Home /News /punjab /

SDM ਵੱਲੋਂ ਆਜ਼ਾਦੀਆਂ ਘੁਲਾਟੀਆਂ ਅਤੇ ਸ਼ਹੀਦ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਦਾ ਘਰ ਘਰ ਜਾ ਕੇ ਸਨਮਾਨ

SDM ਵੱਲੋਂ ਆਜ਼ਾਦੀਆਂ ਘੁਲਾਟੀਆਂ ਅਤੇ ਸ਼ਹੀਦ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਦਾ ਘਰ ਘਰ ਜਾ ਕੇ ਸਨਮਾਨ

SDM regard family SDM ਵੱਲੋਂ ਆਜ਼ਾਦੀਆਂ ਘੁਲਾਟੀਆਂ ਅਤੇ ਸ਼ਹੀਦ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਦਾ ਘਰ ਘਰ ਜਾ ਕੇ ਸਨਮਾਨ

SDM regard family SDM ਵੱਲੋਂ ਆਜ਼ਾਦੀਆਂ ਘੁਲਾਟੀਆਂ ਅਤੇ ਸ਼ਹੀਦ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਦਾ ਘਰ ਘਰ ਜਾ ਕੇ ਸਨਮਾਨ

 • Share this:
  ਰਵੀ ਆਜ਼ਾਦ
  ਦੇਸ਼ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਦਿਆਂ ਮਾਲੇਰਕੋਟਲਾ ਪ੍ਰਸ਼ਾਸਨ ਦੀ ਤਰਫ਼ੋਂ ਅੱਜ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ., ਮਾਲੇਰਕੋਟਲਾ ਦੀ ਅਗਵਾਈ ਹੇਠ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨਾਂ ਦੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਫੋਜੀ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਉਨ੍ਹਾਂ ਦੇ ਘਰ ਜਾ ਕੇ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ ਵਿਕਰਮਜੀਤ ਪਾਂਥੇ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਖੁਦ ਦੇਸ਼ ਦੀ ਆਜ਼ਾਦੀ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪਿੰਡ ਖੁਰਦ ਦੇ ਆਜ਼ਾਦੀ ਘੁਲਾਟੀਏ ਸ. ਪ੍ਰੀਤਮ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੋਰ, ਪਿੰਡ ਦਹਿਲੀਜ਼ ਕਲਾਂ ਦੇ ਲੇਖ ਲੱਦਾਖ ਵਿਚ ਸ਼ਹੀਦ ਹੋਏ ਫੋਜੀ ਜਵਾਨ ਸ੍ਰੀ ਮੁਸਤਾਕ ਖਾਨ ਦੇ ਪਿਤਾ ਸ੍ਰੀ ਨਿਆਮਤ ਅਲੀ, ਆਜ਼ਾਦੀ ਸੰਗਰਾਮ ਵਿਚ ਯੋਗਦਾਨ ਪਾਉਣ ਵਾਲੇ ਅਹਿਮਦਗੜ੍ਹ ਸ਼ਹਿਰ ਦੇ ਸ੍ਰੀ ਟੇਕ ਚੰਦ ਦਿਵਾਨਾ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਬਦੇਸ਼ੇ ਦੇ ਕਾਰਗਿਲ ਸ਼ਹੀਦ ਸ੍ਰੀ ਗੁਰਪ੍ਰੀਤ ਸਿੰਘ ਪੁੱਤਰ ਸ੍ਰੀ ਤੇਜਾ ਸਿੰਘ ਦੀ ਮਾਤਾ ਸ਼ਿੰਦਰ ਕੋਰ ਨੂੰ ਉਨ੍ਹਾਂ ਦੇ ਘਰ ਜਾ ਕੇ ਪ੍ਰਸ਼ਾਸਨ ਵੱਲੋਂ ਲੋਈ ਅਤੇ ਲੱਡੂਆਂ ਦਾ ਡੱਬਾ ਭੇਂਟ ਕਰਕੇ ਸਨਮਾਨਤ ਕੀਤਾ।

  ਇਸ ਮੌਕੇ ਪਿੰਡ ਖੁਰਦ ਵਿਖੇ ਆਜ਼ਾਦੀ ਘੁਲਾਟੀਏ ਸ. ਪ੍ਰੀਤਮ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੋਰ, ਲੇਹ ਲੱਦਾਖ ਵਿਚ ਸ਼ਹੀਦ ਹੋਏ ਫੋਜੀ ਜਵਾਨ ਸ੍ਰੀ ਮੁਸਤਾਕ ਖਾਨ ਦੇ ਪਿਤਾ ਸ੍ਰੀ ਨਿਆਮਤ ਅਲੀ ਅਤੇ ਪਿੰਡ ਬਦੇਸ਼ੇ ਦੇ ਸ਼ਹੀਦ ਫੋਜੀ ਜਵਾਨ ਸ੍ਰੀ ਗੁਰਪ੍ਰੀਤ ਸਿੰਘ ਦੇ ਮਾਤਾ ਸ਼ਿੰਦਰ ਕੋਰ ਨੇ ਕਿਹਾ ਕਿ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹਨ ਕਿ ਸਰਕਾਰ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਫੋਜੀਆਂ ਦੀ ਕੁਰਬਾਨੀ ਨੂੰ ਯਾਦ ਰੱਖਦੀ ਹੈ।

  ਸ੍ਰੀ ਪਾਂਥੇ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪ੍ਰਸ਼ਾਸਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਫੋਜੀ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਸਨਮਾਨਤ ਕੀਤਾ ਜਾਵੇ।
  Published by:Ashish Sharma
  First published:

  Tags: Malerkotla

  ਅਗਲੀ ਖਬਰ