ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ‘ਭਾਜਪਾ ਹੈ ਜੱਟਾ ਦੀ ਪਾਰਟੀ ਹੈ’। ਮਿੱਤਲ ਨੇ ਖੇਤੀਬਾੜੀ ਆਰਡੀਨੈਂਸ ਤੇ ਗੱਲਬਾਤ ਕਰਦੇ ਦੱਸਿਆ ਕਿ ਭਾਜਪਾ ਜੱਟਾ ਦੀ ਪਾਰਟੀ ਹੈ. ਲਾਲਿਆਂ ਦੀ ਨਹੀਂ, ਭਾਜਪਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਚਾਹੁੰਦੀ ਹੈ ਤੇ ਕਿਸਾਨਾਂ ਨੂੰ ਸਮਝਦੀ ਹੈ, ਇਸ ਕਰਕੇ ਅਸੀਂ ਜੱਟਾ ਦੀ ਪਾਰਟੀ ਹਾਂ’। ਮਿੱਤਲ ਨੇ ਖੁਦ ਨੂੰ ਜੱਟ ਦੱਸਦੇ ਹੋਏ ਕਿਹਾ ਕਿ ਖੁਦ ਕਿਸਾਨ ਨੇ ਤੇ ਖੇਤੀ ਕਰਦੇ ਹਨ , ਸਾਨੂੰ ਕਿਸਾਨਾਂ ਦੀ ਜਰੂਰਤਾਂ ਬਾਰੇ ਪਤਾ ਹੈ ਇਸ ਕਰਕੇ ਪ੍ਰਧਾਨਮੰਤਰੀ ਕਿਸਾਨਾਂ ਲਈ ਖੇਤੀ ਆਰਡੀਨੈਂਸ ਲੈ ਕੇ ਆਏ ਹਾਂ। ਨਿਊਜ਼18 ਤੇ ਬੋਲੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਤੇ ਕਿਹਾ ਹੈ ਕਿ ਅਕਾਲੀਆਂ ਤੋਂ ਅਜੇ ਵੀ ਬੇਅਦਬੀਆਂ ਦੇ ਦਾਗ ਨਹੀਂ ਹਟੇ ਹਨ। ਉਨ੍ਹਾਂ ਕਿਹਾ ਕਿ ਕਈ ਵੱਡੇ ਅਕਾਲੀ ਆਗੂ ਸਾਡੇ ਸੰਪਰਕ ਵਿੱਚ ਹਨ ਤੇ ਬੀਜੇਪੀ ਚ ਆਉਣ ਨੂੰ ਬੇਤਾਬ ਹਨ। ਇਸ ਬਾਰੇ ਬੀਜੇਪੀ ਦੀ ਹਾਈਕਮਾਨ ਹੀ ਫੈਸਲਾ ਕਰੇਗੀ।
ਮਿੱਤਲ ਨੇ ਸਪਸ਼ਟ ਕੀਤਾ ਕਿ ਹੁਣ ਬੀਜੇਪੀ ਪੰਜਾਬ ਵਿੱਚ ਅਕਾਲੀ ਦਲ ਦੇ ਵੱਡੇ ਭਰਾ ਦੀ ਭੂਮਿਕਾ ਵਿੱਚ ਹੈ। ਉਨ੍ਹਾਂ ਕੋਲ ਪੰਜਾਬ ਵਿੱਚ ਹਰ ਸੀਟ ਤੇ ਉਮੀਦਵਾਰ ਹੈ। ਗਠਜੋੜ ਰਹਿੰਦਾ ਤਾਂ ਬੀਜੇਪੀ ਨੂੰ 59 ਸੀਟਾਂ ਦੇਣ। ਮੌਜੂਦਾ ਵੇਲੇ ਚ ਬੀਜੇਪੀ ਪੰਜਾਬ ਚ 23 ਸੀਟਾਂ ਤੇ ਚੋਣ ਲੜਦੀ ਹੈ। ਬੀਜੇਪੀ ਕੋਲ ਜ਼ਿਆਦਤਰ ਸ਼ਹਿਰੀ ਸੀਟਾਂ ਹਨ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੀਆਂ ਸੀਟਾਂ ਤੇ ਹੀ ਬੀਜੇਪੀ ਚੋਣ ਲੜਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।