ਗੁਰੂ ਸਾਹਿਬਾਨਾਂ ਸਬੰਧੀ ਛਾਪੀਆਂ ਜਾਂਦੀਆਂ ਕਿਤਾਬਾਂ ਨੂੰ ਲੈ ਕੇ SGPC ਐਕਸ਼ਨ 'ਚ


Updated: May 16, 2018, 7:37 PM IST
ਗੁਰੂ ਸਾਹਿਬਾਨਾਂ ਸਬੰਧੀ ਛਾਪੀਆਂ ਜਾਂਦੀਆਂ ਕਿਤਾਬਾਂ ਨੂੰ ਲੈ ਕੇ SGPC ਐਕਸ਼ਨ 'ਚ

Updated: May 16, 2018, 7:37 PM IST
12ਵੀਂ ਦੀ ਇਤਿਹਾਸ ਦੀ ਕਿਤਾਬ 'ਤੇ RSS ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਤੇ ਹੋ ਰਹੇ ਵਿਵਾਦ ਵਿਚਾਲੇ SGPC ਵੀ ਐਕਸ਼ਨ ਚ ਨਜ਼ਰ ਆ ਰਹੀ ਹੈ| ਸਿੱਖ ਇਤਿਹਾਸ ਤੇ ਗੁਰੂ ਸਹਿਬਾਨਾਂ ਸਬੰਧੀ ਛਾਪੀਆਂ ਜਾ ਰਹੀਆਂ ਕਿਤਾਬਾਂ ਤੇ ਐੱਸਜੀਪੀਸੀ ਹੁਣ ਨੇੜੇ ਤੋਂ ਨਜ਼ਰ ਰੱਖੇਗੀ| ਇਸ ਕੰਮ ਲਈ ਬਕਾਇਦਾ ਇੱਕ ਕਮੇਟੀ ਦਾ ਗਠਨ ਕੀਤੀ ਜਾਵੇਗਾ| ਜਿਸ ਵਿੱਚ ਸਿੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ| ਇਹ ਕਮੇਟੀ ਵੱਖ ਵੱਖ ਸੂਬਿਆਂ ਦੇ ਬੋਰਡਾਂ ਵੱਲੋਂ ਲਾਈਆਂ ਜਾਂਦੀਆਂ ਕਿਤਾਬਾਂ 'ਚ ਸਿੱਖ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਦਾ ਨਿਰੀਖਣ ਕਰੇਗੀ, ਤਾਂ ਜੋ ਕਿਸੇ ਤਰ੍ਹਾਂ ਦੀ ਗ਼ਲਤ ਜਾਣਕਾਰੀ ਦੀ ਗੁੰਜਾਇਸ਼ ਨਾ ਰਹੇ| ਵੱਖ ਵੱਖ ਪ੍ਰਕਾਸ਼ਨਾਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਛਾਪੀਆਂ ਕਿਤਾਬਾਂ ਤੇ ਵੀ ਇਹ ਕਮੇਟੀ ਨਜ਼ਰ ਰੱਖੇਗੀ| ਇਸ ਕਮੇਟੀ 'ਚ 20 ਤੋਂ ਵੱਧ ਮੈਂਬਰ ਸ਼ਾਮਲ ਕੀਤੇ ਜਾਣਗੇ|

ਓਧਰ ਸਿਆਸਤ ਇਤਿਹਾਸ ਦੇ ਮੁੱਦੇ ਤੇ ਜਾਰੀ ਹੈ| DSGMC ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ RSS ਦੀ ਕਿਤਾਬ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ 295 ਏ ਦੇ ਤਹਿਤ ਮਾਮਲਾ ਦਰਜ ਕਰਨ ਨੂੰ ਕਿਹਾ ਹੈ| ਓਧਰ ਕੈਬਨਿਟ ਮੰਤਰੀ ਓ ਪੀ ਸੋਨੀ ਇਸ ਮੁੱਦੇ ਤੇ ਅਕਾਲੀ ਦਲ ਤੇ ਸਵਾਲ ਚੁੱਕ ਰਹੇ ਹਨ|

ਇੱਕ ਪਾਸੇ ਜਿੱਥੇ ਸਿਆਸਤ ਦਾਨ ਕਿਤਾਬਾਂ ਦੇ ਮੁੱਦੇ ਤੇ ਲਗਾਤਾਰ ਸਿਆਸੀ ਰੋਟੀਆਂ ਸੇਕ ਰਹੇ ਨੇ ਤਾਂ ਦੂਜੇ ਪਾਸੇ SGPC ਵੀ ਪੂਰੇ ਮਾਮਲੇ 'ਚ ਗੰਭੀਰਤਾ ਦਿਖਾ ਰਹੀ ਹੈ| ਖ਼ੈਰ ਸਿਆਸਤ ਇੱਕ ਪਾਸੇ ਪਰ ਨਵੀਂ ਪੀੜ੍ਹੀ ਤੱਕ ਸਿੱਖ ਗੁਰੂਆਂ ਦਾ ਇਤਿਹਾਸ ਸਹੀ ਪਹੁੰਚੇ| ਇਸ ਲਈ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ|
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ