ਬੀਜ ਘੁਟਾਲੇ ਮਾਮਲੇ ‘ਚ ਛਾਪੇਮਾਰੀ, ਲੁਧਿਆਣਾ ‘ਚ ਬੀਜ ਸਟੋਰ ਦਾ ਲਾਇਸੈਂਸ ਰੱਦ

News18 Punjabi | News18 Punjab
Updated: May 31, 2020, 8:32 PM IST
share image
ਬੀਜ ਘੁਟਾਲੇ ਮਾਮਲੇ ‘ਚ ਛਾਪੇਮਾਰੀ, ਲੁਧਿਆਣਾ ‘ਚ ਬੀਜ ਸਟੋਰ ਦਾ ਲਾਇਸੈਂਸ ਰੱਦ
ਬੀਜ ਘੁਟਾਲੇ ਮਾਮਲੇ ‘ਚ ਛਾਪੇਮਾਰੀ, ਲੁਧਿਆਣਾ ‘ਚ ਬੀਜ ਸਟੋਰ ਦਾ ਲਾਇਸੈਂਸ ਰੱਦ

ਵੱਖ-ਵੱਖ ਸਟੋਰਾਂ ਦੇ 168 ਨਮੂਨੇ ਗੁਰਦਾਸਪੁਰ ਲੈਬ ਭੇਜੇ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਦੋ ਝੋਨੇ ਦੇ ਬੀਜ ਦੀਆਂ ਕਿਸਮਾਂ ਅਥਾਰਿਟੀ ਵੱਲੋਂ ਪਾਸ ਕਰਨ ਤੋਂ ਪਹਿਲਾਂ ਹੀ ਲੀਕ ਹੋ ਜਾਣ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ ਬੀਜ ਘੋਟਾਲੇ ਮਾਮਲੇ ਦੇ ਵਿੱਚ ਅੱਜ ਮੁੜ ਤੋਂ ਲੁਧਿਆਣਾ ਵਿਖੇ ਖੇਤੀਬਾੜੀ ਅਫ਼ਸਰ ਵੱਲੋਂ ਬੀਜ ਦੀਆਂ ਦੁਕਾਨਾਂ ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬਣੀਆਂ ਬੀਜ ਦੀਆਂ ਦੁਕਾਨਾਂ ਤੇ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਅਤੇ ਸੈਂਪਲ ਲੈ ਕੇ ਗੁਰਦਾਸਪੁਰ ਲੈਬ ਚ ਭੇਜੇ ਗਏ।

ਬੀਜ ਘੁਟਾਲੇ ਮਾਮਲੇ ‘ਚ ਛਾਪੇਮਾਰੀ, ਲੁਧਿਆਣਾ ‘ਚ ਬੀਜ ਸਟੋਰ ਦਾ ਲਾਇਸੈਂਸ ਰੱਦ
ਲੁਧਿਆਣਾ ਦੇ ਮੁਖ ਖੇਤੀਬਾੜੀ  ਅਫਸਰ ਨਰਿੰਦਰ ਪਾਲ ਭੈਣੀਵਾਲ ਨੇ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਖਿਲਾਫ ਖੇਤੀਬਾੜੀ ਮਹਿਕਮੇ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਰਫ ਉਹ ਬਚਿਆ ਹੋਇਆ ਸਟਾਕ ਹੀ ਆਪਣੀ ਦੁਕਾਨ ਤੇ ਵੇਚ ਸਕਣਗੇ ਇੱਕ ਮਹੀਨੇ ਤੋਂ ਸਮਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਨਵਾਂ ਬੀਜ ਖਰੀਦਣ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਅੱਜ ਵੀ ਕਿਸਾਨਾਂ ਦੇ ਕਹਿਣ ਮੁਤਾਬਕ ਅਤੇ ਸ਼ਿਕਾਇਤਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬਣੀਆਂ ਬੀਜ਼ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਸੈਂਪਲ ਵੀ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ ਵੱਖ ਬੀਜ ਸਟੋਰਾਂ ਤੋਂ 168 ਸੈਂਪਲ ਭਰੇ ਜਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਗੁਰਦਾਸਪੁਰ ਲੈਬ ਲਈ ਚੈੱਕ ਲਈ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਸੈਂਪਲ ਫੇਲ ਹੋਣ ਕਰਕੇ ਉਨ੍ਹਾਂ ਤੇ ਇਹ ਕਾਰਵਾਈ ਕੀਤੀ ਗਈ ਹੈ।

 
First published: May 31, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading