Rajguru Death Anniversary: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਵਸ ਹੈ। ਦਰਅਸਲ, 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ (Bhagat Singh), ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਅੰਗਰੇਜ਼ਾਂ ਕੋਲੋਂ ਦੇਸ਼ ਨੂੰ 100 ਸਾਲਾਂ ਦੀ ਗੁਲਾਮੀ ਵਿਚੋਂ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਨਾਇਕਾਂ ਨੂੰ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸਮੂਹ ਦੇਸ਼ ਵਾਸੀ ਸ਼ਰਧਾ ਭੇਂਟ ਕਰ ਰਹੇ ਹਨ। ਅੱਜ ਅਸੀ ਤੁਹਾਨੂੰ ਨਾਇਕ ਸ਼ਹੀਦ ਰਾਜਗੁਰੂ ਦੇ ਜੀਵਨ ਬਾਰੇ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
ਸ਼ਹੀਦੋ ਕੀ ਚਿੰਤਾਓ ਪਰ ਲੱਗੇਗੇ ਹਰ ਬਰਸ ਮੇਲੇ, ਵਤਨ ਪਰ ਮਰਨ ਵਾਲੋ ਕਾ ਯਹੀ ਬਾਕੀ ਨਿਸ਼ਾ ਹੋਗਾ। ਜੀ ਹਾਂ, ਇਹੀ ਭਾਵਨਾ ਦੇਸ਼ ਦੇ ਲਈ ਹੱਸਦਿਆਂ-ਹੱਸਦਿਆਂ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਨਾਇਕ ਸ਼ਹੀਦ ਰਾਜਗੁਰੂ ਦਾ ਵੀ ਸੀ। ਭਗਤ ਸਿੰਘ ਅਤੇ ਸੁਖਦੇਵ ਦੇ ਨਾਂ ਉਦੋਂ ਤੱਕ ਅਧੂਰੇ ਹਨ ਜਦੋਂ ਤੱਕ ਰਾਜਗੁਰੂ ਦਾ ਨਾਂ ਨਾਲ ਨਹੀਂ ਲਿਆ ਜਾਂਦਾ। ਭਾਰਤ ਦੇ ਇਸ ਲਾਲ ਦਾ ਪੂਰਾ ਨਾਂ ਸ਼ਿਵਰਾਮ ਹਰੀ ਰਾਜਗੁਰੂ ਸੀ, ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਭਗਤ ਸਿੰਘ ਅਤੇ ਸੁਖਦੇਵ ਦੇ ਨਾਲ-ਨਾਲ ਉਨ੍ਹਾਂ ਨੂੰ ਵੀ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ:- Shaheed Diwas 2022: ਸ਼ਹੀਦ-ਏ-ਆਜ਼ਮ, ਰਾਜਗੁਰੂ ਅਤੇ ਸੁਖਦੇਵ ਦਾ ਅੱਜ ਸ਼ਹੀਦੀ ਦਿਹਾੜਾ, ਜਾਣੋ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ
24 ਅਗਸਤ 1908 ਨੂੰ ਹੋਇਆ ਜਨਮ
ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਪੁਣੇ ਦੇ ਨੇੜੇ ਖੇੜ (ਮੌਜੂਦਾ ਰਾਜਗੁਰੂ ਨਗਰ) ਨਾਮਕ ਪਿੰਡ ਵਿੱਚ ਇੱਕ ਦੇਸ਼ਾਥਾ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਸਿਰਫ਼ 6 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਹ ਸੰਸਕ੍ਰਿਤ ਪੜ੍ਹਨ ਅਤੇ ਸਿੱਖਣ ਲਈ ਵਾਰਾਣਸੀ ਚੱਲੇ ਗਏ ਸੀ।
'ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ'
ਰਾਜਗੁਰੂ ਨੂੰ ਬਚਪਨ ਤੋਂ ਹੀ ਜੰਗ-ਏ-ਆਜ਼ਾਦੀ ਵਿੱਚ ਸ਼ਾਮਲ ਹੋਣ ਦੀ ਇੱਛਾ ਸੀ। ਵਾਰਾਣਸੀ ਵਿੱਚ ਪੜ੍ਹਦਿਆਂ ਰਾਜਗੁਰੂ ਕਈ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਏ। ਉਸ ਦੌਰਾਨ ਉਹ ਚੰਦਰਸ਼ੇਖਰ ਆਜ਼ਾਦ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਦੀ ਪਾਰਟੀ ਤੁਰੰਤ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਵਿਚ ਸ਼ਾਮਲ ਹੋ ਗਏ, ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 16 ਸਾਲ ਸੀ। ਉਸਦਾ ਅਤੇ ਉਸਦੇ ਸਾਥੀਆਂ ਦਾ ਮੁੱਖ ਉਦੇਸ਼ ਅੰਗਰੇਜ਼ ਅਫਸਰਾਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਸੀ। ਇਸ ਦੇ ਨਾਲ ਹੀ ਉਹ ਘੁੰਮ-ਫਿਰ ਕੇ ਲੋਕਾਂ ਨੂੰ ਜੰਗ-ਏ-ਆਜ਼ਾਦੀ ਲਈ ਜਾਗਰੂਕ ਕਰਦੇ ਸਨ।
ਇਹ ਵੀ ਪੜ੍ਹੋ:- Shaheed Diwas 2022: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੇ ਦੇਸ਼ ਦੇ ਨਾਮ ਲਿਖਿਆ ਇਹ ਕਵਿਤਾਵਾਂ, ਜ਼ਰੂਰ ਪੜ੍ਹੋ
ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਉਲਟ
ਰਾਜਗੁਰੂ ਕ੍ਰਾਂਤੀਕਾਰੀ ਤਰੀਕੇ ਨਾਲ ਹਥਿਆਰਾਂ ਦੇ ਜ਼ਰੀਏ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਸਨ, ਉਨ੍ਹਾਂ ਦੇ ਬਹੁਤ ਸਾਰੇ ਵਿਚਾਰ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਸਨ। ਆਜ਼ਾਦ ਦੀ ਪਾਰਟੀ ਦੇ ਅੰਦਰ, ਉਹ ਰਘੂਨਾਥ ਦੇ ਉਪਨਾਮ ਨਾਲ ਜਾਣਿਆ ਜਾਂਦਾ ਸੀ; ਰਾਜਗੁਰੂ ਦੇ ਨਾਂ 'ਤੇ ਨਹੀਂ। ਪੰਡਿਤ ਚੰਦਰਸ਼ੇਖਰ ਆਜ਼ਾਦ, ਸਰਦਾਰ ਭਗਤ ਸਿੰਘ ਅਤੇ ਯਤਿੰਦਰਨਾਥ ਦਾਸ ਵਰਗੇ ਕ੍ਰਾਂਤੀਕਾਰੀ ਉਸਦੇ ਅਟੁੱਟ ਮਿੱਤਰ ਸਨ। ਰਾਜਗੁਰੂ ਵੀ ਚੰਗਾ ਨਿਸ਼ਾਨੇਬਾਜ਼ ਸੀ।
19 ਦਸੰਬਰ 1928 ਨੂੰ ਸਾਂਡਰਸ ਦੀ ਹੱਤਿਆ
ਰਾਜਗੁਰੂ ਨੇ ਭਗਤ ਸਿੰਘ ਅਤੇ ਸੁਖਦੇਵ ਨਾਲ ਮਿਲ ਕੇ 19 ਦਸੰਬਰ 1928 ਨੂੰ ਬ੍ਰਿਟਿਸ਼ ਪੁਲਿਸ ਅਧਿਕਾਰੀ ਜੇਪੀ ਸਾਂਡਰਸ ਦੀ ਹੱਤਿਆ ਕਰ ਦਿੱਤੀ। ਦਰਅਸਲ, ਇਹ ਘਟਨਾ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸੀ, ਜੋ ਕਿ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਸ ਤੋਂ ਬਾਅਦ 8 ਅਪ੍ਰੈਲ 1929 ਨੂੰ ਦਿੱਲੀ ਵਿਚ ਕੇਂਦਰੀ ਅਸੈਂਬਲੀ 'ਤੇ ਹਮਲਾ ਕਰਨ ਵਿਚ ਰਾਜਗੁਰੂ ਦਾ ਵੱਡਾ ਹੱਥ ਸੀ। ਰਾਜਗੁਰੂ, ਭਗਤ ਸਿੰਘ ਅਤੇ ਸੁਖਦੇਵ ਦੇ ਡਰ ਨੇ ਬ੍ਰਿਟਿਸ਼ ਪ੍ਰਸ਼ਾਸਨ ਨੂੰ ਇੰਨਾ ਹਾਵੀ ਕਰ ਦਿੱਤਾ ਸੀ ਕਿ ਪੁਲਿਸ ਨੂੰ ਇਨ੍ਹਾਂ ਤਿੰਨਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਉਣੀ ਪਈ।
ਇਹ ਵੀ ਪੜ੍ਹੋ:- Shaheed Diwas 2022: ਜਾਣੋ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਨਾਇਕ ਸ਼ਹੀਦ ਸੁਖਦੇਵ ਦਾ ਪੂਰਾ ਨਾਮ, 'ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ
23 ਮਾਰਚ 1931 ਨੂੰ ਦਿੱਤੀ ਗਈ ਫਾਂਸੀ
ਪੁਲਿਸ ਅਧਿਕਾਰੀ ਦੀ ਹੱਤਿਆ ਤੋਂ ਬਾਅਦ, ਰਾਜਗੁਰੂ ਨਾਗਪੁਰ ਵਿੱਚ ਲੁੱਕ ਗਏ। ਉੱਥੇ ਉਸ ਨੇ ਇੱਕ ਆਰਐਸਐਸ ਵਰਕਰ ਦੇ ਘਰ ਸ਼ਰਨ ਲਈ। ਉੱਥੇ ਹੀ ਉਹ ਡਾ. ਕੇਬੀ ਹੇਡਗੇਵਾਰ ਨੂੰ ਮਿਲਿਆ, ਜਿਸ ਨਾਲ ਰਾਜਗੁਰੂ ਨੇ ਹੋਰ ਯੋਜਨਾਵਾਂ ਬਣਾਈਆਂ। ਇਸ ਤੋਂ ਪਹਿਲਾਂ ਕਿ ਉਹ ਆਪਣੀ ਯੋਜਨਾ 'ਤੇ ਅੱਗੇ ਵਧਦੇ, ਪੁਲਿਸ ਨੇ ਉਨ੍ਹਾਂ ਨੂੰ ਪੁਣੇ ਜਾਂਦੇ ਸਮੇਂ ਗ੍ਰਿਫਤਾਰ ਕਰ ਲਿਆ। 23 ਮਾਰਚ 1931 ਨੂੰ ਉਸ ਨੂੰ ਭਗਤ ਸਿੰਘ ਅਤੇ ਸੁਖਦੇਵ ਦੇ ਨਾਲ ਫਾਂਸੀ ਦਿੱਤੀ ਗਈ ਸੀ। ਤਿੰਨਾਂ ਦਾ ਸੰਸਕਾਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਤਲੁਜ ਦਰਿਆ ਦੇ ਕੰਢੇ ਹੁਸੈਨਵਾਲਾ ਵਿਖੇ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anniversary, Bhagat singh, Death, Punjab