ਬਾਦਲਾਂ ਦੇ ਲਿਫਾਫੇ 'ਚੋਂ ਨਿਕਲਿਆ SGPC ਪ੍ਰਧਾਨ ਲੌਂਗੋਵਾਲ ਸਿੱਖ ਇਤਿਹਾਸ ਤੋਂ ਅਣਜਾਣ : ਭਾਈ ਮਾਝੀ 

News18 Punjabi | News18 Punjab
Updated: October 27, 2020, 8:56 AM IST
share image
ਬਾਦਲਾਂ ਦੇ ਲਿਫਾਫੇ 'ਚੋਂ ਨਿਕਲਿਆ SGPC ਪ੍ਰਧਾਨ ਲੌਂਗੋਵਾਲ ਸਿੱਖ ਇਤਿਹਾਸ ਤੋਂ ਅਣਜਾਣ : ਭਾਈ ਮਾਝੀ 
ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ''ਦਰਬਾਰ-ਏ-ਖਾਲਸਾ''

ਸ਼੍ਰੀ ਹਰਮਿੰਦਰ ਸਾਹਿਬ ਸਮੂਹ ਵਿਖੇ ਕਿਸੇ ਨੂੰ ਵੀ ਰੋਸ ਪ੍ਰਦਰਸ਼ਨ ਕਰਨ ਦੀ ਇਜਾਜਤ ਨਾ ਦੇਣ ਦੇ ਦਿੱਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ''ਦਰਬਾਰ-ਏ-ਖਾਲਸਾ'' ਨੇ ਕਿਹਾ ਹੈ ਕਿ ਬਾਦਲਾਂ ਦੇ ਲਿਫਾਫੇ ਵਿਚੋਂ ਨਿਕਲਿਆ ਸ਼ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗਵਾਲ ਸਿੱਖ ਇਤਿਹਾਸ ਤੋਂ ਬਿਲਕੁੱਲ ਅਣਜਾਣ ਹੈ।

  • Share this:
  • Facebook share img
  • Twitter share img
  • Linkedin share img
ਰਵੀ ਅਜਾਦ

ਭਵਾਨੀਗੜ੍ਹ :  ਸ਼ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸ਼੍ਰੀ ਹਰਮਿੰਦਰ ਸਾਹਿਬ ਸਮੂਹ ਵਿਖੇ ਕਿਸੇ ਨੂੰ ਵੀ ਰੋਸ ਪ੍ਰਦਰਸ਼ਨ ਕਰਨ ਦੀ ਇਜਾਜਤ ਨਾ ਦੇਣ ਦੇ ਦਿੱਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁਖੀ ''ਦਰਬਾਰ-ਏ-ਖਾਲਸਾ'' ਨੇ ਕਿਹਾ ਹੈ ਕਿ ਬਾਦਲਾਂ ਦੇ ਲਿਫਾਫੇ ਵਿਚੋਂ ਨਿਕਲਿਆ ਸ਼ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗਵਾਲ ਸਿੱਖ ਇਤਿਹਾਸ ਤੋਂ ਬਿਲਕੁੱਲ ਅਣਜਾਣ ਹੈ।

ਉਹਨਾਂ ਕਿਹਾ ਕਿ ਜਦੋਂ ਨਰੈਣੂ ਵਰਗੇ ਮਹੰਤਾਂ ਨੇ ਇਤਿਹਾਸਿਕ ਗੁਰਧਾਮਾਂ 'ਤੇ ਮਰਿਆਦਾ ਉਲਟ ਕੰਮ ਕਰਨੇ ਆਰੰਭੇ ਤਾਂ ਪਹਿਲਾਂ ਭਾਈ ਲਛਮਣ ਸਿੰਘ ਧਾਰੋਵਾਲ ਵਰਗੇ ਗੁਰਸਿੱਖਾਂ ਨੇ ਸ਼ਾਂਤਮਈ ਰੋਸ ਜਤਾਉਂਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਫਿਰ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਹਥਿਆਰਬੰਦ ਸਿੱਖਾਂ ਦਾ ਜਥਾ ਵੀ ਨਨਕਾਣਾ ਸਾਹਿਬ ਪਹੁੰਚਿਆ ਸੀ ਅਤੇ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਵਾਏ ਸਨ।ਉਹਨਾਂ ਦੱਸਿਆ ਕਿ ਤਰਨਤਾਰਨ ਸਾਹਿਬ ਵਿਖੇ ਵੀ ਭਾਈ ਹੁਕਮ ਸਿੰਘ ਤੇ ਭਾਈ ਹਜਾਰਾ ਸਿੰਘ ਨੇ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਰੋਸ ਜਤਾਉਂਦਿਆਂ ਪਰਿਕਰਮਾਂ ਵਿਚ ਹੀ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਭਾਈ ਮਾਝੀ ਨੇ ਕਿਹਾ ਕਿ ਜੇਕਰ ਸ਼ਰੋਮਣੀ ਕਮੇਟੀ ਮੁਲਾਜਮਾਂ ਦੇ ਸੱਟਾਂ ਮਾਰਨ ਦਾ ਬਹਾਨਾ ਬਣਾ ਕੇ ਸਰੂਪਾਂ ਦਾ ਹਿਸਾਬ ਪੁੱਛਣ ਵਾਲੇ ਵਿਅਕਤੀਆਂ ਖਿਲਾਫ ਪੁ ਲੀਸ ਕਾਰਵਾਈ ਕਰਵਾਈ ਜਾ ਰਹੀ ਹੈ ਤਾਂ ਸਰੂਪਾਂ ਨੂੰ ਗਾਇਬ ਕਰਨ ਵਾਲਿਆਂ 'ਤੇ ਪੁਲੀਸ ਕਾਰਵਾਈ ਕਰਵਾਉਣ ਤੋਂ ਸ਼ਰੋਮਣੀ ਕਮੇਟੀ ਪ੍ਰਧਾਨ ਕਿਉਂ ਡਰ ਰਹੇ ਹਨ।ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਵਸਦੇ ਹੋਏ ਸਿੱਖ ਆਪੋ-ਆਪਣੇ ਮਾਧਿਅਮ ਰਾਹੀਂ ਸ਼ਰੋਮਣੀ ਕਮੇਟੀ ਤੋਂ 328 ਪਾਵਨ ਸਰੂਪਾਂ ਦਾ ਹਿਸਾਬ ਮੰਗਦੇ ਰਹਿਣਗੇ। ਉਹਨਾਂ ਦਰਬਾਰ ਸਾਹਿਬ ਕੰਪਲੈਕਸ ਨੂੰ ਜੰਗ ਦਾ ਅਖਾੜਾ ਬਣਾਉਣ ਲਈ ਲੌਂਗੋਵਾਲ, ਸੁਖਬੀਰ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੋਸ਼ੀ ਠਹਿਰਾਉਂਦਿਆਂ ਇੱਕ ਮਜਬੂਤ ਸਿੱਖ ਧਿਰ ਲਈ ਕੌਮ ਨੂੰ ਬੇਨਤੀ ਵੀ ਕੀਤੀ ਤਾਂ ਜੋ ਨਰੈਣੂ ਦੇ ਵਾਰਸਾਂ ਤੋਂ ਗੁਰਧਾਮ ਆਜ਼ਾਦ ਕਰਵਾਕੇ ਗੁਰਮਰਿਆਦਾ ਬਹਾਲ ਕਰਵਾਈ ਜਾ ਸਕੇ।
Published by: Sukhwinder Singh
First published: October 27, 2020, 8:56 AM IST
ਹੋਰ ਪੜ੍ਹੋ
ਅਗਲੀ ਖ਼ਬਰ