Home /News /punjab /

'ਜੁੱਲੀ ਬਿਸਤਰਾ ਚੁਕਵਾਉਣ' ਵਾਲੇ ਦਵਿੰਦਰ ਘੁਬਾਇਆ ਆਪਣੇ ਹਲਕੇ ਵਿਚੋਂ ਨਾ ਬਚਾ ਸਕੇ ਪਿਤਾ ਦੀ ਸੀਟ

'ਜੁੱਲੀ ਬਿਸਤਰਾ ਚੁਕਵਾਉਣ' ਵਾਲੇ ਦਵਿੰਦਰ ਘੁਬਾਇਆ ਆਪਣੇ ਹਲਕੇ ਵਿਚੋਂ ਨਾ ਬਚਾ ਸਕੇ ਪਿਤਾ ਦੀ ਸੀਟ

 • Share this:

  ਇਕ ਮਹਿਲਾ ਪੁਲਿਸ ਅਫਸਰ ਦਾ ਜੁੱਲੀ ਬਿਸਤਰਾ ਚਕਵਾ ਦੇਣ ਦੀ ਧਮਕੀ ਤੋਂ ਬਾਅਦ ਚਰਚਾ ਵਿੱਚ ਆਏ ਕਾਂਗਰਸ ਦੇ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਉਨ੍ਹਾਂ ਦੇ ਹਲਕੇ ਵਾਸੀਆਂ ਨੇ ਵੱਡਾ ਝਟਕਾ ਦਿੱਤਾ ਹੈ।


  ਅਸਲ ਵਿਚ, ਦਵਿੰਦਰ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਫ਼ਿਰੋਜਪੁਰ ਲੋਕ ਸਭਾ ਸੀਟ ਤੋਂ ਚੋਣ ਲੜੇ। ਸ਼ੇਰ ਸਿੰਘ ਇਸ ਤੋਂ ਪਹਿਲਾਂ ਦੋ ਵਾਰ ਅਕਾਲੀ ਦਲ ਦੀ ਟਿਕਟ ਉੱਤੇ ਫ਼ਿਰੋਜਪੁਰ ਤੋਂ ਜਿੱਤ ਦਰਜ ਕਰ ਚੁੱਕੇ ਸਨ, ਪਰ ਇਸ ਵਾਰ ਉਹ ਕਾਂਗਰਸ ਦੀ ਟਿਕਟ ਉੱਤੇ ਲੜੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ 2 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ, ਪਰ ਸਭ ਤੋਂ ਵੱਡਾ ਝਟਕਾ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਲੋਕ ਸਭਾ ਦੇ ਅਧੀਨ ਪੈਂਦੇ ਆਪਣੇ ਪੁੱਤ ਦਵਿੰਦਰ ਘੁਬਾਇਆ ਦੇ ਵਿਧਾਨ ਸਭਾ ਹਲਕੇ ਫ਼ਾਜ਼ਿਲਕਾ ਤੋਂ ਲੱਗਿਆ। ਫ਼ਾਜ਼ਿਲਕਾ ਤੋਂ ਸੁਖਬੀਰ ਬਾਦਲ ਨੂੰ 29 ਹਜ਼ਾਰ 911 ਵੋਟਾਂ ਦੀ ਲੀਡ ਮਿਲੀ।


  ਪੁੱਤ ਆਪਣੇ ਪਿਤਾ ਨੂੰ ਆਪਣੇ ਹੀ ਹਲਕੇ ਵਿਚੋਂ ਲੀਡ ਨਾ ਦਵਾ ਪਾਇਆ। ਫ਼ਾਜ਼ਿਲਕਾ ਹਲਕੇ ਵਿਚੋਂ ਸੁਖਬੀਰ ਨੂੰ ਕੁੱਲ 78003 ਤੇ ਸ਼ੇਰ ਸਿੰਘ ਘੁਬਾਇਆ ਨੂੰ 48992 ਵੋਟਾਂ ਮਿਲੀਆਂ। ਦੱਸ ਦਈਏ ਕਿ ਦਵਿੰਦਰ ਘੁਬਾਇਆ ਨੇ ਮਹਿਲਾ ਪੁਲਿਸ ਅਫਸਰ ਨੂੰ ਇਕ ਨੌਜਵਾਨ ਦੇ ਮੋਟਰਸਾਈਕਲ ਦਾ ਚਲਾਨ ਕੱਟਣ ਬਦਲੇ ਧਮਕੀ ਦਿੱਤੀ ਸੀ ਕਿ ਉਸ ਦਾ ਜੁੱਲੀ ਬਿਸਤਰਾ ਚੁਕਵਾ ਦੇਵੇਗਾ। ਇਸ ਦੀ ਇਕ ਵੀਡੀਓ ਵਾਇਰਲ ਹੋਈ ਸੀ। ਹੁਣ ਸੋਸ਼ਲ ਮੀਡੀਆ ਉਤੇ ਸਵਾਲ ਕੀਤੇ ਜਾ ਰਹੇ ਹਨ ਕਿ ਦਵਿੰਦਰ ਨੇ ਆਪਣੇ ਹਲਕੇ ਵਿਚੋਂ ਪਿਤਾ ਸ਼ੇਰ ਸਿੰਘ ਘੁਬਾਇਆ ਦਾ ਹੀ ਬਿਸਤਰਾ ਚੁਕਵਾ ਦਿੱਤਾ।

  First published:

  Tags: Lok Sabha Election 2019, Lok Sabha Polls 2019