Home /News /punjab /

ਨਿੱਜੀ ਯੂਨੀਵਰਸਿਟੀ 'ਚ 10 ਦਿਨਾਂ ਵਿਚ ਖੁਦਕੁਸ਼ੀ ਨਾਲ ਦੂਜੀ ਮੌਤ, 3 ਸਾਲਾਂ 'ਚ ਦਰਜਨ ਤੋਂ ਵੱਧ ਖੁਦਕੁਸ਼ੀਆਂ

ਨਿੱਜੀ ਯੂਨੀਵਰਸਿਟੀ 'ਚ 10 ਦਿਨਾਂ ਵਿਚ ਖੁਦਕੁਸ਼ੀ ਨਾਲ ਦੂਜੀ ਮੌਤ, 3 ਸਾਲਾਂ 'ਚ ਦਰਜਨ ਤੋਂ ਵੱਧ ਖੁਦਕੁਸ਼ੀਆਂ

ਨਿੱਜੀ ਯੂਨੀਵਰਸਿਟੀ 'ਚ 10 ਦਿਨਾਂ ਵਿਚ ਖੁਦਕੁਸ਼ੀ ਨਾਲ ਦੂਜੀ ਮੌਤ, 3 ਸਾਲਾਂ 'ਚ ਦਰਜਨ ਤੋਂ ਵੱਧ ਖੁਦਕੁਸ਼ੀਆਂ

ਨਿੱਜੀ ਯੂਨੀਵਰਸਿਟੀ 'ਚ 10 ਦਿਨਾਂ ਵਿਚ ਖੁਦਕੁਸ਼ੀ ਨਾਲ ਦੂਜੀ ਮੌਤ, 3 ਸਾਲਾਂ 'ਚ ਦਰਜਨ ਤੋਂ ਵੱਧ ਖੁਦਕੁਸ਼ੀਆਂ

Punjab Private University Suicide Case: ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਚਿੰਤਾਜਨਕ ਹਨ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਲਈ ਕਾਊਂਸਲਿੰਗ ਦੀ ਲੋੜ ਹੈ ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਸੰਸਥਾ ਅਤੇ ਮਾਪਿਆਂ ਨਾਲ ਸਾਂਝੀਆਂ ਕਰ ਸਕਣ।

ਹੋਰ ਪੜ੍ਹੋ ...
 • Share this:

  ਫਗਵਾੜਾ ਦੀ ਵੱਕਾਰੀ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਕੇਰਲ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਇਸ ਨੂੰ ਲੈ ਕੇ ਦੇ ਹੋਸਟਲ ਦੇ ਬਾਹਰ ਦੇਰ ਰਾਤ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਪਿਛਲੇ ਦਸ ਦਿਨਾਂ ਵਿੱਚ ਖੁਦਕੁਸ਼ੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦੀ ਇਸ ਪ੍ਰਾਈਵੇਟ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਰੇਲਵੇ ਟਰੈਕ 'ਤੇ ਸਿਰ ਰੱਖ ਕੇ ਖੁਦਕੁਸ਼ੀ ਕਰ ਲਈ ਸੀ। ਜੇਕਰ ਅਸੀਂ 2017 ਤੋਂ 2019 ਦੇ ਵਿਚਕਾਰ ਭਾਵ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਪ੍ਰਾਈਵੇਟ ਯੂਨੀਵਰਸਿਟੀ ਦੇ ਦਰਜਨ ਭਰ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਇਹ ਸਾਰੇ ਵਿਦਿਆਰਥੀ ਮਾਨਸਿਕ ਤਣਾਅ ਵਿੱਚ ਸਨ।

  ਦੱਸ ਦਈਏ ਕਿ 10 ਦਿਨ ਪਹਿਲਾਂ ਰੇਲਵੇ ਟਰੈਕ 'ਤੇ ਖੁਦਕੁਸ਼ੀ ਕਰਨ ਵਾਲੀ ਹਰਿਆਣਾ ਦੀ ਵਿਦਿਆਰਥਣ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਖੁਦਕੁਸ਼ੀ ਕਰਨ ਵਾਲੇ ਕੇਰਲ ਦੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀ ਦੇ ਕਮਰੇ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕਰ ਰਿਹਾ ਹੈ। ਪੁਲਿਸ ਹੁਣ ਉਨ੍ਹਾਂ ਨਿੱਜੀ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਵਿਦਿਆਰਥੀ ਈਜਿਨ ਐਸ ਦਿਲੀਪ ਕੇਰਲ ਦਾ ਰਹਿਣ ਵਾਲਾ ਸੀ। ਜਦੋਂ ਵਿਦਿਆਰਥੀਆਂ ਨੂੰ ਆਪਣੇ ਸਾਥੀ ਵਿਦਿਆਰਥੀ ਦੀ ਖੁਦਕੁਸ਼ੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਗਏ। ਉਨ੍ਹਾਂ ਦੋਸ਼ ਲਾਇਆ ਕਿ ਐਂਬੂਲੈਂਸ ਹੋਸਟਲ ਵਿੱਚ ਦੇਰੀ ਨਾਲ ਪੁੱਜੀ। ਵਿਦਿਆਰਥੀ ਇਸ ਗੱਲ 'ਤੇ ਅੜੇ ਸਨ ਕਿ ਉਨ੍ਹਾਂ ਨੂੰ ਕਤਲ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ ਜਾਵੇ।

  ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਚਿੰਤਾਜਨਕ ਹਨ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਲਈ ਕਾਊਂਸਲਿੰਗ ਦੀ ਲੋੜ ਹੈ ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਸੰਸਥਾ ਅਤੇ ਮਾਪਿਆਂ ਨਾਲ ਸਾਂਝੀਆਂ ਕਰ ਸਕਣ।


  ਯੂਨੀਵਰਸਿਟੀ ਨੇ ਬਿਆਨ ਜਾਰੀ ਕੀਤਾ ਹੈ

  ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਿਦਿਆਰਥੀ ਦੀ ਖੁਦਕੁਸ਼ੀ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਢਲੀ ਜਾਂਚ ਅਤੇ ਸੁਸਾਈਡ ਨੋਟ ਤੋਂ ਲੱਗਦਾ ਹੈ ਕਿ ਮ੍ਰਿਤਕ ਵਿਦਿਆਰਥੀ ਨੇ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ ਹੈ। ਯੂਨੀਵਰਸਿਟੀ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਲਈ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

  Published by:Ashish Sharma
  First published:

  Tags: Depression, Kerala, Phagwara, Students, Suicide, University