• Home
  • »
  • News
  • »
  • punjab
  • »
  • SFJ TAKE RESPONSIBILITY OF MOHALI POLICE INTELLIGENCE HEADQUARTER BLAST CASE

ਖਾਲਿਸਤਾਨ ਪੱਖੀ ਪਾਬੰਦੀਸ਼ੁਦਾ ਜਥੇਬੰਦੀ SFJ ਨੇ ਲਈ ਮੁਹਾਲੀ ਹਮਲੇ ਦੀ ਜ਼ਿੰਮੇਵਾਰੀ: ਰਿਪੋਰਟ

Mohali Police Headquarter Blast Case-ਖਾਲਿਸਤਾਨ ਦੀ ਮੰਗ ਕਰਨ ਵਾਲੀ ਜਥੇਬੰਦੀ ਸਿੱਖ ਫਾਰ ਜਸਟਿਸ (Sikh for Justice) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਇਲਾਵਾ ਵਾਇਸ ਸੰਦੇਸ਼ ਰਾਹੀਂ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ ਮੋਹਾਲੀ 'ਤੇ ਹਮਲਾ ਹੋਇਆ ਹੈ, ਅੱਗੇ ਤੋਂ ਹਿਮਾਚਲ 'ਤੇ ਹਮਲਾ ਕਰਨਗੇ |

ਖਾਲਿਸਤਾਨ ਪੱਖੀ ਪਾਬੰਦੀਸ਼ੁਦਾ ਜਥੇਬੰਦੀ SFJ ਨੇ ਲਈ ਮੁਹਾਲੀ ਹਮਲੇ ਦੀ ਜ਼ਿੰਮੇਵਾਰੀ: ਰਿਪੋਰਟ

  • Share this:
    ਚੰਡੀਗੜ੍ਹ : ਸੋਮਵਾਰ ਨੂੰ ਪੰਜਾਬ ਦੇ ਮੁਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਵਿਭਾਗ(Police Intelligence Department) ਦੇ ਹੈੱਡਕੁਆਰਟਰ 'ਚ ਹੋਏ ਬੰਬ ਧਮਾਕੇ(Mohali bomb blast) ਦੇ ਸਬੰਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਨੂੰ ਖਾਲਿਸਤਾਨ ਸਮਰਥਕਾਂ(Khalistan supporters) ਨੇ ਅੰਜਾਮ ਦਿੱਤਾ ਹੈ। ਖਾਲਿਸਤਾਨ (Khalistan) ਦੀ ਮੰਗ ਕਰਨ ਵਾਲੀ ਜਥੇਬੰਦੀ ਸਿੱਖ ਫਾਰ ਜਸਟਿਸ(Sikh for Justice) ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ(Gurpatwant Singh Pannu) ਨੇ ਵਾਇਸ ਸੰਦੇਸ਼ ਰਾਹੀਂ ਕਿਹਾ ਹੈ ਕਿ ਮੋਹਾਲੀ 'ਤੇ ਹਮਲਾ ਹੋਇਆ ਹੈ, ਅੱਗੇ ਤੋਂ ਹਿਮਾਚਲ 'ਤੇ ਹਮਲਾ ਕਰਨਗੇ |

    TOI ਦੀ ਰਿਪੋਰਟ ਅਨੁਸਾਰ, ਪਨੂੰ ਵੱਲੋਂ ਧਮਾਕੇ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਧਮਾਕੇ ਦੇ ਮਾਮਲੇ ਵਿੱਚ 18 ਤੋਂ 20 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਮੋਹਾਲੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

    ਇਸ ਦੇ ਵਾਇਸ ਮੈਸੇਜ ਦੀ ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਇਹ ਆਵਾਜ਼ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਦੀ ਹੈ। ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਅਸੀਂ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨੇੜੇ ਹਾਂ। ਜਾਂਚਕਰਤਾ ਹੋਰ ਸੁਰਾਗ ਲਈ ਖੁਫੀਆ ਹੈੱਡਕੁਆਰਟਰ ਦੇ ਆਲੇ ਦੁਆਲੇ ਤਿੰਨ ਮੋਬਾਈਲ ਟਾਵਰਾਂ ਤੋਂ "6,000-7,000 ਮੋਬਾਈਲ ਡਾਟਾ ਡੰਪ" ਦੀ ਜਾਂਚ ਕਰ ਰਹੇ ਹਨ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਨੂੰ ਸ਼ੱਕ ਹੈ ਕਿ ਮਾਰੂਤੀ ਸੁਜ਼ੂਕੀ ਸਵਿਫਟ ਦੀ ਵਰਤੋਂ ਆਰਪੀਜੀ ਹਮਲੇ ਦੇ ਮੁਲਜ਼ਮਾਂ ਨੇ ਕੀਤੀ ਹੋ ਸਕਦੀ ਹੈ।

    NIA, NSG ਅਤੇ ਫੌਜ ਦੇ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ

    NIA, NSG ਅਤੇ ਫੌਜ ਦੇ ਅਧਿਕਾਰੀਆਂ ਨੇ ਜਾਂਚ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਖੁਫੀਆ ਯੂਨਿਟ ਦੀ ਇਮਾਰਤ ਦਾ ਮੁਆਇਨਾ ਕੀਤਾ। ਮੰਗਲਵਾਰ ਨੂੰ ਡੀਜੀਪੀ ਵੀਕੇ ਭਾਵਰਾ ਨੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਰਾਜ ਦੇ ਖੁਫੀਆ ਅਧਿਕਾਰੀਆਂ, ਐਸਐਸਪੀ ਸੋਨੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸੁਰਾਗ ਹਨ ਅਤੇ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਜਾਂਚ ਚੱਲ ਰਹੀ ਹੈ ਅਤੇ ਸਮਾਂ ਆਉਣ 'ਤੇ ਵੇਰਵੇ ਸਾਂਝੇ ਕੀਤੇ ਜਾਣਗੇ।

    ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ

    ਮੋਹਾਲੀ ਦੇ ਐਸਪੀ (ਹੈੱਡਕੁਆਰਟਰ) ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ "ਇਸ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੀ ਪੰਜਾਬ ਪੁਲਿਸ ਦੀ ਖੁਫੀਆ ਪ੍ਰਣਾਲੀ ਦੀ ਇਮਾਰਤ 'ਤੇ ਹਮਲਾ ਕਰਨ ਦੀ ਸਾਜ਼ਿਸ਼ ਸੀ"। ਮੁਹਾਲੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 16 ਅਤੇ ਵਿਸਫੋਟਕ ਸਮੱਗਰੀ ਐਕਟ ਦੀ ਧਾਰਾ 3 ਤਹਿਤ ਐਫਆਈਆਰ ਦਰਜ ਕੀਤੀ ਹੈ। ਇੰਟੈਲੀਜੈਂਸ ਹੈੱਡਕੁਆਰਟਰ ਦੇ ਸੁਰੱਖਿਆ ਇੰਚਾਰਜ ਐਸਆਈ ਬਲਕਾਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ।
    Published by:Sukhwinder Singh
    First published: