ਸੰਗਰੂਰ 'ਚ 'ਪੱਤਰਕਾਰੀ ਵਿਚ ਔਰਤਾਂ ਲਈ ਚੁਣੌਤੀਆਂ' ਵਿਸ਼ੇ 'ਤੇ ਹੋਇਆ ਸੈਮੀਨਾਰ...

News18 Punjabi | News18 Punjab
Updated: February 12, 2020, 12:57 PM IST
share image
ਸੰਗਰੂਰ 'ਚ 'ਪੱਤਰਕਾਰੀ ਵਿਚ ਔਰਤਾਂ ਲਈ ਚੁਣੌਤੀਆਂ' ਵਿਸ਼ੇ 'ਤੇ ਹੋਇਆ ਸੈਮੀਨਾਰ...
ਸੰਗਰੂਰ 'ਚ 'ਪੱਤਰਕਾਰੀ ਵਿਚ ਔਰਤਾਂ ਲਈ ਚੁਣੌਤੀਆਂ' ਵਿਸ਼ੇ 'ਤੇ ਹੋਇਆ ਸੈਮੀਨਾਰ...

ਸੰਗਰੂਰ ’ਚ ਅਕਾਲ ਡਿਗਰੀ ਕਾਲਜ਼ ਫਾਰ ਵੂਮੈਨ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪੱਤਰਕਾਰੀ ’ਚ ਔਰਤਾਂ ਲਈ ਚੁਣੌਤੀਆਂ ਵਿਸੇ ’ਤੇ ਚਰਚਾ ਕੀਤੀ ਗਈ।

  • Share this:
  • Facebook share img
  • Twitter share img
  • Linkedin share img
ਸੰਗਰੂਰ: ਪ੍ਰੈਸ ਕੱਲਬ ਸੰਗਰੂਰ ਵੱਲੋਂ 'ਪੱਤਰਕਾਰੀ ਵਿਚ ਔਰਤਾਂ ਲਈ ਚੁਣੌਤੀਆਂ' ਵਿਸੇ ਉਪਰ ਅਕਾਲ ਡਿਗਰੀ ਕਾਲਜ਼ ਫਾਰ ਵੂਮੈਨ ਵਿਖੇ ਮੰਗਲਵਾਰ ਨੂੰ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸੀਨੀਅਰ ਪੱਤਰਕਾਰ ਦਿਵਿਆ ਗੋਇਲ ਨੇ ਪੱਤਰਕਾਰਾਂ ਅਤੇ ਕਾਲਜ਼ ਦੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ।

ਆਪਣੇ ਸੰਬੋਧਨ ਵਿਚ ਗੋਇਲ ਨੇ ਕਿਹਾ ਕਿ ਭਾਵੇਂ ਕਿ ਪੱਤਰਕਾਰੀ ਇੱਕ ਚੁਣੌਤੀਆਂ ਭਰਪੂਰ ਖੇਤਰ ਹੈ ਪਰ ਇਹ ਕਿੱਤਾ ਸਾਨੂੰ ਲੋਕਾਂ ਦੀ ਅਵਾਜ਼ ਉਠਾਉਣ ਵਿਚ ਸਹਾਇਤਾ ਕਰਦਾ ਹੈ।

ਪ੍ਰੈਸ ਕੱਲਬ ਸੰਗਰੂਰ ਵੱਲੋਂ 'ਪੱਤਰਕਾਰੀ ਵਿਚ ਔਰਤਾਂ ਲਈ ਚੁਣੌਤੀਆਂ' ਵਿਸੇ ਉਪਰ ਅਕਾਲ ਡਿਗਰੀ ਕਾਲਜ਼ ਫਾਰ ਵੂਮੈਨ ਵਿਖੇ ਮੰਗਲਵਾਰ ਨੂੰ ਇਕ ਸੈਮੀਨਾਰ ਕਰਵਾਇਆ ਗਿਆ।
 

ਦਿਵਿਆ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਸਮਝਦੀ ਹਾਂ ਕਿ ਪੱਤਰਕਾਰੀ ਇੱਕ ਸਮਾਜ ਸੇਵਾ ਦਾ ਕੰਮ ਹੈ ਅਤੇ ਸਾਨੂੰ ਇਹ ਕਿੱਤਾ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਕਿਉਂਕਿ ਲੋਕ ਪੱਤਰਕਾਰਾਂ ਤੋਂ ਉਮੀਦ ਕਰਦੇ ਹਨ ਕਿ ਅਸੀਂ ਉਹਨਾਂ ਦੀ ਅਵਾਜ਼ ਉਠਾਵਾਗੇ। ਅੱਜ ਅਸੀਂ ਏਥੇ ਪੱਤਰਕਾਰੀ ਦੇ ਕਈ ਪੱਖਾਂ 'ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।".

ਸੀਨੀਅਰ ਪੱਤਰਕਾਰ ਦਿਵਿਆ ਗੋਇਲ ਨੇ ਪੱਤਰਕਾਰਾਂ ਅਤੇ ਕਾਲਜ਼ ਦੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ।


ਅਕਾਲ ਡਿਗਰੀ ਕਾਲਜ਼ ਫਾਰ ਵੂਮੈਨ ਦੇ ਪ੍ਰਿੰਸੀਪਲ ਡਾਕਟਰ ਸੁਖਮੀਨ ਸਿੱਧੂ ਨੇ ਕਿਹਾ ਕਿ ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਸੱਚ 'ਤੇ ਪਹਿਰਾ ਦੇਣ ਅਤੇ ਪੱਤਰਕਾਰੀ ਦੇ ਖੇਤਰ ਵਿਚ ਮਿਹਨਤ ਕਰਕੇ ਅੱਗੇ ਵਧਣ ਵਾਰੇ ਜਾਣਕਰੀ ਦਿੱਤੀ ਗਈ।

ਪ੍ਰੈਸ ਕੱਲਬ ਸੰਗਰੂਰ ਵੱਲੋਂ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਦਿਵਿਆ ਗੋਇਲ ਦਾ ਸਨਮਾਨ ਕਰਦੇ ਹੋ।


ਇਸ ਮੌਕੇ ਪ੍ਰੈਸ ਕਲੱਬ ਦੇ ਮੈਂਬਰ ਰਾਜੇਸ਼ ਕੋਹਲੀ, ਵਿੱਕੀ ਭੁੱਲਰ, ਪੁਨੀਤ ਗਰਗ, ਭੁਪਿੰਦਰ ਸੁਨਾਮੀ, ਅਵਤਾਰ ਸਿੰਘ, ਨਰੇਸ਼ ਕੁਮਾਰ, ਹਰਕੰਵਲ ਸਿੰਘ, ਟੋਨੀ ਸ਼ਰਮਾ, ਪ੍ਰਿੰਸ  ਪਰੋਚਾ, ਗੁਰਦੀਪ ਸਿੰਘ ਲਾਲੀ, ਜੋਗਿੰਦਰ ਗੋਇਲ ਅਤੇ ਅਮਨ ਹਾਜ਼ਰ ਸਨ। ਇਸ ਤੋਂ  ਇਲਾਵਾ ਸੀਨੀਅਰ ਪੱਤਰਕਾਰ ਫਤਿਹ ਪ੍ਰਭਾਕਰ, ਸੁਖਚਰਨਪ੍ਰੀਤ, ਬੀਰਇੰਦਰ ਸਿੰਘ ਬਨਭੋਰੀ ਅਤੇ ਰਿੰਕੂ ਬਰਨਾਲਾ ਵੀ ਖਾਸ ਤੌਰ 'ਤੇ ਪਹੁੰਚੇ।
First published: February 12, 2020, 12:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading