Home /News /punjab /

ਘਟੀਆ ਸੀਵਰੇਜ ਸਿਸਟਮ ਕਾਰਨ ਭਵਾਨੀਗੜ੍ਹ ਦੇ ਲੋਕ ਜੀਅ ਰਹੇ ਨੇ ਨਰਕ ਦੀ ਜ਼ਿੰਦਗੀ

ਘਟੀਆ ਸੀਵਰੇਜ ਸਿਸਟਮ ਕਾਰਨ ਭਵਾਨੀਗੜ੍ਹ ਦੇ ਲੋਕ ਜੀਅ ਰਹੇ ਨੇ ਨਰਕ ਦੀ ਜ਼ਿੰਦਗੀ

 ਮੁੱਹਲਾ ਦੇ ਵਾਸੀਆਂ ਦਾ ਦੋਸ਼ ਹੈ ਕਿ ਇੱਥੇ ਪਏ ਘਟੀਆ ਸੀਵਰੇਜ ਦੇ ਕਾਰਨ ਗੰਦਾ ਪਾਣੀ ਘਰਾਂ ਅਤੇ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ।

ਮੁੱਹਲਾ ਦੇ ਵਾਸੀਆਂ ਦਾ ਦੋਸ਼ ਹੈ ਕਿ ਇੱਥੇ ਪਏ ਘਟੀਆ ਸੀਵਰੇਜ ਦੇ ਕਾਰਨ ਗੰਦਾ ਪਾਣੀ ਘਰਾਂ ਅਤੇ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ।

  • Share this:
    ਰਾਜੀਵ ਸ਼ਰਮਾ

    ਭਵਾਨੀਗੜ੍ਹ ਦੇ ਮੁਹੱਲਾ ਦਸ਼ਮੇਸ਼ ਨਗਰ ਦੇ ਵਿੱਚ ਅੱਜ ਮੁਹੱਲਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮੁੱਹਲਾ ਦੇ ਵਾਸੀਆਂ ਦਾ ਦੋਸ਼ ਹੈ ਕਿ ਇੱਥੇ ਪਏ ਘਟੀਆ ਸੀਵਰੇਜ ਦੇ ਕਾਰਨ ਗੰਦਾ ਪਾਣੀ ਘਰਾਂ ਅਤੇ ਪੀਣ ਵਾਲੇ ਪਾਣੀ ਵਿੱਚ ਮਿਲ ਰਿਹਾ ਹੈ , ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਉਹ ਲੰਬੇ ਸਮੇਂ ਤੋਂ ਇਸ ਮੁਸ਼ਕਿਲ ਦੇ ਬਾਰੇ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਅਤੇ ਹੋਰ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਪਰ ਕਿਸੇ ਨੇ ਇਸ ਬਾਰੇ ਗੌਰ ਨਹੀਂ ਕੀਤਾ। ਜਿਸ ਤੋਂ ਦੁਖੀ ਹੋ ਕੇ ਅੱਜ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਆਪਣੀ ਰੱਜ ਕੇ ਭੜਾਸ ਕੱਢੀ

    ਇਸ ਮੌਕੇ ਇਹਨਾਂ ਲੋਕਾਂ ਨੇ ਕਿਹਾ ਕਿ ਉਹ ਮੌਜੂਦਾ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੂੰ ਵੀ ਵਾਰ-ਵਾਰ ਫੋਨ ਕੀਤੇ ਗਏ ਪਰ ਉਨ੍ਹਾਂ ਦਾ ਫੋਨ ਨਹੀ ਚੱਕਿਆ।  ਜਿਸ ਤੋਂ ਦੁਖੀ ਹੋ ਕੇ ਉਹ ਪ੍ਰਦਰਸ਼ਨ ਦੇ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਨਰਿੰਦਰ ਕੌਰ ਭਰਾਜ ਸਰਕਾਰ ਦੇ ਖਿਲਾਫ ਇਥੇ ਹਰ ਹਫ਼ਤੇ ਆ ਕੇ ਸਾਡੇ ਨਾਲ ਪ੍ਰਦਰਸ਼ਨ ਕਰਦੇ ਸੀ ਪਰ ਵਿਧਾਇਕ ਬਣਨ ਮਗਰੋਂ ਉਹਨਾਂ ਨੇ ਇਕ ਵਾਰੀ ਗੇੜਾ ਨਹੀਂ ਮਾਰਿਆ। ਜਿਸ ਤੋਂ ਸਾਫ ਹੈ ਕਿ ਸਰਕਾਰ ਦੇ ਨੁਮਾਇੰਦੇ ਵੀ ਇਸ ਬਾਬਤ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਦਾ ਖਮਿਆਜਾ ਸਿਰਫ ਅਤੇ ਸਿਰਫ ਇੱਥੇ ਰਹਿ ਰਹੇ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਦੀਆਂ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਉਹ ਵੱਡਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।
    Published by:Sukhwinder Singh
    First published:

    Tags: Protest, Sangrur

    ਅਗਲੀ ਖਬਰ