• Home
  • »
  • News
  • »
  • punjab
  • »
  • SEARCH ON AJNALA S REMAINS MARTYRED SOLDIERS FROM OUDH AREA TV ARSHDEEP ARSHI AK

ਅਜਨਾਲਾ ਦੇ ਅਵਸ਼ੇਸ਼ਾਂ 'ਤੇ ਖੋਜ: ਅਵਧ ਇਲਾਕੇ ਦੇ ਸਨ ਸ਼ਹੀਦ ਸੈਨਿਕ

1857 ਵਿੱਚ 26ਵੀਂ ਬੰਗਾਲ ਨੇਟਿਵ ਇਨਫੈਂਟਰੀ ਦੇ ਸ਼ਹੀਦ ਹੋਏ ਸੈਨਿਕ ਜਿਹਨਾਂ ਦੇ ਅਵਸ਼ੇਸ਼ ਅਜਨਾਲਾ ਦੇ ਖੂਹ ਵਿੱਚੋਂ ਮਿਲੇ ਸਨ, ਪੱਛਮੀ ਬੰਗਾਲ, ਬਿਹਾਰ, ਓਡੀਸ਼ਾ, ਅਵਧ (ਮੌਜੂਦਾ ਉੱਤਰ ਪ੍ਰਦੇਸ਼ ਵਿੱਚ) ਮੇਘਾਲਿਆ ਅਤੇ ਮਣੀਪੁਰ ਆਦਿ ਹੋਰ ਉੱਤਰ-ਪੂਰਬੀ ਰਾਜਾਂ ਤੋਂ ਆਏ ਸਨ।

ਅਜਨਾਲਾ ਦੇ ਅਵਸ਼ੇਸ਼ਾਂ 'ਤੇ ਖੋਜ

  • Share this:
Arshdeep Arshi

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਜੇ ਐਸ ਸੇਹਰਾਵਤ ਵੱਲੋਂ ਕੀਤੀ ਗਈ ਖੋਜ ਵਿੱਚ ਪੁਸ਼ਟੀ ਹੋਈ ਹੈ ਕਿ 1857 ਵਿੱਚ 26ਵੀਂ ਬੰਗਾਲ ਨੇਟਿਵ ਇਨਫੈਂਟਰੀ ਦੇ ਸ਼ਹੀਦ ਹੋਏ ਸੈਨਿਕ ਜਿਹਨਾਂ ਦੇ ਅਵਸ਼ੇਸ਼ ਅਜਨਾਲਾ ਦੇ ਖੂਹ ਵਿੱਚੋਂ ਮਿਲੇ ਸਨ, ਪੱਛਮੀ ਬੰਗਾਲ, ਬਿਹਾਰ, ਓਡੀਸ਼ਾ, ਅਵਧ (ਮੌਜੂਦਾ ਉੱਤਰ ਪ੍ਰਦੇਸ਼ ਵਿੱਚ) ਮੇਘਾਲਿਆ ਅਤੇ ਮਣੀਪੁਰ ਆਦਿ ਹੋਰ ਉੱਤਰ-ਪੂਰਬੀ ਰਾਜਾਂ ਤੋਂ ਆਏ ਸਨ। ਕਾਫ਼ੀ ਅਵਸ਼ੇਸ਼ਾਂ ਉੱਤੇ ਰਿਸਰਚ ਹੋਈ ਹੈ ਅਤੇ ਕੁੱਝ ਅਵਸ਼ੇਸ਼ ਜਿਹਨਾਂ ਦੀ ਬਣਤਰ ਵੱਖਰੀ ਸੀ ਉੱਤੇ ਅਜੇ ਰਿਸਰਚ ਹੋਣੀ ਬਾਕੀ ਹੈ।



ਪ੍ਰੋ ਸਹਿਰਾਵਤ ਨੇ ਕਿਹਾ, “ਅਸੀਂ ਬ੍ਰਿਟਿਸ਼ ਹਾਈ ਕਮਿਸ਼ਨ ਅਤੇ ਹੋਰ ਸੂਤਰਾਂ ਤੋਂ ਸ਼ਹੀਦ ਫੌਜੀਆਂ ਦੀ ਸੂਚੀ ਮੰਗੀ ਹੈ ਜਿਸ ਨਾਲ ਇਹਨਾਂ ਅਵਸ਼ੇਸ਼ਾਂ ਦੀ ਪਛਾਣ ਕੀਤੀ ਜਾ ਸਕੇਗੀ। ਸਾਡਾ ਮੰਤਵ ਇਹੀ ਹੈ ਕਿ ਪੂਰੇ ਸਤਿਕਾਰ ਸਹਿਤ ਇਹਨਾਂ ਅਵਸ਼ੇਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਜਾਂ ਦਫਨਾਇਆ ਜਾ ਸਕੇ।" ਖੋਜ ਵਿਚ ਪਾਇਆ ਗਿਆ ਕਿ ਇਹ ਅਵਸ਼ੇਸ਼ ਮਰਦਾਂ ਦੇ ਹਨ, ਜਿਹੜੇ ਸਥਾਨਕ ਨਹੀਂ ਸਨ, ਪਰ ਇਕ ਸਾਂਝੇ ਭੂਗੋਲਿਕ ਖੇਤਰ ਵਿੱਚੋਂ ਸਨ। ਇਹਨਾਂ ਦੀ ਉਮਰ 20 ਤੋਂ 50 ਸਾਲ ਦੇ ਵਿੱਚ ਸੀ। ਖੋਪਰੀ 'ਤੇ ਸੱਟਾਂ ਨੇ ਪੁਸ਼ਟੀ ਕੀਤੀ ਕਿ ਸਿਪਾਹੀ ਗੋਲੀਬਾਰੀ ਵਿਚ ਮਾਰੇ ਗਏ ਸਨ।



ਫਰੈਡਰਿਕ ਹੈਨਰੀ ਕੂਪਰ, ਜੋ ਉਸ ਸਮੇਂ ਅੰਮ੍ਰਿਤਸਰ ਦਾ ਡੀਸੀ ਸੀ, ਨੇ 1858 ਵਿਚ ਪ੍ਰਕਾਸ਼ਿਤ ਅਪਣੀ ਕਿਤਾਬ The Crisis in the Punjab: From the 10th of May Until the Fall of Delhi ਵਿੱਚ ਲਿਖਿਆ ਸੀ ਕਿ 282 ਵਿਦਰੋਹੀ ਸਿਪਾਹੀਆਂ ਨੂੰ 1 ਅਗਸਤ 1857 ਨੂੰ ਅਜਨਾਲਾ ਵਿਚ ਇੱਕ ਖੂਹ (ਕਾਲਿਆਂ ਵਾਲਾ ਖੂਹ) ਵਿੱਚ ਗੋਲੀ ਮਾਰ ਕੇ ਦਫਨ ਕਰ ਦਿੱਤਾ ਗਿਆ ਸੀ |

2014 ਵਿੱਚ ਅਜਨਾਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਖੂਹ ਦੀ ਖੁਦਾਈ ਦੌਰਾਨ ਇਹ ਅਵਸ਼ੇਸ਼ ਮਿਲੇ ਸਨ।
Published by:Ashish Sharma
First published: