Home /News /punjab /

ਸਕੂਲ ਸਿੱਖਿਆ ਵਿਭਾਗ ਦੀ ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਦਾਨ

ਸਕੂਲ ਸਿੱਖਿਆ ਵਿਭਾਗ ਦੀ ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਦਾਨ

ਐਜੂਕੇਅਰ ਐਪ 'ਤੇ ਘਟਾਏ ਸਿਲੇਬਸ ਸਮੇਤ ਸੌਖੀ ਅਤੇ ਸਰਲ ਪੜ੍ਹਨ ਸਮੱਗਰੀ ਉਪਲਬਧ      

ਐਜੂਕੇਅਰ ਐਪ 'ਤੇ ਘਟਾਏ ਸਿਲੇਬਸ ਸਮੇਤ ਸੌਖੀ ਅਤੇ ਸਰਲ ਪੜ੍ਹਨ ਸਮੱਗਰੀ ਉਪਲਬਧ      

ਐਜੂਕੇਅਰ ਐਪ 'ਤੇ ਘਟਾਏ ਸਿਲੇਬਸ ਸਮੇਤ ਸੌਖੀ ਅਤੇ ਸਰਲ ਪੜ੍ਹਨ ਸਮੱਗਰੀ ਉਪਲਬਧ      

  • Share this:

ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਦੀਆਂ ਕੀਤੀਆਂ ਵਿਵਸਥਾਵਾਂ ਪੰਜਵੀਂ ਤੋਂ ਬਾਰਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਉਪਰੰਤ ਵੀ ਮੱਦਦਗਾਰ ਸਿੱਧ ਹੋ ਰਹੀਆਂ ਹਨ।

ਸ. ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਦੂਰਦਰਸ਼ਨ ਅਤੇ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਜਰੀਏ ਆਨਲਾਈਨ ਸਿੱਖਿਆ ਦੀ ਵਿਵਸਥਾ ਕਰਨ ਦੇ ਨਾਲ ਨਾਲ ਵਿਭਾਗ ਵੱਲੋਂ ਪੰਜਾਬ ਐਜੂਕੇਅਰ ਐਪ ਨਾਂ ਦੀ ਮੋਬਾਈਲ ਐਪ ਵੀ ਤਿਆਰ ਕੀਤੀ ਗਈ।ਇਸ ਐਪ ਉੱਪਰ ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੀ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ।ਵਿਭਾਗ ਦੀ ਹਰ ਨਵੀਨਤਮ ਵਿੱਦਿਅਕ ਗਤੀਵਿਧੀ ਦੀ ਜਾਣਕਾਰੀ ਇਸ ਐਪ ਉੱਪਰ ਅਪਡੇਟ ਕੀਤੀ ਜਾਂਦੀ ਹੈ।ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੀਆਂ ਪੁਸਤਕਾਂ, ਪਾਠਕ੍ਰਮ ਅਤੇ ਘਟਾਏ ਪਾਠਕ੍ਰਮ ਸਮੇਤ ਪਿਛਲੇ ਮੁਲਾਂਕਣਾਂ ਦੀ ਕਾਰਗੁਜ਼ਾਰੀ ਵੀ ਇਸ ਐਪ ਉੱਪਰ ਉਪਲਬਧ ਕਰਵਾਈ ਗਈ ਹੈ।ਐਪ ਉੱਪਰ ਵਿਦਿਆਰਥੀਆਂ ਦੇ ਗਿਆਨ ਇਜ਼ਾਫੇ ਦੀਆਂ ਗਤੀਵਿਧੀਆਂ ਅੱਜ ਦਾ ਸ਼ਬਦ ਅਤੇ ਉਡਾਣ ਦੀ ਜਾਣਕਾਰੀ ਵੀ ਅਪਡੇਟ ਰੂਪ ਵਿੱਚ ਉਪਲਬਧ ਕਰਵਾਈ ਜਾ ਰਹੀ ਹੈ।

ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪੂਰਤੀ ਲਈ ਐਪ ਉੱਪਰ ਸਾਰੀਆਂ ਜਮਾਤਾਂ ਦੇ ਸਾਰੇ ਵਿਸ਼ਿਆਂ ਦੀ ਸੰਖੇਪ, ਸਰਲ ਅਤੇ ਸੌਖੀ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਹੀ ਤਰੀਕੇ ਨਾਲ ਕਾਪੀਆਂ ਵਗੈਰਾ ਨਾ ਤਿਆਰ ਕਰ ਸਕਣ ਵਾਲੇ ਵਿਦਿਆਰਥੀ ਇਸ ਐਪ ਤੋਂ ਆਸਾਨੀ ਨਾਲ ਕਾਪੀਆਂ ਤਿਆਰ ਕਰਕੇ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ। ਸ੍ਰੀ ਹਰੀਸ਼ ਕੁਮਾਰ ਪ੍ਰਿੰਸੀਪਲ ਜਿਲ੍ਹਾ ਮੈਂਟਰ ਸਾਇੰਸ, ਸ੍ਰ ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਤੇ ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ ਨੇ ਕਿਹਾ ਕਿ ਐਜੂਕੇਅਰ ਐਪ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਲਈ ਵੀ ਵਰਦਾਨ ਹੈ।ਅਧਿਆਪਕ ਆਪੋ ਆਪਣੇ ਵਿਸ਼ਿਆਂ ਦੀ ਤਿਆਰੀ ਕਰਵਾਉਣ ਲਈ ਇਸ ਐਪ ਦਾ ਇਸਤੇਮਾਲ ਕਰ ਸਕਦੇ ਹਨ।ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਸਕੂਲਾਂ ਦੀ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੇ ਆਨਲਾਈਨ ਬਸਤੇ ਵਜੋਂ ਮੱਦਦਗਾਰ ਰਹੀ ਪੰਜਾਬ ਐਜੂਕੇਅਰ ਐਪ ਹੁਣ ਸਕੂਲ ਖੁੱਲਣ 'ਤੇ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ।

Published by:Ashish Sharma
First published:

Tags: Barnala, PSEB, Punjab School Education Board