ਨਾਜਾਇਜ਼ ਮਾਇਨਿੰਗ ਵੇਖ ਕੇ ਗੁੱਸੇ 'ਚ ਆਈ ਮੰਤਰੀ ਅਨਮੋਲ ਗਗਨ ਮਾਨ ਨੇ ਉਥੇ ਮੌਜੂਦ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਮਾਇਨਿੰਗ ਕਰਨ ਵਾਲੇ ਕਿੰਨੇ ਪੈਸੇ ਖਵਾਉਂਦੇ ਹਨ ?
ਇਸ ਉਤੇ ਉਥੇ ਮੌਜੂਦ ਅਧਿਕਾਰੀ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਉਨ੍ਹਾਂ ਨੇ ਮਾਇਨਿੰਗ ਅਫਸਰ ਨੂੰ ਸਵਾਲ ਕੀਤਾ ਕਿ ਤੁਸੀਂ ਕਿਸ ਆਧਾਰ ਉਤੇ ਐਨਓਸੀ ਦੇ ਦਿੱਤੀ। ਉਸ ਕੋਲ ਸਾਰੀਆਂ ਫੋਟੋਆਂ ਹਨ। ਇਥੇ ਮਾਇਨਿੰਗ ਹੋ ਰਹੀ ਹੈ ਤੇ ਤੁਹਾਨੂੰ ਖਬਰ ਹੀ ਨਹੀਂ ਹੈ।
ਇਹ ਮਾਇਨਿੰਗ ਕੌਣ ਕਰਵਾ ਰਹੇ ਹਨ ਤੇ ਕਿੰਨੇ ਪੈਸੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਸਸਪੈਂਡ ਕਰਕੇ ਨਵੀਂ ਭਰਤੀ ਕਰ ਲਈਏ।
ਉਨ੍ਹਾਂ ਆਖਿਆ ਕਿ ਲੋਕਾਂ ਨੇ ਸਾਨੂੰ ਸਵਾਲ ਕਰਨੇ ਹਨ। ਇਥੇ ਸ਼ਰੇਆਮ ਮਾਇਨਿੰਗ ਹੋ ਰਹੀ ਹੈ ਪਰ ਜੇਕਰ ਕੋਈ ਗਰੀਬ ਬੰਦਾ ਟਰਾਲੀ ਲੈ ਕੇ ਜਾ ਰਿਹਾ ਹੈ ਤਾਂ ਉਸ ਨੂੰ ਝੱਟ ਘੇਰ ਲੈਂਦੇ ਹੋ, ਵੀਡੀਓ ਬਣਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਵਿਚ ਇਹ ਕੰਮ ਬਿਲਕੁਲ ਨਹੀਂ ਚੱਲਣਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anmol Gagan Mann, Bhagwant Mann, Bhagwant Mann Cabinet, Mann