ਰੋਪੜ: ਢਾਬੇ ‘ਚ ਸੈਕਸ ਰੈਕੇਟ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ ‘ਚ ਮਿਲੇ ਲੜਕੇ-ਲੜਕੀਆਂ

News18 Punjabi | News18 Punjab
Updated: February 26, 2021, 8:21 PM IST
share image
ਰੋਪੜ: ਢਾਬੇ ‘ਚ ਸੈਕਸ ਰੈਕੇਟ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ ‘ਚ ਮਿਲੇ ਲੜਕੇ-ਲੜਕੀਆਂ
ਰੋਪੜ: ਢਾਬੇ ‘ਚ ਸੈਕਸ ਰੈਕੇਟ ਦਾ ਪਰਦਾਫਾਸ਼,

ਢਾਬੇ ਦੇ ਮੈਨੇਜਰ ਸਣੇ ਕੁੱਲ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਵਾਈ ਦੌਰਾਨ ਢਾਬੇ ਦੀ ਮਾਲਕਣ ਫਰਾਰ ਹੋ ਗਈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।

  • Share this:
  • Facebook share img
  • Twitter share img
  • Linkedin share img
Avtar Kamboj

Ropar: ਰੋਪੜ 'ਚ ਪੁਲਿਸ ਨੇ ਇੱਕ ਢਾਬੇ 'ਤੇ ਰੇਡ ਕਰਕੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਰੇਡ ਦੌਰਾਨ 8 ਲੜਕੀਆਂ ਅਤੇ 2 ਮੁੰਡਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ। ਇਸ ਮਾਮਲੇ ਵਿੱਚ ਢਾਬੇ ਦੇ ਮੈਨੇਜਰ ਸਣੇ ਕੁੱਲ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਵਾਈ ਦੌਰਾਨ ਢਾਬੇ ਦੀ ਮਾਲਕਣ ਫਰਾਰ ਹੋ ਗਈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਡੀਐਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਵਜੋਂ ਢਾਬੇ ਉਤੇ ਭੇਜਿਆ ਸੀ। ਪੁਲਿਸ ਮੁਲਾਜ਼ਮ ਨੂੰ 5-5 ਸੌ ਦੇ ਨੋਟ ਦਿੱਤੇ ਗਏ। ਉਸ ਨੇ ਢਾਬੇ ਦੇ ਮੈਨੇਜਰ ਨਾਲ ਸੌਦਾ ਕਰ ਲਿਆ, ਇਸ ਸਮੇਂ ਦੌਰਾਨ ਪੁਲਿਸ ਨੇ ਪੂਰੇ ਸਟਾਫ ਨਾਲ ਉਥੇ ਛਾਪੇਮਾਰੀ ਕਰਕੇ ਦੋਸ਼ੀਆਂ ਨੂੰ ਫੜ ਲਿਆ। ਫੜੀਆਂ ਗਈਆਂ ਕੁੜੀਆਂ ਵਿਚੋਂ ਇਕ ਲੜਕੀ ਬਰਨਾਲਾ, ਦੂਜੀ ਨਵਾਂਸ਼ਹਿਰ ਦੀ ਅਤੇ ਤੀਜੀ ਮੋਗਾ ਜ਼ਿਲੇ ਦੀ ਹੈ। ਉਥੇ ਫੜੇ ਗਏ ਲੜਕੇ ਰੋਪੜ ਜ਼ਿਲੇ ਦੇ ਹੀ ਹਨ। 5 ਲੜਕੀਆਂ ਅੰਦਰ ਬੈਠੀਆਂ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੈਨੇਜਰ ਹਰਪਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸਦੀ ਜੇਬ ਵਿੱਚੋਂ 600 ਰੁਪਏ ਬਰਾਮਦ ਹੋਏ, ਜਿਸ ਵਿੱਚ 1 ਨੋਟ 500 ਦੇ 117245 ਬਰਾਮਦ ਕੀਤੇ ਗਏ ਹਨ, ਜੋ ਉਸਨੂੰ ਭੇਜੇ ਗਏ ਪੁਲਿਸ ਮੁਲਾਜ਼ਮ ਨੇ ਦਿੱਤੇ ਸਨ।
ਡੀਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਲੰਬੇ ਸਮੇਂ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਉਥੇ ਦੇਹਵਪਾਰ ਦਾ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰਕੇ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਢਾਬੇ ਦੇ ਬਾਹਰ ਖੜੀ ਇਕ ਗੱਡੀ ਨੂੰ ਵੀ ਪੁਲਿਸ ਨੇ ਕਬਜੇ ਵਿਚ ਲੈ ਲਿਆ ਹੈ।
Published by: Ashish Sharma
First published: February 26, 2021, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ