ਲੌਂਗੋਵਾਲ ਵੱਲੋਂ ਪੰਜਾਬ ਪੁਲਿਸ ਦੀ ਦਸਤਾਰ 'ਚੋਂ ਝਾਲਰ ਹਟਾਉਣ ਦੀ ਮੰਗ, ਸੀਐੱਮ ਕੈਪਟਨ ਨੇ ਕੀਤੀ ਇਹ ਕਾਰਵਾਈ

News18 Punjabi | News18 Punjab
Updated: June 2, 2020, 11:24 AM IST
share image
ਲੌਂਗੋਵਾਲ ਵੱਲੋਂ ਪੰਜਾਬ ਪੁਲਿਸ ਦੀ ਦਸਤਾਰ 'ਚੋਂ ਝਾਲਰ ਹਟਾਉਣ ਦੀ ਮੰਗ, ਸੀਐੱਮ ਕੈਪਟਨ ਨੇ ਕੀਤੀ ਇਹ ਕਾਰਵਾਈ
ਲੌਂਗੋਵਾਲ ਵੱਲੋਂ ਪੰਜਾਬ ਪੁਲਿਸ ਦੀ ਦਸਤਾਰ 'ਚੋਂ ਝਾਲਰ ਹਟਾਉਣ ਦੀ ਮੰਗ, ਸੀਐੱਮ ਕੈਪਟਨ ਨੇ ਕੀਤੀ ਇਹ ਕਾਰਵਾਈ( ਫਾਈਲ ਫੋਟੋ)

ਸਵਾਲ ਕੀਤਾ ਕਿ ਜੇ ਭਾਰਤੀ ਫ਼ੌਜ ਅਤੇ ਹੋਰ ਪੈਰਾਮਿਲਟਰੀ ਫ਼ੋਰਸਾਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵਿਚ ਸਿੱਖ ਮੁਲਾਜ਼ਮਾਂ ਨੂੰ ਸਾਧਾਰਣ ਪਗੜੀ ਬੰਨ੍ਹਣ ਦੀ ਇਜਾਜ਼ਤ ਦਿਤੀ ਜਾ ਸ ਕਦੀ ਹੈ ਤਾਂ ਪੰਜਾਬ ਪਿਲਸ ਮੁਲਾਜ਼ਮਾਂ ਨੂੰ ਕਿਉਂ ਨਹੀਂ?

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਬੀਤੀ ਦਿਨੀਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਦੀ ਦਸਤਾਰ ਵਿਚੋਂ ਝਾਲਰ ਨੂੰ ਹਟਾਇਆ ਜਾਵੇ, ਜੋ ਕਿ ਅੰਗਰੇਜਾਂ ਦੇ ਸਮੇਂ ਤੋਂ ਚੱਲ਼ਦੀ ਆ ਰਹੀ ਹੈ ।  SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੀ ਇਸ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੇ ਪੱਤਰ ਨੂੰ ਡੀ ਜੀ ਪੀ ਨੂੰ ਰੈਫਰ ਕਰ ਦਿੱਤਾ ਹੈ ਅਤੇ ਸੁਝਾਅ ਵੀ ਮੰਗਿਆ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਉਤੇ ਜਲਦ ਹੀ ਕੋਈ ਠੋਸ ਫੈਸਲਾ ਆਵੇਗਾ।



ਦੂਜੇ ਪਾਸੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ  ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਅਕਾਲੀ ਅਨੁਸਾਰ ਝਾਲਰ ਵਾਲੀ ਪੱਗ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਭਾਰਤੀਆਂ ਨੂੰ ਗ਼ੁਲਾਮ ਵਿਖਾਉਣ ਦਾ ਇਕ ਡਰੈਸ ਕੋਡ ਹੋਇਆ ਕਰਦੀ ਸੀ ਜਿਸ ਦੀ ਅੱਜ ਆਜ਼ਾਦ ਭਾਰਤ ਵਿਚ ਕੋਈ ਲੋੜ ਨਹੀਂ।

ਉਨ੍ਹਾਂ ਸਵਾਲ ਕੀਤਾ ਕਿ ਜੇ ਭਾਰਤੀ ਫ਼ੌਜ ਅਤੇ ਹੋਰ ਪੈਰਾਮਿਲਟਰੀ ਫ਼ੋਰਸਾਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵਿਚ ਸਿੱਖ ਮੁਲਾਜ਼ਮਾਂ ਨੂੰ ਸਾਧਾਰਣ ਪਗੜੀ ਬੰਨ੍ਹਣ ਦੀ ਇਜਾਜ਼ਤ ਦਿਤੀ ਜਾ ਸ ਕਦੀ ਹੈ ਤਾਂ ਪੰਜਾਬ ਪਿਲਸ ਮੁਲਾਜ਼ਮਾਂ ਨੂੰ ਕਿਉਂ ਨਹੀਂ?

ਬੁੱਢਾ ਦਲ ਮੁਖੀ ਨੇ ਕਿਹਾ ਕਿ ਸਾਨੂੰ ਉਦੋਂ ਤਕ ਸਿੱਖ ਮਸਲਿਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੱਕਣ ਦਾ ਕੋਈ ਹੱਕ ਨਹੀਂ ਜਦ ਤਕ ਅਸੀਂ ਅਪਣੇ ਸੂਬੇ ਦੇ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਦਿੰਦੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਇਸ ਮਸਲੇ 'ਤੇ ਭਰਾਤਰੀ ਸੋਚ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣਗੇ।

ਜਾਣਕਾਰੀ ਅਨੁਸਾਰ 6 ਦਸੰਬਰ  2000 ਨੂੰ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰਾਂ ਨੇ ਇਕ ਮਤਾ ਨੰਬਰ 8 ਰਾਹੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਸਿਪਾਹੀ ਅਤੇ ਹੌਲਦਾਰ ਕਰਮਚਾਰੀਆਂ ਨੂੰ ਅੰਗਰੇਜ਼ੀ ਹਕੂਮਤ ਸਮੇਂ ਤੋਂ ਝਾਲਰ ਪੱਲੂ ਵਾਲੀ ਪਗੜੀ ਬੰਨ੍ਹਣ ਲਈ ਦਿਤੀ ਜਾਂਦੀ ਹੈ ਕਿਉਂਕਿ ਇਹ ਪਗੜੀ ਹਰ ਰੋਜ਼ ਨਹੀਂ ਬੰਨ੍ਹੀ ਜਾ ਸਕਦੀ, ਇਸ ਲਈ ਇਹ ਟੋਪੀ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਠੀਕ ਨਹੀਂ। ਇਸ ਲਈ ਪਗੜੀ ਦੀ ਜਗ੍ਹਾ 'ਤੇ ਚੰਡੀਗੜ੍ਹ ਪੁਲਿਸ ਦੀ ਤਰ੍ਹਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਹਰ ਰੋਜ਼ ਬੰਨ੍ਹੀ ਜਾਣ ਵਾਲੀ ਪਗੜੀ ਦੀ ਪ੍ਰਵਾਨਗੀ ਦਿਤੀ ਜਾਵੇ ਤਾਕਿ ਪੰਜਾਬ ਪੁਲਿਸ ਦੇ ਕਰਮਚਾਰੀ ਵੀ ਸਿੱਖੀ ਸਰੂਪ ਵਾਲੀ ਦਸਤਾਰ ਬੰਨ੍ਹ ਸਕਣ।
First published: June 2, 2020, 11:22 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading