Home /News /punjab /

ਸੀਨੀਅਰ ਭਾਜਪਾ ਆਗੂਆਂ ਸਮੇਤ ਗੁਰਪਰਵੇਜ ਸਿੰਘ ਸੰਧੂ ਪੀਐੱਮ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ

ਸੀਨੀਅਰ ਭਾਜਪਾ ਆਗੂਆਂ ਸਮੇਤ ਗੁਰਪਰਵੇਜ ਸਿੰਘ ਸੰਧੂ ਪੀਐੱਮ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ

 ਸੀਨੀਅਰ ਭਾਜਪਾ ਆਗੂਆਂ ਸਮੇਤ ਗੁਰਪਰਵੇਜ ਸਿੰਘ ਸੰਧੂ ਪੀਐੱਮ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ

ਸੀਨੀਅਰ ਭਾਜਪਾ ਆਗੂਆਂ ਸਮੇਤ ਗੁਰਪਰਵੇਜ ਸਿੰਘ ਸੰਧੂ ਪੀਐੱਮ ਰੈਲੀ ਵਾਲੀ ਥਾਂ ਦਾ ਜਾਇਜ਼ਾ ਲਿਆ

ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਇਤਿਹਾਸਕ ਹੋਵੇਗੀ : ਗੁਰਪਰਵੇਜ ਸੰਧੂ

 • Share this:
  ਫਿਰੋਜ਼ਪੁਰ : ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਸੌਦਾਨ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਰੈਣਾ ਨਾਲ ਗੁਰਪਰਵੇਜ ਸਿੰਘ ਸੰਧੂ ਨੇ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਪੀਜੀਆਈ ਐੱਮਈਆਰ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਭਾਰਤੀ ਯੁਵਾ ਮੋਰਚੇ ਦੇ ਸਾਬਕਾ ਰਾਸ਼ਟਰੀ ਮੀਤ ਪ੍ਰਧਾਨ ਗੁਰਪਰਵੇਜ ਸਿੰਘ ਸੰਧੂ ਨੇ ਕਿਹਾ ਕਿ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਦੇ ਸਵਾਗਤ ਨੂੰ ਲੈ ਕੇ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 5 ਜਨਵਰੀ ਦੀ ਰੈਲੀ ਦੀ ਯੋਜਨਾ ਦੇ ਮੁਤਾਬਕ ਸਾਰਾ ਕੁੱਝ ਚੱਲ ਰਿਹਾ ਹੈ। ਜਿੱਥੇ ਇਹ ਰੈਲੀ ਸਫਲ ਹੋਵੇਗੀ ਅਤੇ ਇਸ ਨਾਲ ਪੰਜਾਬ ਦੇ ਲੋਕਾਂ ’ਚ ੳਤਸ਼ਾਹ ਵਧੇਗਾ। ਇਸ ਦੌਰਾਨ ਭਾਜਪਾ ਆਗੂ ਸੌਦਨ ਸਿੰਘ ਨੇ ਰੈਲੀ ਦੌਰਾਨ ਲਗਾਏ ਜਾਣ ਵਾਲੇ ਲੰਗਰ ਦਾ ਵੀ ਜਾਇਜ਼ਾ ਲਿਆ।

  ਭਾਜਪਾ ਦੇ ਰਾਸ਼ਟਰੀ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਗੁਰਪਰਵੇਜ਼ ਸਿੰਘ ਨੇ ਰਾਸ਼ਟਰੀ ਆਗੂਆਂ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਦੱਸਣਯੋਗ ਹੈ ਕਿ ਸੰਧੂ ਹੁਣ ਤੱਕ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸਬੰਧੀ ਪ੍ਰਚਾਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਅਤੇ ਪਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਨੂੰ ਵੋਟਰਾਂ ਨਾਲ ਸਾਂਝਾ ਕਰ ਰਹੇ ਹਨ।

  ਇਲਾਕੇ ਦੇ ਲੋਕਾਂ ’ਚ ਪ੍ਰਧਾਨ ਮੰਤਰੀ ਦੇ ਆਉਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ 5 ਜਨਵਰੀ ਨੂੰ ਫਿਰੋਜਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਸ਼ਾਲ ਰੈਲੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿਉਂਕਿ ਇਹ ਰੈਲੀ ਜਿੱਥੇ ਪੰਜਾਬ ਦੀ ਸਿਆਸਤ ਦਾ ਰੁਖ ਬਦਲ ਦੇਵੇਗੀ ਉੱਥੇ ਪ੍ਰਧਾਨ ਮੰਤਰੀ ਪੰਜਾਬ ਲਈ ਬੜੇ ਖੁੱਲ੍ਹੇ ਦਿਲ ਨਾਲ ਪੰਜਾਬੀ ਵਾਸੀਆਂ ਲਈ ਕਈ ਸੁਗਾਤਾਂ ਵੀ ਦੇ ਕੇ ਜਾਣਗੇ।
  Published by:Ashish Sharma
  First published:

  Tags: Narendra modi, Punjab BJP, Punjab Election 2022, Punjab politics

  ਅਗਲੀ ਖਬਰ