਤ ਪਰਿਵਾਰ ਨੂੰ ਮਿਲੇ
ਮਾਮਲਾ ਦਲਿਤ ਨਾਲ ਕੁੱਟਮਾਰ ਦਾ- ਐਸਸੀ ਕਮਿਸ਼ਨ ਦੇ ਡਾਇਰੈਕਟਰ ਪੀੜਤ ਪਰਿਵਾਰ ਨੂੰ ਮਿਲੇ

ਐਸਸੀ ਕਮਿਸ਼ਨ ਦੇ ਰਾਸ਼ਟਰੀ ਡਾਇਰੈਕਟਰ ਰਾਜ ਕੁਮਾਰ ਸੁਨੈਨਾ ਨਾਭਾ ਬਲਾਕ ਦੇ ਸੰਧਨੋਲੀ ਵਿਚ ਪੀੜਤ ਕੁਲਦੀਪ ਸਿੰਘ ਦੇ ਘਰ ਪੁੱਜੇ। ਉਨ੍ਹਾਂ ਨੇ ਪੀੜਤ ਨਾਲ ਗੱਲਬਾਤ ਕੀਤੀ ਅਤੇ ਫਗਵਾੜਾ ਦੇ ਡੀਸੀ ਨੂੰ ਐਸਸੀ ਕਮਿਸ਼ਨ ਨੇ ਸਾਰਾ ਖਰਚ ਚੁੱਕਣ ਦੀ ਹਦਾਇਤ ਕੀਤੀ।

  • Share this:
  • Facebook share img
  • Twitter share img
  • Linkedin share img
ਪਟਿਆਲਾ ਦੇ ਨਾਭਾ ਬਲਾਕ ਦੇ ਸੰਧਨੋਲੀ ਵਿਚ ਦਲਿਤ ਕੁਲਦੀਪ ਸਿੰਘ ਨਾਲ ਇਕ ਮਹੀਨਾ ਪਹਿਲਾਂ ਕੁੱਟਮਾਰ ਹੋਈ ਸੀ। ਖਬਰ ਦੇ ਅਸਰ ਤੋਂ ਬਾਅਦ ਐਸਸੀ ਕਮਿਸ਼ਨ ਦੇ ਰਾਸ਼ਟਰੀ ਡਾਇਰੈਕਟਰ ਰਾਜ ਕੁਮਾਰ ਸੁਨੈਨਾ ਨਾਭਾ ਬਲਾਕ ਦੇ ਸੰਧਨੋਲੀ ਵਿਚ ਪੀੜਤ ਕੁਲਦੀਪ ਸਿੰਘ ਦੇ ਘਰ ਪੁੱਜੇ। ਉਨ੍ਹਾਂ ਨੇ ਪੀੜਤ ਨਾਲ ਗੱਲਬਾਤ ਕੀਤੀ ਅਤੇ ਫਗਵਾੜਾ ਦੇ ਡੀਸੀ ਨੂੰ ਐਸਸੀ ਕਮਿਸ਼ਨ ਨੇ ਸਾਰਾ ਖਰਚ ਚੁੱਕਣ ਦੀ ਹਦਾਇਤ ਕੀਤੀ। ਇਸ ਮੌਕੇ ਡਾਇਰੈਕਟਰ ਰਾਜ ਕੁਮਾਰ ਸੁਨੈਨਾ ਨੇ ਫਗਵਾੜਾ ਦੇ ਐਸਪੀ ਨੂੰ ਥਾਣਾ ਸਦਰ ਦੇ ਐਸਐਚਓ ਮਨਮੋਹਨ ਸਿੰਘ ਨੂੰ ਸਸਪੈਂਡ ਕਰਨ ਦੇ ਆਰਡਰ ਦਿੱਤੇ।

ਦੱਸਣਯੋਗ ਹੈ ਇਕ ਮਹੀਨਾਂ ਪਹਿਲਾ ਵਾਪਰੀ ਇਸ ਘਟਨਾ ਵਿਚ ਪੀੜਤ ਪਿੰਡ ਖੇੜੀ ਜੱਟਾ ਦੇ ਧਨਾਢ ਲੋਕਾਂ ਨੇ ਕੁਲਦੀਪ ਸਿੰਘ ਨਾਲ ਮਾਰਕੁੱਟ ਕਰਦਿਆਂ ਦੋਵਾਂ ਬਾਹਾਂ ਤੋੜ ਦਿੱਤੀਆਂ ਸਨ ਅਤੇ ਜਾਤੀ ਸੂਚਕ ਸ਼ਬਦ ਬੋਲੇ ਸਨ। ਇਸ ਮਾਮਲੇ ਵਿਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਮੀਡੀਆ ਵਿਚ ਖਬਰ ਆਉਣ ਦੇ ਅਸਰ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਫਗਵਾੜਾ ਪੁਲਿਸ ਨੇ ਹਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਦੇ ਖਿਲਾਫ ਧਾਰਾ 323, 506, 34 SC/ST ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਐਸਸੀ ਕਮਿਸ਼ਨ ਦੇ ਰਾਸ਼ਟਰੀ ਡਾਇਰੈਕਟਰ ਰਾਜ ਕੁਮਾਰ ਸੁਨੈਨਾ
ਇਸ ਮੌਕੇ ਐਸਸੀ ਕਮਿਸ਼ਨ ਦੇ ਰਾਸ਼ਟਰੀ ਨਿਰਦੇਸ਼ਕ ਰਾਜ ਕੁਮਾਰ ਸੁਨੈਨਾ ਨੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਦੀ ਕਾਰਵਾਈ ਢਿੱਲੀ ਹੈ। ਇਕ ਮਹੀਨੇ ਬਾਅਦ ਫਡਵਾੜਾ ਪੁਲਿਸ ਨੇ ਦੋ ਦਿਨ ਪਹਿਲਾਂ ਐਫਆਈਆਰ ਦਰਜ ਕੀਤੀ ਹੈ। ਦੂਜੇ ਪਾਸੇ ਡਾਇਰੈਕਟਰ ਰਾਜ ਕੁਮਾਰ ਨੇ ਮੀਡੀਆ ਸਾਹਮਣੇ ਐਸਐਸਪੀ ਨੂੰ ਸਦਰ ਥਾਣੇ ਦੇ ਐਸਐਚਓ ਮਨਮੋਹਨ ਸਿੰਘ ਨੂੰ ਫੋਨ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਪਰਿਵਾਰ ਦੀ ਆਰਥਿਕ ਮਦਦ ਦਾ ਭਰੋਸਾ ਦਿੱਤਾ।
First published: November 30, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading