Home /News /punjab /

ਨਸ਼ਾ ਛੁਡਾਊ ਕੇਂਦਰਾਂ ਅੱਗੇ ਲੱਗੀ ਮਰੀਜਾਂ ਦੀ ਭੀੜ, ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ

ਨਸ਼ਾ ਛੁਡਾਊ ਕੇਂਦਰਾਂ ਅੱਗੇ ਲੱਗੀ ਮਰੀਜਾਂ ਦੀ ਭੀੜ, ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ

ਨਸ਼ਾ ਛੁਡਾਊ ਕੇਂਦਰਾਂ ਅੱਗੇ ਲੱਗੀ ਮਰੀਜਾਂ ਦੀ ਭੀੜ, ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ

ਨਸ਼ਾ ਛੁਡਾਊ ਕੇਂਦਰਾਂ ਅੱਗੇ ਲੱਗੀ ਮਰੀਜਾਂ ਦੀ ਭੀੜ, ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ

  • Share this:

    ਸਿਧਾਰਥ ਅਰੋੜਾ 

    ਤਰਨ ਤਾਰਨ ਦੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਨੂੰ ਦਵਾਈ ਘੱਟ ਮਿਲਣ ਅਤੇ ਕਈਆਂ ਨੂੰ ਨਾ ਮਿਲਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰਨ ਤਾਰਨ ਦੇ ਸਿਵਲ ਹਸਪਤਾਲ ਵਿਚ ਬੰਨ੍ਹੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਮਰੀਜ਼ ਬੇਕਾਬੂ ਹੁੰਦੇ ਦਿਖਾਈ ਦਿੱਤੇ ਤਾਂ ਪੁਲਿਸ ਨੂੰ ਮੌਕੇ ਉਤੇ ਆਉਣਾ ਪਿਆ।

    ਮਰੀਜ਼ਾਂ ਦਾ ਕਹਿਣਾ ਹੈ ਕਿ ਉਕਤ ਕੇਂਦਰ ਤੋਂ ਦਵਾਈ ਅੱਧੀ ਮਿਲਦੀ ਹੈ ਅਤੇ ਕਈ ਮਰੀਜ ਖਾਲੀ ਹੱਥ ਵਾਪਸ ਪਰਤ ਰਹੇ ਹਨ। ਦੂਜੇ ਪਾਸੇ ਸਬੰਧਤ ਡਾਕਟਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੋਂ ਦਵਾਈ ਦਾ ਸਟਾਕ ਨਹੀਂ ਆ ਰਿਹਾ ਜਦ ਤੱਕ ਦਵਾਈ ਦਾ ਪੂਰਾ ਸਟਾਕ ਨਹੀਂ ਆਉਂਦਾ, ਮਰੀਜ਼ਾਂ ਨੂੰ ਕੋਪਰੇਟ ਕਰਨਾ ਪਵੇਗਾ।

    ਇਸੇ ਦੌਰਾਨ ਰੋਜ਼ਾਨਾ ਵਾਂਗ ਨਸ਼ਾ ਛੱਡਣ ਦੀ ਦਵਾਈ ਲੈਣ ਪੁੱਜੇ ਮਰੀਜ਼ਾਂ ਨੇ ਦੱਸਿਆ ਹੈ ਕਿ ਉਹ ਦੂਰ ਦਰਾਜ ਦੇ ਪਿੰਡਾਂ ਤੋਂ ਪੈਸੇ ਖਰਚ ਕੇ ਨਸ਼ਿਆਂ ਨੂੰ ਛੱਡਣ ਦੀ ਦਵਾਈ ਲੈਣ ਪੁੱਜੇ ਹਨ ਪਰ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਦਵਾਈ ਦੇਣ ਤੋਂ ਮਨ੍ਹਾ ਕਰ ਰਹੇ ਹਨ ਅਤੇ ਕਈਆਂ ਨੂੰ ਘੱਟ ਦਵਾਈ ਮਿਲ ਰਹੀ ਹੈ।

    ਉਹਨਾਂ ਕਿਹਾ ਕਿ ਇਹੀ ਹਾਲਾਤ ਰਹੇ ਤਾਂ ਉਹ ਦੁਬਾਰਾ ਨਸ਼ਾ ਕਰਨ ਲਈ ਮਜਬੂਰ ਹੋ ਜਾਣਗੇ। ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਿਚੋਂ ਕਿਸੇ ਵੱਲੋਂ ਅਫ਼ੀਮ, ਭੁੱਕੀ, ਚਿੱਟਾ ਛੱਡਣ ਦੀ ਦਵਾਈ ਸ਼ੁਰੂ ਕੀਤੀ ਗਈ ਹੈ, ਜੇ ਅੱਜ ਦਵਾਈ ਨਾ ਮਿਲੀ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਜਾਵੇਗੀ।

    ਇਸ ਬਾਰੇ ਨਸ਼ਾ ਛੁਡਾਊ ਕੇਂਦਰ ਦੀ ਡਾਕਟਰ ਇਸ਼ਾ ਧਵਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਿਸੇ ਕਾਰਨਾਂ ਕਰ ਕੇ ਚੰਡੀਗੜ੍ਹ ਤੋਂ ਦਵਾਈ ਦਾ ਪੂਰਾ ਸਟਾਕ ਨਹੀਂ ਆ ਰਿਹਾ। ਜਿਸ ਕਰਕੇ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    Published by:Gurwinder Singh
    First published:

    Tags: Drug, Drug deaths in Punjab, Drug pills, Drugs