ਰੋਹਤਕ : ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਾਸਨ ਅੰਦੋਲਨ ਵਿੱਚ ਸਿਰਫ ਕਿਸਾਨ ਹੀ ਨਹੀਂ ਬਲਕਿ ਹਰ ਤਪਕੇ ਦੇ ਲੋਕ ਆਪਣਾ ਯੋਗਦਾਨ ਪਾ ਰਹੇ ਹਨ। ਇੰਨਾਂ ਵਿੱਚੋਂ ਹੀ ਲੁਧਿਆਣਾ ਦੇ ਪਿੰਡ ਮਾਣੂਕੇ ਸੰਧੁਆਂ ਦਾ ਰਣਜੀਤ ਸਿੰਘ ਉਰਫ ਪੀਟਰ ਪਿਛਲੇ 9 ਮਹੀਨਿਆਂ ਤੋਂ ਟਿਕਰੀ ਬਾਰਡਰ ਉੱਤੇ R.O ਵਾਲੇ ਪਾਣੀ ਦੀ ਸੇਵਾ ਕਰਦੇ ਸਨ। ਪਰ ਹੁਣ ਹਰਿਆਣਾ ਦੇ ਰੋਹਤਕ ਪੀ.ਜੀ.ਆਈ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ੍ਹ ਰਿਹਾ ਹੈ। ਦਰਅਸਲ ਪਾਣੀ ਦੀ ਸੇਵਾ ਕਰਦਿਆਂ ਕਰਦਿਆਂ ਵੀਰ ਨੂੰ ਮਿਰਗੀ ਦਾ ਦੌਰਾ ਪੈ ਗਿਆ ਜਿਸ ਦੇ ਕਾਰਨ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਅੰਦਰ ਖੂਨ ਭਰ ਗਿਆ। ਹੁਣ ਪੀ.ਜੀ.ਆਈ ਵਿੱਚ ਵਿੱਚ ਪੀਟਰ ਦੇ ਸਿਰ ਦਾ ਅਪ੍ਰੇਸ਼ਨ ਹੋ ਗਿਆ ਹੈ। ਲੋਕ ਉਸਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਪੋਸਟ ਪਾਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਇਹ ਵੀਰ ਰਣਜੀਤ ਸਿੰਘ ( ਪੀਟਰ ) ਪਿੰਡ ਮਾਣੁਕੇ ਸੰਧੁਆਂ,ਲੁਧਿਆਣਾ ਦਾ ਹੈ ਜੋ ਕੀ ਪਿਛਲੇ ਨੌਂ ਮਹੀਨੇ ਤੋਂ ਟਿਕਰੀ ਬਾਰਡਰ ਤੇ ਲਗਾਤਾਰ ਡਟਿਆ ਹੋਇਆ ਹੈ ਅਤੇ ਇਸ ਵੀਰ ਕੋਲ਼ ਕੋਈ ਜ਼ਮੀਨ ਨਹੀਂ ਹੈ ਪਰ ਵੀਰ ਦੀ ਜ਼ਮੀਰ ਜਾਗਦੀ ਹੈ ਇਹ ਵੀਰ ਮਨਿੰਦਰ ਲਦਾਲ ਵੀਰ ਜੋ ਕੀ ਟਿੱਕਰੀ ਮੋਰਚੇ ਵਿੱਚ R.O ਵਾਲੇ ਪਾਣੀ ਦੀ ਸੇਵਾ ਕਰਦੇ ਹਨ ਓਹਨਾਂ ਦੀ ਟੀਂਮ ਵਿੱਚ ਪਾਣੀ ਦੀ ਸੇਵਾ ਕਰਵਾਉਂਦਾ ਸੀ ਵੀਰ ਦੇ ਵਿਚ ਸੇਵਾ ਭਾਵਨਾ ਬਹੁਤ ਜ਼ਿਆਦਾ ਹੈ ਪਾਣੀ ਦੀ ਸੇਵਾ ਕਰਦਿਆਂ ਕਰਦਿਆਂ ਵੀਰ ਨੂੰ ਮਿਰਗੀ ਦਾ ਦੌਰਾ ਪੈ ਗਿਆ ਜਿਸ ਦੇ ਕਾਰਨ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਅੰਦਰ ਖੂਨ ਭਰ ਗਿਆ ਹੁਣ ਰੋਹਤਕ ,ਹਰਿਆਣਾ ਪੀ.ਜੀ.ਆਈ ਵਿੱਚ ਵੀਰ ਦੇ ਸਿਰ ਦਾ ਅਪ੍ਰੇਸ਼ਨ ਹੋ ਗਿਆ ਹੈ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਇਹ ਵੀਰ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਪੂਰੀ ਤਰਾਂ ਤੰਦਰੁਸਤ ਹੋਕੇ ਮੋਰਚੇ ਵਿਚ ਪਹੁੰਚੇ । ਸਭ ਅਰਦਾਸ ਕਰੋ ਕੀ ਵੀਰ ਜਲਦੀ ਠੀਕ ਹੋ ਜਾਵੇ ਪੀਟਰ ਵੀਰ R.O ਵਾਲੀ ਟੀਮ ਦਾ ਇਕ ਅਣਥੱਕ ਯੋਧਾ ਹੈ ਜੋ ਕੀ ਦਿਨ ਰਾਤ ਟੀਂਮ ਨਾਲ ਪਾਣੀ ਦੀਆਂ ਟੈਕੀਆਂ ਭਰ ਕੇ ਮੋਰਚੇ ਵਿੱਚ ਹਰ ਜਗ੍ਹਾ ਵਰਤਾਉਂਦਾ ਰਿਹਾ ਆਸ ਕਰਦੇ ਹਾਂ ਕੀ ਜਲਦੀ ਠੀਕ ਹੋ ਕੇ ਮੋਰਚੇ ਵਿੱਚ ਦੁਬਾਰਾ ਸੇਵਾ ਕਰ ਸਕੇ ..... ਆਰੋ ਵਾਲੇ ਪਾਣੀ ਦੇ ਸੇਵਾਦਾਰ ਟਿਕਰੀ ਬਾਰਡਰ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers Protest, Ludhiana, Pgi