Home /News /punjab /

Hoshiarpur ਵਿੱਚ ਸਕੂਲ ਬੱਸ ਪਲਟੀ, ਬੱਚੀ ਦੀ ਮੌਤ

Hoshiarpur ਵਿੱਚ ਸਕੂਲ ਬੱਸ ਪਲਟੀ, ਬੱਚੀ ਦੀ ਮੌਤ

Hoshiarpur ਵਿੱਚ ਸਕੂਲ ਬੱਸ ਪਲਟੀ, ਬੱਚੀ ਦੀ ਮੌਤ

 • Share this:
  ਹੁਸ਼ਿਆਰਪੁਰ- ਹੁਸ਼ਿਆਰਪੁਰ ਵਿੱਚ ਸਕੂਲ ਬੱਸ ਪਲਟਣ ਨਾਲ ਹਾਦਸਾ ਵਾਪਰਿਆ ਹੈ।  ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ। ਬੱਸ ਵਿੱਚ 17 ਬੱਚੇ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

  ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਦਿੱਲੀ ਇੰਟਰਨੈਸ਼ਨਲ ਸਕੂਲ ਚੱਬੇਵਾਲ ਦੀ ਬੱਸ ਸੀ ਅਤੇ ਛੁੱਟੀ ਉਪਰੰਤ ਬੱਚਿਆਂ ਨੂੰ ਛੱਡਣ ਜਾ ਰਹੀ ਸੀ ਤਾਂ ਪਿੰਡ ਸੀਣਾ ਨਜ਼ਦੀਕ ਪਲਟ ਗਈ। ਇਸੇ ਦੌਰਾਨ ਪਹਿਲੀ ਜਮਾਤ ’ਚ ਪੜਨ ਵਾਲੀ ਬੱਚੀ ਹਰਨੂਰ (6) ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸ ਦਈਏ ਕਿ ਸਕੂਲ ਬੱਸ ਪਲਟਣ ਦੀ ਦੂਜੀ ਘਟਨਾ ਹੈ। ਬੀਤੇ ਦਿਨ ਵੀ ਹੁਸ਼ਿਆਰਪੁਰ ਵਿੱਚ ਸਕੂਲ ਬੱਸ ਪਲਟ ਗਈ ਸੀ। ਹਾਦਸੇ ਵਿੱਚ 2 ਬੱਚੇ ਜ਼ਖਮੀ ਹੋ ਗਏ ਸਨ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ।
  Published by:Ashish Sharma
  First published:

  Tags: Accident, Death, Road accident, SCHOOL BUS

  ਅਗਲੀ ਖਬਰ