
ਸਕਾਰਪੀਓ ਨੇ ਛੋਟੇ ਹਾਥੀ ਨੂੰ ਮਾਰੀ ਟੱਕਰ, ਇਕ ਵਿਅਕਤੀ ਤੇ ਚਾਰ ਪਸ਼ੂਆਂ ਦੀ ਮੌਤ
ਭੁਪਿੰਦਰ ਸਿੰਘ ਨਾਭਾ
ਨਾਭਾ: ਇਥੇ ਪਿੰਡ ਲੱਧਾਹੇੜੀ ਵਿਚ ਇਕ ਤੇਜ਼ ਰਫਤਾਰ ਸਕਾਰਪੀਓ ਨੇ ਛੋਟੇ ਹਾਥੀ ਵਿਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਛੋਟਾ ਹਾਥੀ ਦੇ ਪਰਖੱਚੇ ਉੱਡ ਗਏ। ਛੋਟੇ ਹਾਥੀ ਵਿਚ ਸਵਾਰ ਡਰਾਈਵਰ ਦੀ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਦੀਆਂ ਲੱਤਾਂ ਟੁੱਟ ਗਈਆਂ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ।
ਛੋਟੇ ਹਾਥੀ ਵਿੱਚ ਸਵਾਰ ਦੁਧਾਰੂ 2 ਮੱਝਾਂ ਅਤੇ ਉਨ੍ਹਾਂ ਦੇ ਦੋ ਕੱਟਰੂ ਵੀ ਮੌਕੇ ਉਤੇ ਹੀ ਦਮ ਤੋੜ ਗਏ। ਦਰਅਸਲ ਛੋਟੇ ਹਾਥੀ ਦਾ ਡਰਾਈਵਰ ਅਤੇ ਮੱਝਾਂ ਦਾ ਮਾਲਕ ਪਿੰਡ ਲੱਧਾਹੇੜੀ ਕੋਲ ਆ ਰਹੇ ਸਨ ਤਾਂ ਉੱਥੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਉਨ੍ਹਾਂ ਨੂੰ ਗ਼ਲਤ ਸਾਈਡ ਆ ਕੇ ਟੱਕਰ ਮਾਰ ਦਿੱਤੀ ਜਿਸ ਵਿੱਚ ਛੋਟਾ ਹਾਥੀ ਚਲਾ ਰਹੇ ਡਰਾਈਵਰ ਸੁਖਬੀਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ, ਮ੍ਰਿਤਕ ਸੁਖਬੀਰ ਸਿੰਘ ਪਿੰਡ ਲੱਧਾਹੇੜੀ ਦਾ ਹੀ ਰਹਿਣ ਵਾਲਾ ਸੀ।
ਉਸ ਦੇ ਨਾਲ ਬੈਠੇ ਸਾਥੀ ਜੋਗਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫਰ ਕੀਤਾ ਗਿਆ। ਇਸ ਟੈਂਪੂ ਵਿੱਚ ਦੋ ਮੱਝਾਂ ਅਤੇ ਦੋ ਕੱਟਰੂ ਵੀ ਸਨ, ਉਨ੍ਹਾਂ ਦੀ ਵੀ ਮੌਕੇ ਉਤੇ ਮੌਤ ਹੋ ਗਈ। ਮ੍ਰਿਤਕ ਸੁਖਬੀਰ ਸਿੰਘ ਦੀ ਉਮਰ ਮਹਿਜ਼ 37 ਸਾਲ ਸੀ ਜਿਸ ਦੇ ਛੋਟੇ ਛੋਟੇ ਤਿੰਨ ਬੱਚੇ ਹਨ। ਤੇਜ਼ ਰਫਤਾਰ ਸਕਾਰਪੀਓ ਦੀ ਅਣਗਹਿਲੀ ਕਾਰਨ ਹੱਸਦਾ ਵੱਸਦਾ ਘਰ ਹੀ ਉਜਾੜ ਦਿੱਤਾ।
ਇਸ ਮੌਕੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਖੰਨਾ ਮੰਡੀ ਤੋਂ ਪਸ਼ੂ ਲੈ ਕੇ ਘਰ ਆ ਰਿਹਾ ਸੀ ਤਾਂ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ ਸਕਾਰਪੀਓ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਮੇਰੇ ਭਰਾ ਸੁਖਬੀਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਸਾਥੀ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੁਧਾਰੂ ਪਸ਼ੂ ਵੀ ਮੌਕੇ ਉਤੇ ਹੀ ਮਰ ਗਏ।
ਇਸ ਮੌਕੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਸੁਖਬੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਨਾਲ ਸਵਾਰ ਜੋਗਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਜਿਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।