• Home
  • »
  • News
  • »
  • punjab
  • »
  • SHARANJEET KAUR OF PUNJAB WHO JOINING THE US ARMY CONGRATULATIONS BY THE CHIEF MINISTER OF PUNJAB

ਯੂਐਸ ਆਰਮੀ 'ਚ ਭਰਤੀ ਹੋਈ ਪੰਜਾਬ ਦੀ ਧੀ, ਸੀਐੱਮ ਕੈਪਟਨ ਨੇ ਦਿੱਤੀ ਵਧਾਈ

ਸ਼ਰਨਪ੍ਰੀਤ ਨੇ ਇਸ ਮੁਕਾਮ ਉੱਤੇ ਪਹੁੰਚਣ ਲਈ ਆਪਣੇ ਮਾਤਾ ਪਿਤਾ ਅਤੇ ਆਪਣੇ ਪਤੀ ਦਾ ਵੀ ਮੀਡਿਆ ਰਾਹੀਂ ਧੰਨਵਾਦ ਕੀਤਾ। ਇਸ ਮੌਕੇ ਸ਼ਰਨਪ੍ਰੀਤ ਨੇ ਅਮਰੀਕਾ ਦੇ ਉਨ੍ਹਾਂ ਅਫਸਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਪੱਖਪਾਤ ਉਸ ਨੂੰ ਉਹੀ ਟ੍ਰੇਨਿੰਗ ਦਿੱਤੀ।

ਯੂਐਸ ਆਰਮੀ 'ਚ ਭਰਤੀ ਹੋਈ ਪੰਜਾਬ ਦੀ ਧੀ, ਸੀਐੱਮ ਕੈਪਟਨ ਨੇ ਦਿੱਤੀ ਵਧਾਈ

ਯੂਐਸ ਆਰਮੀ 'ਚ ਭਰਤੀ ਹੋਈ ਪੰਜਾਬ ਦੀ ਧੀ, ਸੀਐੱਮ ਕੈਪਟਨ ਨੇ ਦਿੱਤੀ ਵਧਾਈ

  • Share this:
    ਚੰਡੀਗੜ੍ਹ : ਮੋਗਾ ਦੀ ਧੀ ਸ਼ਰਨਜੀਤ ਕੌਰ ਆਪਣੀ ਸਖ਼ਤ ਮਿਹਨਤ ਸਦਕਾ ਯੂਐੱਸ ਆਰਮੀ ਵਿੱਚ ਭਰਤੀ ਹੋਈ ਹੈ। ਇਸ ਪ੍ਰਾਪਤੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਨਜੀਤ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਪੰਜਾਬ ਦੀ ਸ਼ਰਨਜੀਤ ਕੌਰ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਯੂਐਸ ਫੌਜ ਵਿਚ ਭਰਤੀ ਹੋ ਕੇ ਸਾਨੂੰ ਮਾਣ ਦਿਵਾਇਆ ਹੈ। ਮੈਂ ਉਸ ਨੂੰ ਆਰਮਡ ਫੋਰਸਿਜ਼ ਦੇ ਕਰੀਅਰ ਵਿੱਚ ਚੰਗੇ ਭਵਿਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਵਹਿਗੁਰੂ ਭਲਾ ਕਰੇ!


    ਸ਼ਰਨਜੀਤ ਨੇ ਮੋਗਾ ਦੇ ਸਕੂਲ ਤੋਂ +2ਪਾਸ ਕੀਤੀ ਤੋ ਜਿਸ ਤੋਂ ਬਾਅਦ ਉਸ ਨੇ ਜਲੰਧਰ ਦੀ ਯੂਨੀਵਰਸਿਟੀ ਤੋਂ ਅੱਗੇ ਦੀ ਸਿੱਖਿਆ ਹਾਸਲ ਕੀਤੀ। ਸ਼ਰਨਜੀਤ ਕੌਰ ਵਿਆਹ ਤੋਂ ਬਾਅਦ ਅਮਰੀਕਾ ਚਲੇ ਗਈ ਜਿਸ ਤੋਂ ਬਾਅਦ ਉਸ ਨੇ ਉਥੋਂ ਦੀ ਫੌਜ ਦੇ ਵਿੱਚ ਟੈਸਟ ਪਾਸ ਕੀਤੇ ਅਤੇ ਫੌਜ ਦੀ ਨੌਕਰੀ ਹਾਸਲ ਕੀਤੀ। ਸ਼ਰਨ ਦੀ ਇਸ ਪ੍ਰਾਪਤੀ ਨੂੰ ਲੈ ਕਿ ਮੋਗਾ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਰਨ ਅੱਜ-ਕੱਲ੍ਹ ਆਪਣੇ ਮਾਂ-ਪਿਉ ਨੂੰ ਮਿਲਣ ਕਰਕੇ ਮੋਗਾ ਆਈ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ। ਕਿਉਂਕਿ ਉਸ ਦੇ ਬਜ਼ੁਰਗ ਵੀ ਫੌਜ ਦੀ ਸੇਵਾ ਕਰ ਚੁੱਕੇ ਹਨ।

    ਸ਼ਰਨਪ੍ਰੀਤ ਨੇ ਇਸ ਮੁਕਾਮ ਉੱਤੇ ਪਹੁੰਚਣ ਲਈ ਆਪਣੇ ਮਾਤਾ ਪਿਤਾ ਅਤੇ ਆਪਣੇ ਪਤੀ ਦਾ ਵੀ ਮੀਡਿਆ ਰਾਹੀਂ ਧੰਨਵਾਦ ਕੀਤਾ। ਇਸ ਮੌਕੇ ਸ਼ਰਨਪ੍ਰੀਤ ਨੇ ਅਮਰੀਕਾ ਦੇ ਉਨ੍ਹਾਂ ਅਫਸਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਪੱਖਪਾਤ ਉਸ ਨੂੰ ਉਹੀ ਟ੍ਰੇਨਿੰਗ ਦਿੱਤੀ।

    ਸ਼ਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਫ਼ਨਾ ਸੀ ਕਿ ਉਹ ਫ਼ੌਜ ਵਿੱਚ ਨੌਕਰੀ ਕਰੇ। ਹਾਲਾਂਕਿ ਇਹ ਸੁਫ਼ਨਾ ਪੂਰਾ ਹੁੰਦਾ ਇਸ ਤੋਂ ਪਹਿਲਾਂ ਸ਼ਰਨਪ੍ਰੀਤ ਦਾ ਵਿਆਹ ਹੋ ਗਿਆ ਤੇ ਉਹ ਅਮਰੀਕਾ ਚਲੀ ਗਈ। ਬੇਸ਼ੱਕ ਸ਼ਰਨਪ੍ਰੀਤ ਅਮਰੀਕਾ ਚਲੀ ਗਈ ਪਰ ਉਸਦੇ ਸੁਫ਼ਨਿਆਂ ਨੇ ਉਸਦਾ ਪਿੱਛਾ ਨਾ ਛੱਡਿਆ। ਉਸਨੇ ਉੱਥੋਂ ਦੀ ਫ਼ੌਜ 'ਚ ਅਪਲਾਈ ਕੀਤਾ ਤੇ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਸ ਨੂੰ ਫ਼ੌਜ ਵਿੱਚ ਨੌਕਰੀ ਮਿਲ ਵੀ ਗਈ। ਜਿਸ ਦੇ ਨਾਲ ਨਾ ਸਿਰਫ਼ ਉਸ ਨੇ ਆਪਣੇ ਮਾਂ ਬਾਪ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
    Published by:Sukhwinder Singh
    First published: