Home /News /punjab /

Urfi Javed ਅਤੇ Hindustani Bhau ਨੂੰ SGPC ਭੇਜੇਗਾ ਨੋਟਿਸ, ਜਾਣੋ ਕੀ ਹੈ ਮਾਮਲਾ

SGPC Will Send Notice to Urfi Javed And Hindustani Bhau: ਆਨਲਾਈਨ ਕੈਸੀਨੋ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਧਿਆਨ 'ਚ ਕੁਝ ਵੀਡੀਓ ਆਉਣ ਤੋਂ ਬਾਅਦ ਆਨਲਾਈਨ ਕੈਸੀਨੋ ਦਾ ਪ੍ਰਚਾਰ ਕਰਨ ਵਾਲੀ ਅਦਾਕਾਰਾ ਉਰਫੀ ਜਾਵੇਦ (Urfi Javed) ਅਤੇ ਯੂਟਿਊਬਰ ਹਿੰਦੋਸਤਾਨ ਭਾਊ (Hindustani Bhau) ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਵਿਰੋਧ ਕਾਰਨ ਇੰਸਟਾਗ੍ਰਾਮ ਨੇ ਵੀ ਦੋਵਾਂ ਪ੍ਰਮੋਸ਼ਨਲ ਵੀਡੀਓਜ਼ ਨੂੰ ਹਟਾ ਦਿੱਤਾ ਹੈ।

ਹੋਰ ਪੜ੍ਹੋ ...
 • Share this:

  ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਐਸਜੀਪੀਸੀ ਨੂੰ ਦੋ ਵੀਡੀਓ ਮਿਲੇ ਸਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ‘ਨਾਨਕ ਆਨਲਾਈਨ ਬੁੱਕ’ ਕੈਸੀਨੋ ਚਲਾਇਆ ਜਾ ਰਿਹਾ ਸੀ। ਇਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਵਰਤੀ ਗਈ ਸੀ ਅਤੇ ਇਸ ਦੇ ਨਾਲ ਸਿੱਖ ਧਾਰਮਿਕ ਚਿੰਨ੍ਹ ਏਕ ਓਮਕਾਰ ਵੀ ਲਗਾਇਆ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦੀ ਜਾਂਚ ਕੀਤੀ।

  ਐਸਜੀਪੀਸੀ ਉਰਫੀ ਅਤੇ ਹਿੰਦੁਸਤਾਨੀ ਭਾਊ ਨੂੰ ਭੇਜੇਗਾ ਨੋਟਿਸ

  ਦੈਨਿਕ ਭਾਸਕਰ ਦੀ ਖਬਰ ਮੁਤਾਬਕ ਐਸਜੀਪੀਸੀ ਦੇ ਮੀਡੀਆ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵੀਡੀਓ ਫਿਲਮ ਅਦਾਕਾਰਾ ਅਤੇ ਮਾਡਲ ਉਰਫੀ ਜਾਵੇਦ ਅਤੇ ਯੂਟਿਊਬਰ ਹਿੰਦੁਸਤਾਨੀ ਭਾਊ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਇਸ ਵਿੱਚ ਇੱਕ ਵਟਸਐਪ ਗਰੁੱਪ ਦਾ ਨੰਬਰ ਦਿੱਤਾ ਗਿਆ ਸੀ, ਜਿਸ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। ਪੂਰੀ ਜਾਂਚ ਤੋਂ ਬਾਅਦ ਉਰਫੀ ਜਾਵੇਦ ਅਤੇ ਹਿੰਦੁਸਤਾਨੀ ਭਾਊ ਦੋਵਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

  ਵਿਵਾਦਾਂ ਨਾਲ ਜੁੜੀ ਰਹਿੰਦੀ ਹੈ ਉਰਫੀ ਜਾਵੇਦ

  ਮਾਡਲ ਅਤੇ ਅਦਾਕਾਰਾ ਉਰਫੀ ਜਾਵੇਦ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਸਕੂਲ ਸਮੇਂ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਬਾਲਗ ਸਾਈਟਾਂ 'ਤੇ ਪੋਸਟ ਕੀਤੀਆਂ ਗਈਆਂ ਸਨ। ਜਦੋਂ ਉਸ ਨੇ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਤਾਂ ਉਸ ਨੇ ਮੁਸਲਿਮ ਲੜਕੇ ਨਾਲ ਵਿਆਹ ਨਾ ਕਰਨ ਕਾਰਨ ਵਿਵਾਦ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਹੁਣ ਉਹ ਆਪਣੇ ਅਜੀਬੋ-ਗਰੀਬ ਕੱਪੜਿਆਂ ਨੂੰ ਲੈ ਕੇ ਸੁਰਖੀਆਂ 'ਚ ਆਈ ਹੈ ਅਤੇ ਅੱਜ ਵੀ ਆਪਣੇ ਪਹਿਰਾਵੇ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀ ਹੈ।

  Published by:rupinderkaursab
  First published:

  Tags: Entertainment news, Punjab, SGPC, Urfi Javed