• Home
  • »
  • News
  • »
  • punjab
  • »
  • SDM AWARE PEOPLE FOR VACCINATION AGAINST CORONA VACCINE

Covid-19: ਕੋਰੋਨਾ ਰੋਕੂ ਟੀਕਾਕਰਣ ਲਈ SDM ਖੁਦ ਬਜ਼ਾਰਾਂ ’ਚ ਜਾ ਕੇ ਲੋਕਾਂ ਨੂੰ ਕਰ ਰਹੇ ਜਾਗਰੂਕ...

coronavirus vaccination-ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੇ ਸੰਸਥਾਵਾਂ ਦੇ ਆਗੂਆਂ ਨੂੰ ਨਾਲ ਲੈਕੇ ਮਲੋਟ ਦੇ ਵੱਖ-ਵੱਖ ਬਜ਼ਾਰਾਂ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਕੋਰੋਨਾ ਤੋਂ ਬਚਣ ਲਈ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ।

Covid-19: ਕੋਰੋਨਾ ਰੋਕੂ ਟੀਕਾਕਰਣ ਲਈ ਖੁਦ ਐਸ.ਡੀ.ਐਮ. ਬਜ਼ਾਰਾਂ ’ਚ ਜਾ ਕੇ ਲੋਕਾਂ ਨੂੰ ਕਰ ਰਹੇ ਜਾਗਰੂਕ...

  • Share this:
    ਮਲੋਟ : ਕੋਰੋਨਾ ਰੋਕੂ ਟੀਕਾਕਰਣ ਜਾਗਰੂਕਤਾ ਕਰਨ ਲਈ ਐਸ.ਡੀ.ਐਮ. ਮਲੋਟ ਨੇ ਵਪਾਰਿਕ ਅਤੇ ਸਮਾਜਿਕ ਸੰਸਥਾਵਾਂ ਨਾਲ  ਮੀਟਿੰਗ  ਕੀਤੀ। ਬਜ਼ਾਰਾਂ ’ਚ ਐਸ.ਡੀ.ਐਮ. ਨੇ ਖੁੱਦ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਕੋਰੋਨਾ ਰੋਕੂ ਟੀਕਾਕਰਣ ਕਰਵਾਉਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ.ਡੀ.ਐਮ. ਮਲੋਟ ਪ੍ਰਮੋਦ ਸਿੰਗਲਾ ਨੇ ਸ਼ਹਿਰ ਦੀਆਂ ਵਪਾਰਕ ਅਤੇ ਸਮਾਜਿਕ ਸੰਸਥਾਵਾਂ ਨਾਲ ਮੀਟਿੰਗ ਕੀਤੀ।  ਮੀਟਿੰਗ ਵਿੱਚ ਸ਼੍ਰੀ ਸਿੰਗਲਾ ਨੇ ਮਲੋਟ ਵਿੱਚ ਘੱਟ ਹੋ ਰਹੇ ਟੀਕਾਕਰਣ ’ਤੇ ਚਿੰਤਾ ਪ੍ਰਗਟ ਕਰਦਿਆਂ ਹਾਜਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਟੀਕਾਕਰਣ ਕਰਵਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

    ਮੀਟਿੰਗ ਤੋਂ ਬਾਅਦ ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੇ ਸੰਸਥਾਵਾਂ ਦੇ ਆਗੂਆਂ ਨੂੰ ਨਾਲ ਲੈਕੇ ਮਲੋਟ ਦੇ ਵੱਖ-ਵੱਖ ਬਜ਼ਾਰਾਂ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਕੋਰੋਨਾ ਤੋਂ ਬਚਣ ਲਈ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੰਨ੍ਹਾਂ ਵਿਅਕਤੀਆਂ ਦੇ ਵੈਕਸੀਨ ਦੀਆਂ ਦੋਨੋਂ ਡੋਜ਼ ਲੱਗੀਆਂ ਹਨ ਜਾਂ ਜਿੰਨ੍ਹਾਂ ਦੇ ਇੱਕ ਡੋਜ਼ ਲੱਗੀ ਹੋਵੇ, ਦੂਸਰੀ ਡੋਜ਼ ਡਿਊ ਹੋਵੇ ਸਿਰਫ਼ ਉਹ ਹੀ ਜਨਤਕ ਥਾਵਾਂ ਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਦੋ ਤਿੰਨ ਦਿਨ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਕੋਆਰਡੀਨੇਟਰ ਮਨੋਜ ਅਸੀਜਾ ਸਮੇਤ  ਸੰਸਥਾਵਾਂ ਦੇ ਅਹੁਦੇਦਾਰ ਹਾਜਰ ਸਨ।
    Published by:Sukhwinder Singh
    First published: