• Home
 • »
 • News
 • »
 • punjab
 • »
 • SHAHEEDI DIWAS 2022 DEATH ANNIVERSARY OF SUKHDEV RUP AS

Martyrs' Day 2022: ਜਾਣੋ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਨਾਇਕ ਸ਼ਹੀਦ ਸੁਖਦੇਵ ਦਾ ਪੂਰਾ ਨਾਮ, 'ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ

Sukhdev Death Anniversary: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 23 ਮਾਰਚ ਯਾਨੀ ਅੱਜ ਸ਼ਹੀਦੀ ਦਿਵਸ ਹੈ।ਅੰਗਰੇਜ਼ਾਂ ਕੋਲੋਂ ਦੇਸ਼ ਨੂੰ 100 ਸਾਲਾਂ ਦੀ ਗੁਲਾਮੀ ਵਿਚੋਂ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਨਾਇਕਾਂ ਨੂੰ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸਮੂਹ ਦੇਸ਼ ਵਾਸੀ ਸ਼ਰਧਾ ਭੇਂਟ ਕਰ ਰਹੇ ਹਨ। ਅੱਜ ਅਸੀ ਤੁਹਾਨੂੰ ਸੁਤੰਤਰਤਾ ਸੈਨਾਨੀ ਸੁਖਦੇਵ ਦੇ ਜੀਵਨ ਬਾਰੇ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ। ਸੁਤੰਤਰਤਾ ਸੈਨਾਨੀ ਸੁਖਦੇਵ ਦਾ ਨਾਂ ਹਮੇਸ਼ਾ ਬਹਾਦਰ ਫੌਜੀਆਂ ਦੀ ਸ਼੍ਰੇਣੀ ਵਿੱਚ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਰਹੇਗਾ। ਭਾਰਤ ਦੀ ਧਰਤੀ ਧੰਨ ਹੈ ਜਿਸ ਨੇ ਇਸ ਮਹਾਨ ਪੁੱਤਰ ਨੂੰ ਜਨਮ ਦਿੱਤਾ।

Shaheed Diwas 2022: ਜਾਣੋ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸੁਖਦੇਵ ਦਾ ਪੂਰਾ ਨਾਮ

 • Share this:
  Shaheed Diwas 2022: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 23 ਮਾਰਚ ਯਾਨੀ ਅੱਜ ਸ਼ਹੀਦੀ ਦਿਵਸ ਹੈ।ਅੰਗਰੇਜ਼ਾਂ ਕੋਲੋਂ ਦੇਸ਼ ਨੂੰ 100 ਸਾਲਾਂ ਦੀ ਗੁਲਾਮੀ ਵਿਚੋਂ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਨਾਇਕਾਂ ਨੂੰ ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸਮੂਹ ਦੇਸ਼ ਵਾਸੀ ਸ਼ਰਧਾ ਭੇਂਟ ਕਰ ਰਹੇ ਹਨ। ਅੱਜ ਅਸੀ ਤੁਹਾਨੂੰ ਸੁਤੰਤਰਤਾ ਸੈਨਾਨੀ ਸੁਖਦੇਵ ਦੇ ਜੀਵਨ ਬਾਰੇ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ। ਸੁਤੰਤਰਤਾ ਸੈਨਾਨੀ ਸੁਖਦੇਵ ਦਾ ਨਾਂ ਹਮੇਸ਼ਾ ਬਹਾਦਰ ਫੌਜੀਆਂ ਦੀ ਸ਼੍ਰੇਣੀ ਵਿੱਚ ਲਿਆ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਲਿਆ ਜਾਂਦਾ ਰਹੇਗਾ। ਭਾਰਤ ਦੀ ਧਰਤੀ ਧੰਨ ਹੈ ਜਿਸ ਨੇ ਇਸ ਮਹਾਨ ਪੁੱਤਰ ਨੂੰ ਜਨਮ ਦਿੱਤਾ।

  ਜਨਮ ਅਤੇ ਬਚਪਨ

  ਦੱਸ ਦੇਈਏ ਕਿ ਸੁਖਦੇਵ ਦਾ ਪੂਰਾ ਨਾਂ ਸੁਖਦੇਵ ਥਾਪਰ ਸੀ। ਸੁਖਦੇਵ ਥਾਪਰ ਦਾ ਜਨਮ 15 ਮਈ 1907 ਨੂੰ ਪੰਜਾਬ ਦੇ ਲਾਇਲਪੁਰ ਸ਼ਹਿਰ ਵਿੱਚ ਸ਼੍ਰੀਯੁਤ ਰਾਮਲਾਲ ਥਾਪਰ ਅਤੇ ਸ਼੍ਰੀਮਤੀ ਰੱਲੀ ਦੇਵੀ ਦੇ ਘਰ ਹੋਇਆ ਸੀ। ਜਨਮ ਤੋਂ ਤਿੰਨ ਮਹੀਨੇ ਬਾਅਦ ਪਿਤਾ ਦੀ ਮੌਤ ਹੋ ਜਾਣ ਕਾਰਨ ਉਸ ਦਾ ਪਾਲਣ ਪੋਸ਼ਣ ਉਸ ਦੇ ਚਾਚਾ ਅਚਿੰਤਰਾਮ ਨੇ ਕੀਤਾ।

  ਸੁਖਦੇਵ ਅਤੇ ਭਗਤ ਸਿੰਘ

  ਜਾਣਕਾਰੀ ਲਈ ਦੱਸ ਦੇਈਏ ਕਿ ਸੁਖਦੇਵ ਅਤੇ ਭਗਤ ਸਿੰਘ ਦੋਵੇਂ ‘ਲਾਹੌਰ ਨੈਸ਼ਨਲ ਕਾਲਜ’ ਦੇ ਵਿਦਿਆਰਥੀ ਸਨ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਇੱਕੋ ਸਾਲ ਲਾਇਲਪੁਰ ਵਿੱਚ ਪੈਦਾ ਹੋਏ ਸਨ ਅਤੇ ਇਕੱਠੇ ਸ਼ਹੀਦ ਹੋਏ ਸਨ। ਸੁਖਦੇਵ ਨੇ ਭਗਤ ਸਿੰਘ, ਕਾਮਰੇਡ ਰਾਮਚੰਦਰ ਅਤੇ ਭਗਵਤੀ ਚਰਨ ਬੋਹਰਾ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦਾ ਗਠਨ ਲਾਹੌਰ ਵਿੱਚ ਕੀਤਾ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸੁਖਦੇਵ ਨੇ ਕ੍ਰਾਂਤੀਕਾਰੀ ਰੂਪ ਧਾਰ ਲਿਆ ਅਤੇ ਇਸ ਕਾਰਨ ਉਹ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਅੰਦੋਲਨ ਵਿੱਚ ਸ਼ਾਮਲ ਹੋ ਗਏ।

  ਜੇਲ੍ਹ ਵਿੱਚ ਕੈਦੀਆਂ ਨਾਲ ਹੋਏ ਅਪਮਾਨ 'ਤੇ ਬੁਲੰਦ ਕੀਤੀ ਆਵਾਜ਼

  ਸੁਖਦੇਵ ਨੇ 1929 ਵਿੱਚ ਭਾਰਤ ਮਾਤਾ ਦੀ ਆਜ਼ਾਦੀ ਦੇ ਨਾਲ ਜੇਲ੍ਹ ਵਿੱਚ ਭਾਰਤੀ ਕੈਦੀਆਂ ਨਾਲ ਹੋਏ ਅਪਮਾਨ ਅਤੇ ਅਣਮਨੁੱਖੀ ਸਲੂਕ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਸੀ।

  23 ਮਾਰਚ 1931 ਨੂੰ ਹੋਏ ਸ਼ਹੀਦ

  ਸੁਖਦੇਵ ਨੇ ਸਾਂਡਰਸ ਨੂੰ ਮਾਰਨ ਵਿੱਚ ਭਗਤ ਸਿੰਘ ਅਤੇ ਰਾਜਗੁਰੂ ਦਾ ਸਾਥ ਦਿੱਤਾ ਸੀ। ਲਾਹੌਰ ਸੈਂਟਰਲ ਜੇਲ੍ਹ ਵਿੱਚ ਮੈਨੂਅਲ ਦੇ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ 23 ਮਾਰਚ 1931 ਨੂੰ ਸ਼ਾਮ 7 ਵਜੇ , ਨਿਰਧਾਰਤ ਮਿਤੀ ਅਤੇ ਸਮੇਂ ਤੋਂ ਪਹਿਲਾਂ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਸੁਖਦੇਵ ਨੂੰ 24 ਸਾਲ ਦੀ ਉਮਰ ਵਿੱਚ ਭਗਤ ਸਿੰਘ ਅਤੇ ਰਾਜਗੁਰੂ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੀ।
  Published by:rupinderkaursab
  First published: